ਉਦਘਾਟਨ.

*ਵਿਧਾਇਕ ਭੋਲਾ ਗਰੇਵਾਲ ਨੇ ਵਾਰਡ ਨੰ: 28 'ਚ 76.34 ਲੱਖ ਦੀ ਲਾਗਤ ਵਾਲੇ ਸਟੋਰਮ ਸੀਵਰ  ਕਾਰਜਾਂ ਦਾ ਕੀਤਾ ਉਦਘਾਟਨ* 
  
ਲੁਧਿਆਣਾ, 31 ਅਗਸਤ (ਡੀ ਪੀ ਆਰ) - ਵਿਧਾਨ ਸਭਾ ਹਲਕਾ ਪੂਰਵੀ ਅਧੀਨ ਆਉਂਦੇ ਵਾਰਡ ਨੰਬਰ 28 ਦੇ ਮੈਟਰੋ ਰੋਡ 'ਤੇ ਵਿਸ਼ਵਨਾਥ ਮੰਦਿਰ ਨੇੜੇ 76.34 ਲੱਖ ਦੀ ਲਾਗਤ ਵਾਲੇ ਸਟੋਰਮ ਸੀਵਰ ਕਾਰਜਾਂ ਦਾ ਉਦਘਾਟਨ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਕੀਤਾ ਗਿਆ। 

ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਆਰਤੀ ਸਟੀਲ ਤੋਂ ਲੈ ਕੇ ਵਿਸ਼ਵਨਾਥ ਮੰਦਰ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਦੇ ਚਲਦਿਆਂ ਸਟੋਰਮ ਸੀਵਰ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ ਤਾਂ ਜੋ ਇਸ ਪੂਰੇ ਇਲਾਕੇ ਦੇ ਵਿੱਚ ਬਰਸਾਤੀ ਪਾਣੀ ਰੁਕਣ ਦੇ ਨਾਲ ਰਾਹਗੀਰਾਂ ਨੂੰ ਆਉਣ ਵਾਲੀ ਸਮੱਸਿਆ ਤੋਂ ਨਿਜਾਤ ਦਵਾਈ ਜਾ ਸਕੇ।

ਇਸ ਮੌਕੇ ਕੌਂਸਲਰ ਅਮਰਜੀਤ ਸਿੰਘ ਨੇ ਵੀ ਵਿਧਾਇਕ ਗਰੇਵਾਲ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੁਆਰਾ ਪੂਰੇ ਪੰਜਾਬ ਭਰ ਦੇ ਵਿੱਚ ਚੱਲ ਰਹੀ ਵਿਕਾਸ ਕਾਰਜਾਂ ਦੀ ਲੜੀ ਦੇ ਤਹਿਤ ਵਿਧਾਇਕ ਭੋਲਾ ਗਰੇਵਾਲ  ਦੀ ਅਗਵਾਈ ਹੇਠ ਵਾਰਡ ਨੰਬਰ 28 ਵਿੱਚ ਵੀ ਅਨੇਕਾਂ ਵਿਕਾਸ ਕਾਰਜਾਂ ਦੀ ਲੜੀ ਆਰੰਭੀ ਗਈ ਹੈ। ਤਾਂ ਜੋ ਵਾਰਡ ਵਾਸੀਆਂ ਨੂੰ ਵਾਰਡ ਦੀਆਂ ਬੁਨਿਆਦੀ ਸਹੂਲਤਾਂ ਦੇਣ ਸਮੇਤ ਵਾਰਡ ਨੂੰ ਸੁੰਦਰ ਵੀ ਬਣਾਇਆ ਜਾ ਸਕੇ। 

ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਉਦਯੋਗਿਕ ਭਾਈਚਾਰੇ ਸਮੇਤ ਵਾਰਡ ਵਾਸੀਆਂ ਦੇ ਵੱਲੋਂ ਵੀ ਵਿਧਾਇਕ ਗਰੇਵਾਲ ਸਮੇਤ ਕੌਂਸਲਰ ਅਮਰਜੀਤ ਸਿੰਘ ਦਾ ਵੀ ਵਾਰਡ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨ ਅਤੇ ਧੰਨਵਾਦ ਕੀਤਾ ਗਿਆ। 

ਇਸ ਮੌਕੇ  ਬਲਾਕ ਪ੍ਰਧਾਨ ਹਰਸ਼ਰਨ ਗਿਫਤੀ , ਇੰਦਰਦੀਪ ਮਿੰਕੂ , ਮੋਂਟੀ ਸੂਦ , ਮੋਹਿਤ ਸ਼ਰਮਾ ,  ਕੁਲਵੰਤ ਸਿੰਧੂ , ਅਮੀਤ ਧਵਨ  ਆਦਿ ਸਾਥੀ ਸ਼ਾਮਿਲ ਹੋਏ ।