ਮੈਰਾਥਨ ਆਯੋਜਿਤ .

*ਯੁਵਕ ਸੇਵਾਵਾਂ ਵਿਭਾਗ ਵੱਲੋਂ ਮੈਰਾਥਾਨ ਆਯੋਜਿਤ*

*- ਏਡਜ਼ ਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ*

ਲੁਧਿਆਣਾ, 21 ਅਗਸਤ (000) - ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰਾਜ਼ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਦੀ ਅਗਵਾਈ  ਹੇਠ ਜ਼ਿਲ੍ਹੇ ਵਿੱਚ ਕਾਰਜਸ਼ੀਲ ਰੈਡ ਰੀਬਨ ਕਲੱਬਾਂ ਦਾ ਐਚ.ਆਈ.ਵੀ ਏਡਜ਼ ਅਤੇ ਨਸ਼ਿਆ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਫੁੱਟਬਾਲ ਗਰਾਉੱਡ ਵਿਖੇ 5 ਕਿਲੋਮੀਟਰ ਮੈਰਾਥਾਨ (ਰੈਡ ਰਨ) ਮੁਕਾਬਲਾ ਕਰਵਾਇਆ ਗਿਆ।

ਇਸ ਮੈਰਾਥਨ ਨੂੰ ਡਾ. ਕਮਲਜੀਤ ਸਿੰਘ ਸੁਰੀ ਡਾਇਰੈਕਟਰ, ਸਟੂਡੈਂਟ ਵੈਲਫੇਅਰ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਸਹਾਇਕ ਡਾਇਰੈਕਟਰ, ਪਰਮਵੀਰ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੈਰਾਥਾਨ ਵਿੱਚ ਵੱਖ-ਵੱਖ ਕਾਲਜ਼ਾ ਵਿੱਚ ਚੱਲ ਰਹੇ ਰੈਡ ਰੀਬਨ ਕਲੱਬ ਦੇ 120 ਵਲੰਟੀਅਰਜ਼ ਨੇ ਭਾਗ ਲਿਆ।

ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਲੜਕੇ ਅਤੇ ਲੜਕੀਆਂ ਨੂੰ ਕ੍ਰਮਵਾਰ 3000/-, 2000/- ਅਤੇ 1000/- ਰੁਪਏ ਦੇ ਚੈਕ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਾ ਸਥਾਨ ਅਕਾਸ਼ ਪਰਜਾਪਤੀ ਐਸ.ਸੀ.ਡੀ ਸਰਕਾਰੀ ਕਾਲਜ਼, ਲੁਧਿਆਣਾ, ਦੂਜੇ ਸਥਾਨ ਤੇ ਅੰਕਿਤ ਕੁਮਾਰ ਸਿੰਘ ਐਸ.ਸੀ.ਡੀ. ਕਾਲਜ਼ ਅਤੇ ਤੀਜੇ ਸਥਾਨ ਤੇ ਸਤਿਅਮ ਕੁਮਾਰ ਵਿਦਿਆਰਥੀ ਰਿਹਾ। 

ਰਵੀਨਾ, ਨਿਸ਼ਾ ਅਤੇ ਕੰਵਲਜੀਤ ਕੋਰ ਸਰਕਾਰੀ ਕਾਲਜ਼, (ਲੜਕੀਆਂ )ਲੁਧਿਆਣਾ ਨੇ ਕਰਮਵਾਰ ਪਹਿਲਾਂ, ਦੂਜਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ। 
ਰੈਡ ਰੀਬਨ ਵਲੰਟੀਅਰਜ਼ ਨੂੰ ਸਰਟੀਫਿਕੇਟ, ਮੈਡਲ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। 

ਸਮਾਗਮ ਦੇ ਮੁੱਖ ਮਹਿਮਾਨ ਡਾ: ਕਮਲਜੀਤ ਸਿੰਘ ਸੁਰੀ ਡਾਇਰੈਕਟਰ, ਸਟੂਡੈਂਟ ਵੈਲਫੇਅਰ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਕਿਉਂਕਿ ਸਿਹਤਮੰਦ ਸੋਚ ਹੀ ਚੰਗੇ ਸਮਾਜ਼ ਦੀ ਸਿਰਜਣਾ ਕਰ ਸਕਦੀ ਹੈ। 

ਦੀਪਕ ਕੁਮਾਰ ਲੈਕਚਰਾਰ ਫਿਜੀਕਲ ਐਜੂਕੇਸ਼ਨ, ਸਸਸਸਕੂਲ, ਜਵਾਹਰ ਨਗਰ ਅਤੇ ਕੋਚ ਜ਼ੋਗਾ ਸਿੰਘ, ਪੀ.ਏ.ਯੂ, ਲੁਧਿਆਣਾ ਨੇ ਵੀ ਇਸ ਪ੍ਰੋਗਰਾਮ ਨੁੰ ਸਫਲਾ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ। ਅੰਤ ਵਿੱਚ ਦਵਿੰਦਰ ਸਿੰਘ ਲੋਟੇ ਨੇ ਸਾਰੇ ਆਏ ਹੋਏ ਮਹਿਮਾਨਾਂ, ਕਾਲਜ਼ਾ ਦੇ ਪ੍ਰੋਗਰਾਮ ਕੋਆਰਡੀਨੇਟਰਜ਼ ਅਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ।