ਰੁੱਖਾਂ ਦੇ ਪੱਤਿਆਂ.............

ਰੁੱਖਾਂ ਦੇ ਪੱਤਿਆਂ 'ਤੇ ਲਿਖਦਾ 

ਤੇਰੇ ਸ਼ਹਿਰ ਗਰਾਂ ਦਾ ਨਾਂ ਸੱਜਣਾ

ਤੈਨੂੰ ਉਡੀਕਦਿਆਂ ਵੇ

ਬਿਮਾਰ ਪੈ ਗਈ ਏ ਮਾਂ ਸੱਜਣਾ

ਸਾਡੇ ਬਨੇਰਿਆਂ ਤੋਂ ਵੀ ਰੁੱਸ ਗਏ ਨੇ ਕਾਂ ਸੱਜਣਾ

ਨਿੱਤ  ਕਰਦੇ ਹਾਂ ਅਰਦਾਸ 

ਸਾਡੇ ਸ਼ਹਿਰ ਵੀ ਕਦੇ ਆ ਸੱਜਣਾ

ਰੁੱਖਾਂ ਦੇ ਪੱਤਿਆਂ................... 

                         - ਸ਼ਾਇਰ ਹਰਵਿੰਦਰ ਬਾਜਵਾ