ਨੈਕਸਸ ਐਮ ਬੀ ਡੀ ਨਿਓਪੋਲਿਸ.
ਨੈਕਸਸ ਐਮਬੀਡੀ ਨਿਓਪੋਲਿਸ ਨੇ ਸਟਾਈਲ ਰਸ਼ ਦੇ ਨਾਲ ਪ੍ਰੀ-ਫੈਸਟੀਵ ਫੈਸ਼ਨ ਸੀਜ਼ਨ ਨੂੰ ਕੀਤਾ ਕੇਂਦਰਿਤ
ਮੁਹਿੰਮ ਵਿੱਚ ਸਤੰਬਰ ਨੂੰ ਨਵੇਂ ਕਲੈਕਸ਼ਨਾਂ ਅਤੇ ਉੱਭਰਦੇ ਫੈਸ਼ਨ ਰੁਝਾਨਾਂ ਦੀ ਖੋਜ ਦੇ ਮਹੀਨੇ ਵਜੋਂ ਕੀਤਾ ਗਿਆ ਪੇਸ਼
ਲੁਧਿਆਣਾ, 4ਸਤੰਬਰ, 2026: ਸੀਜ਼ਨ ਦੇ ਅੰਤ ਦੀ ਸੇਲ ਅਤੇ ਤਿਉਹਾਰਾਂ ਦੀ ਖਰੀਦਦਾਰੀ ਦੀ ਵਧਦੀ ਰਫ਼ਤਾਰ ਦੇ ਵਿਚਕਾਰ ਰਿਟੇਲ ਲਈ ਇੱਕ ਅਜਿਹਾ ਮਹੱਤਵਪੂਰਨ ਸਮਾਂ ਆਉਂਦਾ ਹੈ, ਜਿਸਦਾ ਹੁਣ ਤੱਕ ਪੂਰੀ ਤਰ੍ਹਾਂ ਲਾਭ ਨਹੀਂ ਉਠਾਇਆ ਗਿਆ ਹੈ। ਸਤੰਬਰ ਉਹ ਮਹੀਨਾ ਹੈ ਜਦੋਂ ਆਟਮ-ਵਿੰਟਰ ਕਲੈਕਸ਼ਨ ਬਾਜ਼ਾਰ ਵਿੱਚ ਆਉਂਦੇ ਹਨ, ਫੈਸ਼ਨ ਰੁਝਾਨਾਂ ਵਿੱਚ ਬਦਲਾਅ ਸ਼ੁਰੂ ਹੁੰਦਾ ਹੈ ਅਤੇ ਖਪਤਕਾਰ ਆਪਣੇ ਤਿਉਹਾਰੀ ਵਾਰਡਰੋਬ ਦੀ ਯੋਜਨਾ ਬਣਾਉਣ ਲੱਗਦੇ ਹਨ। ਨੇਕਸਸ ਐਮਬੀਡੀ ਨਿਓਪੋਲਿਸ ਨੇ ਸਟਾਈਲ ਰਸ਼ ਰਾਹੀਂ ਇਸ ਸਮੇਂ ਨੂੰ ਫੈਸ਼ਨ ਕੈਲੰਡਰ ਦੇ ਕੇਂਦਰ ਵਿੱਚ ਲਿਆਂਦਾ ਹੈ।
ਕਿਸੇ ਸੇਲ ਜਾਂ ਤਿਉਹਾਰ ਆਧਾਰਿਤ ਪ੍ਰਮੋਸ਼ਨ ਤੋਂ ਵੱਖ, ਸਟਾਈਲ ਰਸ਼ ਦਾ ਮੁੱਖ ਉਦੇਸ਼ ਨਵੀਆਂ ਚੀਜ਼ਾਂ ਦੀ ਖੋਜ ਕਰਨਾ ਹੈ। ਇਸ ਮੁਹਿੰਮ ਤਹਿਤ ਫੈਸ਼ਨ, ਫੁੱਟਵੇਅਰ, ਬਿਊਟੀ ਅਤੇ ਐਕਸੈਸਰੀਜ਼ ਨਾਲ ਜੁੜੇ ਨਵੇਂ ਉਤਪਾਦਾਂ, ਚੁਣੇ ਹੋਏ ਰੁਝਾਨਾਂ ਅਤੇ ਸਟਾਈਲ ਇੰਸਪਿਰੇਸ਼ਨ ਨੂੰ ਇਕੱਠੇ ਪੇਸ਼ ਕੀਤਾ ਜਾਵੇਗਾ। ਇਸ ਦਾ ਉਦੇਸ਼ ਤਿਉਹਾਰਾਂ ਦੀ ਖਰੀਦਦਾਰੀ ਦੀ ਰਫ਼ਤਾਰ ਵਧਣ ਤੋਂ ਪਹਿਲਾਂ ਖਪਤਕਾਰਾਂ ਨੂੰ ਨਵੇਂ ਵਿਕਲਪਾਂ ਦੀ ਖੋਜ ਕਰਨ ਦਾ ਮੌਕਾ ਦੇਣਾ ਹੈ।
ਨੇਕਸਸ ਐਮਬੀਡੀ ਨਿਓਪੋਲਿਸ ਵਿੱਚ ਸਟਾਈਲ ਰਸ਼ ਤਹਿਤ ਟੌਮੀ ਹਿਲਫਿਗਰ, ਫੌਰਏਵਰ ਨਿਊ, ਮਾਰਕਸ ਐਂਡ ਸਪੈਂਸਰ, ਲਾਈਫਸਟਾਈਲ, ਲੇਵਿਸ, ਓਨਲੀ, ਵੀਰੋ ਮੋਡਾ ਅਤੇ ਕਈ ਹੋਰ ਬ੍ਰਾਂਡਾਂ ਦੇ ਨਵੇਂ ਸੀਜ਼ਨ ਦੇ ਕਲੈਕਸ਼ਨ ਪ੍ਰਦਰਸ਼ਿਤ ਕੀਤੇ ਜਾਣਗੇ। ਸ਼ਹਿਰ ਦੀ ਫੈਸ਼ਨ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਇਹ ਪ੍ਰੋਗਰਾਮ 1 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ।
ਸਟਾਈਲਿੰਗ ਸੈਸ਼ਨਾਂ, ਬਿਊਟੀ ਐਕਸਪੀਰੀਅੰਸ, ਫੈਸ਼ਨ ਸ਼ੋਕੇਸ, ਪ੍ਰੋਡਕਟ ਕਸਟਮਾਈਜ਼ੇਸ਼ਨ ਅਤੇ ਕ੍ਰੀਏਟਰ-ਆਧਾਰਿਤ ਕੰਟੈਂਟ ਰਾਹੀਂ ਸਟਾਈਲ ਰਸ਼ ਡਿਜੀਟਲ ਇੰਸਪਿਰੇਸ਼ਨ ਨੂੰ ਅਸਲ ਖਰੀਦਦਾਰੀ ਦੇ ਤਜਰਬੇ ਨਾਲ ਜੋੜੇਗਾ। ਇਹ ਮੁਹਿੰਮ ਮਾਲ ਦੀ ਬਦਲਦੀ ਭੂਮਿਕਾ ਨੂੰ ਵੀ ਦਰਸਾਉਂਦੀ ਹੈ। ਮਾਲ ਹੁਣ ਸਿਰਫ਼ ਖਰੀਦਦਾਰੀ ਦੀਆਂ ਥਾਵਾਂ ਨਹੀਂ ਰਹੇ, ਸਗੋਂ ਅਜਿਹੇ ਪਲੇਟਫਾਰਮ ਬਣ ਰਹੇ ਹਨ ਜਿੱਥੇ ਬ੍ਰਾਂਡ ਖਪਤਕਾਰਾਂ ਦੀ ਪਸੰਦ ਨੂੰ ਪ੍ਰਭਾਵਿਤ ਕਰਨ, ਨਵੇਂ ਤਜਰਬੇ ਤਿਆਰ ਕਰਨ ਅਤੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਹਕਾਂ ਦੀ ਦਿਲਚਸਪੀ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
