ਬੈਂਕਾਂ ਦੀ ਸੁਰੱਖਿਆ.

ਬੈਂਕਾਂ ਦੀ ਸੁਰੱਖਿਆ ਨੂੰ ਲੈ ਕੇ ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਖੁਦ ਮੈਦਾਨ 'ਚ ਉਤਰੇ

*ਕਈ ਬੈਂਕਾਂ ਦੀ ਅਚਨਚੇਤ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ, ਸਟਾਫ ਨੂੰ ਦਿੱਤੀਆਂ ਜ਼ਰੂਰੀ ਹਦਾਇਤਾਂ

 ਬੈਂਕਾਂ ਵਿੱਚ ਐਟੋਮੈਟਿਕ ਹੂਟਰ ਲੱਗਿਆ ਹੋਣਾ ਜਰੂਰੀ 


ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ 

 ਖੰਨਾ 12,ਅਗਸਤ (ਮਨਜੀਤ ਸਿੰਘ ਧੀਮਾਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ, ਡੀ.ਆਈ.ਜੀ ਲੁਧਿਆਣਾ ਰੇਂਜ  ਦੇ ਦਿਸ਼ਾ ਨਿਰਦੇਸ਼ਾਂ ਤੇ ਖੰਨਾ  ਦੇ ਐਸ.ਐਸ.ਪੀ  ਡਾ. ਦਰਪਣ ਆਹਲੂਵਾਲੀਆ ਨੇ ਖੁਦ ਜਾ ਕੇ ਖੰਨਾ ਦੀਆਂ ਵੱਖ ਵੱਖ ਬੈਂਕਾਂ ਦੀ ਜਾਂਚ ਕੀਤੀ ਗਈ l ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੀ ਸੁਰੱਖਿਆ ਨੂੰ ਲੈ ਕੇ ਖੰਨਾ ਪੁਲਿਸ ਦੀ ਗੰਭੀਰਤਾ ਉਸ ਸਮੇਂ ਸਪੱਸ਼ਟ ਹੋਈ, ਜਦੋਂ ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਚਨਵੱਧ ਹੈ.l ਐਸ.ਐਸ.ਪੀ ਡਾ.ਦਰਪਣ ਆਹਲੂਵਾਲੀਆ ਨੇ ਕਿਹਾ ਕਿ 15 ਅਗਸਤ ਆਜ਼ਾਦੀ ਦਿਵਸ ਨੂੰ  ਮਨਾਉਣ ਸਬੰਧੀ  ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ  ਪੁਲਿਸ ਜਿਲਾ ਖੰਨਾ ਦੇ ਇਲਾਕਿਆਂ  ਚ ਪੈਂਦੇ ਸਾਰੇ ਸਮੂਹ ਬੈਂਕਾਂ,ਅਤੇ ਏ.ਟੀ.ਐਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹਨਾਂ ਦੀ ਜਾਂਚ ਪੜਤਾਲ ਕੀਤੀ ਗਈ l ਇਸ ਮੌਕੇ ਐੱਸ.ਐੱਸ
ਪੀ ਦੇ ਇਸ ਸਿੱਧੇ ਨਿਰੀਖਣ ਨਾਲ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਤੀ ਹੋਰ ਸੁਚੇਤ ਰਹਿਣ ਦਾ ਸੰਦੇਸ਼ ਮਿਲਿਆ। ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ l ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਬੈਂਕਾਂ ਵਿੱਚ ਪਹੁੰਚ ਕੇ ਦਾਖ਼ਲੇ ਅਤੇ ਬਾਹਰ ਜਾਣ ਦੇ ਰਸਤੇ, ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ, ਸੀਸੀਟੀਵੀ ਕੈਮਰੇ, ਅਲਾਰਮ ਸਿਸਟਮ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖਾਸ ਤੌਰ ’ਤੇ ਕਰੰਸੀ ਚੈਸਟ ਅਤੇ ਕੈਸ਼ ਵੈਨ ਦੀ ਸੁਰੱਖਿਆ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਅਤੇ ਬੈਂਕ ਪ੍ਰਬੰਧਕਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਵੱਡੀ ਮਾਤਰਾ ਵਿੱਚ ਨਕਦੀ ਦੇ ਲੈਣ-ਦੇਣ ਅਤੇ ਉਸ ਦੀ ਆਵਾਜਾਈ ਦੌਰਾਨ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਬੈਂਕ ਸਟਾਫ ਨੂੰ ਬੈਂਕ ਵਿੱਚ ਆਉਣ ਵਾਲੇ ਸ਼ੱਕੀ ਵਿਅਕਤੀਆਂ ਅਤੇ ਕਿਸੇ ਵੀ ਅਸਧਾਰਨ ਗਤੀਵਿਧੀ ’ਤੇ ਨਜ਼ਰ ਰੱਖਣ ਲਈ ਕਿਹਾ। ਉਹਨਾਂ ਸਮੂਹ ਬੈਂਕ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਬੈਂਕਾਂ ਵਿੱਚ ਅੰਦਰ, ਤੇ ਬਾਹਰ ਸੀ.ਸੀ ਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਹਨ l ਜਿਸ ਬੈਂਕ ਦੇ ਏਟੀਐਮ ਨਹੀਂ ਚਲਦੇ ਜਾਂ ਤਕਨੀਕੀ ਖਰਾਬੀ ਕਾਰਨਾ ਕਰਕੇ ਬੰਦ ਹਨ, ਉਹਨਾਂ ਨੂੰ ਤੁਰੰਤ ਠੀਕ ਕਰਕੇ ਚਲਾਇਆ ਜਾਵੇl ਉਹਨਾਂ ਕਿਹਾ ਕਿ ਜੇਕਰ ਬੈਂਕਾਂ ਵਿੱਚ ਕੋਈ ਰਾਤ ਸਮੇਂ ਗਲਤ ਅਨਸਰ ਅਜਿਹੀ ਕਿਸੇ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਹਨਾਂ ਵਿੱਚ ਐਟੋਮੈਟਿਕ ਹੂਟਰ ਲੱਗਿਆ ਹੁਣ ਜਰੂਰੀ ਹੈl ਇਸ ਮੌਕੇ ਉਹਨਾਂ ਸਮੂਹ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਹਾਡੀਆਂ ਬੈਂਕਾਂ ਦੇ ਆਲੇ ਦੁਆਲੇ ਸੀਸੀ ਟੀਵੀ ਕੈਮਰੇ ਲੱਗੇ ਜਰੂਰੀ ਹੋਣੇ ਚਾਹੀਦੇ ਹਨ  l ਉਨ੍ਹਾਂ ਆਖਿਆ ਕਿ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਖੰਨਾ ਪੁਲਿਸ ਨੂੰ ਦਿੱਤੀ ਜਾਵੇ ਜਾਂ ਕੰਟਰੋਲ ਨੰਬਰ ਤੇ ਦਿੱਤੀ ਜਾਵੇ l ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਸੁਰੱਖਿਆ ਨੂੰ ਲੈ ਕੇ ਪੂਰੀ ਤਰਹਾਂ ਚੌਕਸ ਹੈ l ਉਨ੍ਹਾਂ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ  ਹਦਾਇਤ ਕੀਤੀ ਕਿ ਜਿਨਾਂ ਬੈਂਕਾਂ ਵਿੱਚ ਦਿਨ ਤੇ ਰਾਤ ਸਮੇਂ ਸਿਕਿਉਰਟੀ ਗਾਰਡ ਦੀ ਘਾਟ ਹੈl ਉਨਾਂ ਦੀ ਜਗ੍ਹਾ ਤੇ  ਨਵੇਂ ਮੁਲਾਜ਼ਮਾਂ ਦੀ ਭਰਤੀ ਕਰਕੇ ਇਸ ਨੂੰ ਪੂਰਾ ਕੀਤਾ ਜਾਵੇ l ਇਸ ਮੌਕੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਬੈਂਕ ਸਟਾਫ ਨੂੰ ਹਦਾਇਤ ਕੀਤੀ ਕਿ ਪੁਲਿਸ ਅਤੇ ਹੋਰ ਜ਼ਰੂਰੀ ਐਮਰਜੈਂਸੀ ਨੰਬਰ ਬੈਂਕ ਅੰਦਰ ਪ੍ਰਮੁੱਖ ਥਾਵਾਂ ’ਤੇ ਡਿਸਪਲੇ ਕੀਤੇ ਜਾਣ, ਤਾਂ ਜੋ ਲੋੜ ਪੈਣ ’ਤੇ ਤੁਰੰਤ ਸੰਪਰਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਐੱਸ.ਐੱਸ.ਪੀ ਵੱਲੋਂ ਖੁਦ ਬੈਂਕਾਂ ਵਿੱਚ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਦੀ ਕਾਰਵਾਈ ਨੂੰ ਪੁਲਿਸ ਦੀ ਸਰਗਰਮ ਅਤੇ ਜ਼ਿੰਮੇਵਾਰ ਕਾਰਜਸ਼ੈਲੀ ਵਜੋਂ ਦੇਖਿਆ ਜਾ ਰਿਹਾ ਹੈ।
    ਇਸ ਮੌਕੇ ਖੰਨਾ  ਐਸ.ਪੀ (ਡੀ) ਪਵਨਦੀਪ ਚੌਧਰੀ, ਐਸ. ਪੀ( ਹੈਡ ਕੁਆਟਰ) ਹਰਪਿੰਦਰ ਕੌਰ ਗਿੱਲ,ਡੀ.ਐਸ.ਪੀ ਖੰਨਾ ਵਿਨੋਦ ਕੁਮਾਰ,ਡੀ.ਐਸ.ਪੀ ਹੈਡ ਕੁਆਰਟਰ ਖੰਨਾ ਗੱਬਰ ਸਿੰਘ, ਥਾਣਾ ਸਿਟੀ 1ਖੰਨਾ ਦੇ ਐਸ.ਐਚ 
ਓ ਇੰਸਪੈਕਟਰ ਸੰਦੀਪ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ, ਮੁਲਾਜ਼ਮ ਆਦਿ ਹਾਜਰ ਸਨ l