ਲੋਕ 2027 ਵਿਚ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ: ਕੇ ਕੇ ਬਾਵਾ .

ਭੁਪੇਸ਼ ਬੁਘੇਲ ਅਤੇ ਰਾਜਾ ਵੜਿੰਗ ਨੇ 'ਆਪ' ਅਤੇ ਭਾਜਪਾ ਸਰਕਾਰ ਦੀ ਪੰਜਾਬ ਮਾਰੂ ਨੀਅਤ ਅਤੇ ਨੀਤੀਆਂ ਤੋਂ ਪੰਜਾਬੀਆਂ ਨੂੰ ਜਾਗਰੂਕ ਕੀਤਾ

ਕਾਂਗਰਸ ਪਾਰਟੀ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਦੀ ਮੁਦਈ, ਪੰਜਾਬ ਦੇ ਲੋਕ 2027 ਵਿੱਚ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ- ਬਾਵਾ

 

ਲੁਧਿਆਣਾ, 7 ਅਗਸਤ (ਰਵੀ ਭਾਟੀਆ)- ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਅੰਦਰ ਭੁਪੇਸ਼ ਬੁਘੇਲ ਇੰਚਾਰਜ ਪ੍ਰਦੇਸ਼ ਕਾਂਗਰਸ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ "ਹਰ ਬੂਥ ਕਾਂਗਰਸ ਮਜਬੂਤ" ਮੁਹਿੰਮ ਤਹਿਤ ਅੱਜ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਖਚਾ ਖੱਚ ਭਰੇ ਹਾਲ ਵਿੱਚ ਕਾਂਗਰਸ ਪਾਰਟੀ ਦੀ ਵਰਕਰ ਮੀਟਿੰਗ ਹੋਈ ਜਿਸ ਵਿੱਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (.ਬੀ.ਸੀ) ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਦੀ ਮੁਦਈ ਹੈ ਅਤੇ ਪੰਜਾਬ ਦੇ ਲੋਕ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ

     ਇਸ ਸਮੇਂ ਬਾਵਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰ ਸਾਥੀਆਂ ਸਮੇਤ ਸਮਾਗਮ ਵਿੱਚ ਸ਼ਾਮਿਲ ਹੋਏ ਇਸ ਸਮੇਂ ਭੁਪੇਸ਼ ਬੁਘੇਲ ਅਤੇ ਰਾਜਾ ਵੜਿੰਗ ਨੇ 'ਆਪ' ਅਤੇ ਭਾਜਪਾ ਸਰਕਾਰ ਦੀ ਪੰਜਾਬ ਮਾਰੂ ਨੀਅਤ ਅਤੇ ਨੀਤੀਆਂ ਤੋਂ ਪੰਜਾਬੀਆਂ ਨੂੰ ਜਾਗਰੂਕ ਕੀਤਾ ਉਹਨਾਂ ਕਿਹਾ ਕਿ ਭਾਜਪਾ ਦੇਸ਼ ਅੰਦਰ ਧਰਮ ਦੇ ਨਾਂ 'ਤੇ ਅਸਥਿਰਤਾ ਪੈਦਾ ਕਰ ਰਹੀ ਹੈ ਉਹਨਾਂ ਕਿਹਾ ਕਿ ਰਾਮ ਨਾਮ ਕੀ ਲੂਟ ਨਹੀਂ ਭਾਰਤ ਦੇ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਅਤੇ ਵਿਸ਼ਵਾਸ ਦੀ ਲੂਟ ਹੋ ਰਹੀ ਹੈ ਜੋ ਅੱਜ ਵਿਸ਼ਵ ਵਿੱਚ ਮਜ਼ਾਕ ਬਣ ਗਈ ਹੈ ਚੰਦਾ ਚੋਰੀ ਕਰਨ ਵਾਲੇ ਗੋਲਕ ਚੋਰ ਬਣ ਗਏ ਹਨ

     ਇਸ ਸਮੇਂ ਸ਼੍ਰੀ ਬਾਵਾ ਨੇ ਬੋਲਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਪੰਜਾਬ ਦਾ ਵਿਕਾਸ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇ ਹਿੱਸੇ ਆਉਂਦਾ ਹੈ ਉਹਨਾਂ ਕਿਹਾ ਕਿ ਭਾਖੜਾ ਡੈਮ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੀ.ਜੀ.ਆਈ ਹਸਪਤਾਲ, ਯੂਨੀਵਰਸਿਟੀਆਂ, ਰੇਲ ਕੋਚ ਫੈਕਟਰੀ ਕਪੂਰਥਲਾ ਸਭ ਕਾਂਗਰਸ ਦੀ ਦੇਣ ਹੈ ਜਦਕਿ 'ਆਪ' ਦੀ ਸਰਕਾਰ ਚੁਟਕਲਿਆਂ 'ਤੇ ਅਧਾਰਿਤ ਹੈ ਅਤੇ ਭਾਜਪਾ ਸਮਾਜ ਦੀਆਂ ਵੰਡੀਆਂ ਪਾ ਕੇ ਰਾਜ ਕਰਦੀ ਹੈ ਇਸ ਸਮੇਂ ਸੀਨੀਅਰ ਨੇਤਾ ਗੁਰਨਾਮ ਸਿੰਘ ਕਲੇਰ ਅਤੇ ਪ੍ਰੀਤੀ ਬਸੀਆਂ ਨੇ ਵੀ ਸ੍ਰੀ ਬੁਘੇਲ ਨੂੰ ਬੁੱਕੇ ਭੇਂਟ ਕੀਤੇ