ਵਰਕਸ਼ਾਪ ਆਯੋਜਿਤ.

*ਮਹਾਂਲੇਖਾਕਾਰ ਪੰਜਾਬ ਵੱਲੋਂ ਡੀ.ਟੀ.ਓ./ਡੀ.ਡੀ.ਓ ਵਰਕਸ਼ਾਪ ਆਯੋਜਿਤ*

*- ਸਰਕਾਰੀ ਖਾਤਿਆਂ, ਆਨਲਾਈਨ ਰੀਕੰਸੀਲੇਸ਼ਨ, ਜੀ.ਐਸ.ਟੀ/ ਟੀ.ਡੀ.ਐਸ., ਕੈਸ਼ ਬੁੱਕ, ਮਹੀਨਾਵਾਰ ਅਕਾਊਂਟਸ, ਪੈਨਸ਼ਨ ਆਦਿ ਮੁੱਦਿਆਂ ਬਾਰੇ ਕੀਤੇ ਵਿਚਾਰ ਵਟਾਂਦਰੇ*

*- ਸਹਾਇਕ ਕਮਿਸ਼ਨਰ (ਜ) ਪਾਇਲ ਗੋਇਲ ਨੇ ਵਰਕਸ਼ਾਪ ਦੀ ਕੀਤੀ ਅਗਵਾਈ*

ਲੁਧਿਆਣਾ, 24 ਅਗਸਤ (ਡੀਪੀਆਰ) - ਦਫ਼ਤਰ ਮਹਾਂਲੇਖਕਾਰ ਪੰਜਾਬ, ਚੰਡੀਗੜ੍ਹ ਵੱਲੋਂ ਸਹਾਇਕ ਕਮਿਸ਼ਨਰ (ਜ) ਪਾਇਲ ਗੋਇਲ ਦੀ ਅਗਵਾਈ ਹੇਠ ਸਥਾਨਕ ਬੱਚਤ ਭਵਨ ਵਿਖੇ ਡੀ.ਟੀ.ਓ./ਡੀ.ਡੀ.ਓ. ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਇਸ ਵਰਕਸ਼ਾਪ ਦੌਰਾਨ ਸਮੂਹ ਵਿਭਾਗਾਂ ਦੇ ਡੀ.ਡੀ.ਓ. ਨੂੰ ਸਰਕਾਰੀ ਖਾਤਿਆਂ, ਆਨਲਾਈਨ ਰੀਕੰਸੀਲੇਸ਼ਨ, ਜੀ.ਐਸ.ਟੀ/ ਟੀ.ਡੀ.ਐਸ., ਕੈਸ਼ ਬੁੱਕ, ਮਹੀਨਾਵਾਰ ਅਕਾਊਂਟਸ, ਪੈਨਸ਼ਨ ਆਦਿ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤੇ।

ਵਰਕਸ਼ਾਪ ਦੌਰਾਨ, ਮਹਾਂਲੇਖਾਕਾਰ ਪੰਜਾਬ, ਚੰਡੀਗੜ੍ਹ ਤੋਂ ਆਏ ਅਧਿਕਾਰੀਆਂ ਵਿੱਚ ਆਂਚਲ ਕੁਮਾਰ ਅਕਾਊਂਟਸ ਅਫਸਰ, ਅਸਿਸਟੈਂਟ ਅਕਾਊਂਟਸ ਅਫਸਰ ਹੇਮੰਤ ਅਤੇ ਸੀਨੀਅਰ ਅਕਾਊਟੈਂਟ ਬਨਵਾਰੀ ਲਾਲ ਮੀਨਾ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। 

ਇਸ ਮੌਕੇ ਜ਼ਿਲ੍ਹਾ ਖਜ਼ਾਨਾ ਅਫਸਰ ਲੁਧਿਆਣਾ ਉਪਨੀਤ ਸਿੰਘ,  ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਸੁਪਰਡੈਂਟ ਗ੍ਰੇਡ-1 ਯਸ਼ਪਾਲ ਸ਼ਰਮਾ ਅਤੇ ਵੱਖ-ਵੱਖ ਵਿਭਾਗਾਂ ਦੇ ਡੀ.ਡੀ.ਓ. ਹਾਜ਼ਰ ਹੋਏ। 

ਜ਼ਿਲ੍ਹਾ ਖਜ਼ਾਨਾ ਅਫਸਰ ਲੁਧਿਆਣਾ ਉਪਨੀਤ ਸਿੰਘ  ਵੱਲੋਂ ਵਰਕਸ਼ਾਪ ਦੇ ਅਖੀਰ ਵਿੱਚ, ਦਫ਼ਤਰ ਮਹਾਂਲੇਖਾਕਾਰ ਪੰਜਾਬ ਤੋਂ ਆਏ ਅਧਿਕਾਰੀਆਂ ਅਤੇ ਸਮੂਹ ਡੀ.ਡੀ.ਓ. ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।