ਜੌਯਪ੍ਰੀਤ ਸਿੰਘ ਸਿੱਧੂ ਰਾਸ਼ਟਰੀ ਟੀਮ ਲਈ ਚੁਣਿਆ.

ਲੁਧਿਆਣਾ ਦੇ ਬਾਸਕਟਬਾਲ ਖਿਡਾਰੀ ਜੌਯਪ੍ਰੀਤ ਸਿੱਧੂ ਦੀ ਰਾਸ਼ਟਰੀ ਟੀਮ ਲਈ ਹੋਈ ਚੋਣ       ਅਹਿਮਦਾਬਾਦ 'ਚ ਹੋਣ ਵਾਲੇ ਏਸ਼ੀਆ ਕੱਪ 2026 ਮੁਕਾਬਲੇ ਲਈ ਅੰਡਰ-18 ਸ਼੍ਰੇਣੀ ਵਿੱਚ ਖੇਡੇਗਾ ਜੌਯਪ੍ਰੀਤ                             ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ ਲੁਧਿਆਣਾ।        ਲੁਧਿਆਣਾ ਬਾਸਕਟਬਾਲ ਅਕੈਡਮੀ ਦੇ ਖਿਡਾਰੀ ਜੌਯਪ੍ਰੀਤ ਸਿੰਘ ਸਿੱਧੂ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੇ ਐਫਆਈਬੀਏ ਅੰਡਰ-18 ਏਸ਼ੀਆ ਕੱਪ 2026 ਵਿੱਚ ਖੇਡਣ ਲਈ ਭਾਰਤੀ ਬਾਸਕਟਬਾਲ ਟੀਮ ਵਿੱਚ ਚੁਣਿਆ ਗਿਆ ਹੈ।

ਐਲਬੀਏ ਦਾ ਤਿਆਰ ਕੀਤਾ ਹੋਣਹਾਰ ਖਿਡਾਰੀ ਜੌਯਪ੍ਰੀਤ ਸਿੰਘ ਸਿੱਧੂ ਨੂੰ 13 ਅਗਸਤ ਤੋਂ 23 ਅਗਸਤ ਤੱਕ ਅਹਿਮਦਾਬਾਦ ਵਿੱਚ ਵੀਰ ਸਾਵਰਕਰ ਸਪੋਰਟਸ ਕੰਪਲੈਕਸ, ਨਾਰਨਪੁਰ ਵਿਖੇ ਹੋਣ ਵਾਲੇ ਐਫਆਈਬੀਏ ਅੰਡਰ-18 ਏਸ਼ੀਆ ਕੱਪ 2026 ਟੂਰਨਾਮੈਂਟ ਵਿੱਚ ਹਿੱਸਾ ਲਵੇਗਾ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਆਰ.ਐਸ. ਗਿੱਲ, ਸਾਬਕਾ ਡੀਜੀਪੀ ਪੰਜਾਬ ਅਤੇ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਸਿੱਧੂ ਦੀ ਚੋਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਿਡਾਰੀ ਦੇ ਸਮਰਪਣ ਤੋਂ ਇਲਾਵਾ, ਮੁੱਖ ਕੋਚ ਜੈਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਅਣਥੱਕ ਯਤਨਾਂ ਅਤੇ ਸ਼ਾਨਦਾਰ ਕੋਚਿੰਗ ਨੇ ਜੌਯਪ੍ਰੀਤ ਨੂੰ ਇਸ ਮੁਕਾਮ ਤਕ ਪਹੁੰਚਣ ਵਿੱਚ ਮਦਦ ਕੀਤੀ ਹੈ ਅਤੇ ਅਕੈਡਮੀ ਨੂੰ ਮਾਣ ਹੈ ਕਿ ਬੀਐਫਆਈ ਦੀ ਇਸ ਸਖ਼ਤ ਚੋਣ ਲਈ ਜੌਯਪ੍ਰੀਤ ਨੇ ਵੀ ਪੂਰੀ ਮਿਹਨਤ ਕੀਤੀ।   ਜੌਯਪ੍ਰੀਤ ਪਹਿਲਾਂ ਏਸ਼ੀਆ ਕੱਪ ਸਬਾ ਕੁਆਲੀਫਾਇਰ ਲਈ ਸ਼੍ਰੀਲੰਕਾ ਵਿੱਚ ਗੋਲਡ ਮੈਡਲ ਜੇਤੂ ਟੀਮ ਦਾ ਹਿੱਸਾ ਸੀ। ਉਹ 75ਵੀਂ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜੇਤੂ ਟੀਮ ਵਿੱਚ ਵੀ ਸੀ।

ਖਿਡਾਰੀ ਅਤੇ ਕੋਚਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਅਧਿਕਾਰੀ, ਜੇਪੀ ਸਿੰਘ, ਬ੍ਰਿਜ ਗੋਇਲ, ਸੁਮੇਸ਼ ਚੱਢਾ, ਵਿਜੇ ਚੋਪੜਾ ਤੋਂ ਇਲਾਵਾ ਹੋਰ ਬਾਸਕਟਬਾਲ ਕੋਚ ਰਵਿੰਦਰ ਅਤੇ ਸਲੋਨੀ ਵੀ ਸ਼ਾਮਲ ਹਨ। ਸਾਬਕਾ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਪਰਮਿੰਦਰ ਸਿੰਘ ਹੀਰ  ਨੇ ਕਿਹਾ ਕਿ ਜੌਯਪ੍ਰੀਤ ਯਕੀਨੀ ਤੌਰ 'ਤੇ ਅੱਗੇ ਵਧੇਗਾ ਅਤੇ ਲੁਧਿਆਣਾ ਬਾਸਕਟਬਾਲ ਅਕੈਡਮੀ ਦਾ ਮਾਣ ਵਧਾਏਗਾ।