ਪੱਤਰਾ ਟੁੱਟੇ ਫੁੱਲ ਦਾ.
ਇੱਕ ਪੱਤਰਾ ਮੈਂ ਟੁੱਟੇ ਫੁੱਲ ਦਾ
ਗੁਆਚਾ ਗੁਆਚਾ ਫਿਰਦਾ ਹਾਂ।
ਹਵਾ ਸੰਗ ਲੱਗੀ ਯਾਰੀ
ਉੱਠਦਾ, ਫਿਰ ਤੋਂ ਡਿੱਗਦਾ ਹਾਂ।
ਮੌਸਮ ਨੇ ਰੰਗ ਵਟਾਇਆ
ਮੈਂ ਟੁੱਟਣ ਤੋਂ ਕਿਵੇਂ ਬਚਦਾ।
ਬਹਾਰਾਂ 'ਚ ਵੰਡੀਆਂ ਮਹਿਕਾਂ
ਜੋਬਨ ਰੁੱਤੇ ਸੀ ਜੱਚਦਾ।
ਕਲੀ ਦੇਖ ਦੇਖ ਖਿੜਦੀ
ਭੌਰਾ ਦੇਖ ਕੇ ਸੀ ਮੱਚਦਾ।
ਕੁੱਝ ਕੰਡੇ ਸੀ ਸੰਗੀ ਮੇਰੇ
ਉਨਾਂ 'ਚ ਵੀ ਰਿਹਾ ਹੱਸਦਾ।
ਮੌਤ ਏ ਭਾਵੇਂ ਯਕੀਨੀ
ਖੁਸ਼ਗਵਰ ਰੱਖੋ ਜ਼ਿੰਦਗੀ
ਮੈਂ ਸੱਭੇ ਫਿਰਾਂ ਦੱਸਦਾ।
✍ ਪ੍ਭਦਿਆਲ ਸਿੱਧੂ।