ਭਾਜਪਾ ਦਾ ਦਲਿਤ ਵਿਰੋਧੀ ਚੇਹਰਾ ਨੰਗਾ ਹੋਇਆ - ਵਿਕਰਮ ਬਾਜਵਾ .



  ਸਾਹਨੇਵਾਲ 3 ਸਤੰਬਰ (ਰ)
 

 ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜੁਨ  ਖੜਗੇ  ਜਿਸ ਥਾਂ ਤੇ ਕਾਂਗਰਸ ਪਾਰਟੀ ਦੀ ਰੈਲੀ ਸੰਬੋਧਨ ਕੀਤਾ ਗਿਆ ਉਸ ਸਟੇਜ ਦਾ ਭਾਜਪਾ ਆਗੂਆਂ ਵੱਲੋਂ ਗੰਗਾ ਜਲ ਨਾਲ ਧੋ ਕੇ ਸ਼ੁੱਧੀਕਰਨ ਕਰਨ ਨੇ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੀ ਜਾਂਚ ਵਿਕਰਮ ਸਿੰਘ ਬਾਜਵਾ ਨੇ ਕੀਤਾ ਉਨਾ ਕਿਹਾ ਕਿ ਭਾਜਪਾ ਨੇ ਹਮੇਸ਼ਾ ਦੇਸ਼ ਨੂੰ ਧਰਮਾ ਜਾਤਾਂ ਮਜਬਾ ਵਿੱਚ ਵੰਡਣ ਦਾ ਕੰਮ ਕੀਤਾ ਹੈ ਜਦੋਂ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਏਕਤਾ ਅਖੰਡਤਾ ਅਤੇ ਤਰੱਕੀ ਦੇ ਲਈ ਸਾਰੇ ਧਰਮਾਂ ਮਜਬਾਂ ਨੂੰ ਨਾਲ ਲੈ ਕੇ ਚੱਲਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਦੇ ਸਾਹਮਣੇ ਭਾਜਪਾ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। ਇਸ ਲਈ ਸਮੁੱਚੇ ਦੇਸ਼ ਤੇ ਹਰ ਵਰਗ ਦੇ ਦਿਲਾਂ ਦੇ ਅੰਦਰ ਭਾਜਪਾ ਪ੍ਰਤੀ ਗੁੱਸਾ ਅਤੇ ਰੋਸ ਦੀ ਲਹਿਰ ਹੈ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਕੌਂਸਲਰ ਪਤੀ ਕਮਲਜੀਤ ਸਿੰਘ ਬੋਪਾਰਾਏ, ਸੁਰਜੀਤ ਸਿੰਘ ਸੀਤਾ, ਬੰਟੂ ਚੌਂਤਾ, ਸਰਪੰਚ ਰਣਧੀਰ ਸਿੰਘ, ਗੁਰਚਰਨ ਸਿੰਘ ਪ੍ਰਧਾਨ ਐਸਸੀ ਵਿੰਗ, ਟੀਟੂ ਬੂਥਗੜ੍ਹ, ਸੋਨੀ ਮਜਾਰਾ, ਸ਼ਿੰਦਾ ਸਸਰਾਲੀ, ਮਾਸਟਰ ਕੇਵਲ ਸਿੰਘ, ਮਨਿੰਦਰ ਮੂਡੀਆ, ਲੱਕੀ ਬੂਥਗੜ੍ਹ, ਗੁਰਮੇਲ ਸਿੰਘ  ਕਲੋਨੀ, ਬੂਟਾ ਬਿਲਗਾ ਆਦਿ ਹਾਜਰ ਸਨ ਹਾਜਰ ਸਨ



 ਕੈਪਸ਼ਨ: ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕਰਦੇ ਵਿਕਰਮ ਸਿੰਘ ਬਾਜਵਾ ਅਤੇ ਕਾਂਗਰਸੀ ਵਰਕਰ