ਈਡੀ ਦੀ ਰਡਾਰ.
ਉੱਚ ਅਦਾਲਤ ਦੀ ਪਰਵਾਹ ਨਾ ਕਰਨ ਵਾਲੇ ਅੱਜ ਪਹੁੰਚੇ ਅਦਾਲਤ ਦੀ ਸ਼ਰਨ: ਹੈਪੀ ਗਿੱਲ
ਬੋਲੇ, ਕੱਟੜ ਇਮਾਨਦਾਰਾਂ ਦੇ ਰਿਸ਼ਤੇਦਾਰ ਵੀ ਅੱਜ ਈਡੀ ਦੀ ਰਡਾਰ 'ਤੇ
ਸਾਹਨੇਵਾਲ/ ਕੁਹਾੜਾ 24 ਸਤੰਬਰ (ਰ) ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੈਪੀ ਗਿੱਲ ਨੇ ਮੰਤਰੀ ਹਰਦੀਪ ਮੁੰਡੀਆ ਦੇ ਰਿਸ਼ਤੇਦਾਰ ਘਰ ਹੋਈ ਈਡੀ ਦੀ ਰੇਡ ਦੇ ਉੱਪਰ ਟਿੱਪਣੀ ਕਰਦੇ ਕਿਹਾ ਕਿ ਅੱਜ ਕੱਟੜ ਇਮਾਨਦਾਰ ਅਖਵਾਉਣ ਵਾਲੇ ਆਗੂਆਂ ਦੇ ਰਿਸ਼ਤੇਦਾਰ ਵੀ ਈਡੀ ਦੀ ਰਡਾਰ ਤੇ ਹਨ ਉਹਨਾਂ ਕਿਹਾ ਕਿ ਈ ਡੀ ਇਕ ਜਿੰਮੇਵਾਰ ਅਤੇ ਦੇਸ਼ ਦੀ ਵੱਡੀ ਜਾਂਚ ਏਜੰਸੀ ਹੈ ਜੇਕਰ ਇਹਨਾਂ ਨੇ ਮੰਤਰੀ ਮੰਡੀਆਂ ਤੇ ਰਿਸ਼ਤੇਦਾਰ ਦੇ ਘਰ ਦੀ ਜਾਂਚ ਕੀਤੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਉਮੀਦ ਹੈ ਕਿ ਵੱਡੇ ਖੁਲਾਸੇ ਹੋਣਗੇ ਉਹਨਾਂ ਕਿਹਾ ਕਿ ਜਿਸ ਮੰਤਰੀ ਦੇ ਰਿਸ਼ਤੇਦਾਰ ਈਡੀ ਦੀ ਰੇਡ ਹੋਈ ਹੈ ਉਹ ਮੰਤਰੀ ਦੇ ਸਾਰੇ ਗੈਰ ਕਾਨੂੰਨੀ ਧੰਦਿਆਂ ਦਾ ਰਾਜਦਾਰ ਹੈ ਜਿਸ ਬਾਰੇ ਸਮੁੱਚੇ ਪੰਜਾਬ ਨੂੰ ਜਾਣਕਾਰੀ ਹੈ! ਉਹਨਾਂ ਕਿਹਾ ਕਿ ਈਡੀ ਇਨੀ ਤਾਂ ਵਿਹਲੀ ਨਹੀਂ ਹੋ ਸਕਦੀ ਕਿ ਮੰਤਰੀਆਂ ਦੇ ਰਿਸ਼ਤੇਦਾਰਾਂ ਦੇ ਘਰਾਂ ਨੂੰ ਕੰਗਾਲ ਦੀ ਫਿਰੇ ਉਹਨਾਂ ਕਿਹਾ ਕਿ ਮੰਤਰੀ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਹਨ ਪਰ ਜੇਕਰ ਉਹਨਾਂ ਨੇ ਇੱਕ ਵਿਅਕਤੀ ਦੇ ਘਰ ਨੂੰ ਹੀ ਟਾਰਗੇਟ ਕੀਤਾ ਹੈ ਉਸ ਤੋਂ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਦਾਲ ਵਿੱਚ ਕਾਲਾ ਨਹੀਂ ਹੈ ਪੂਰੀ ਦਾਲ ਹੀ ਕਾਲੀ ਹੈ।
ਉਹਨਾਂ ਕਿਹਾ ਕਿ ਜੇਕਰ ਮੰਤਰੀ ਮੰਡੀਆਂ ਸੱਚੇ ਹਨ ਤਾਂ ਆਮ ਆਦਮੀ ਪਾਰਟੀ ਨੂੰ ਈਡੀ ਦਾ ਘਰਾਓ ਕਰਨ ਦੀ ਬਜਾਏ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਜੋ ਸੱਚਾਈ ਲੋਕਾਂ ਸਾਹਮਣੇ ਆ ਸਕੇ! ਹੈਪੀ ਗਿੱਲ ਕਿਹਾ ਕਿ ਉਹ ਹੈਰਾਨ ਹਨ ਕਿ ਇੱਕ ਪਾਸੇ ਤਾਂ ਜਦੋਂ ਮਾਨਯੋਗ ਉੱਚ ਅਦਾਲਤ ਨੇ ਮੁਲਾਜ਼ਮਾ ਦਾ ਡੀਏ ਅਤੇ ਹੋਰ ਭੱਤਾ ਦੇਣ ਦਾ ਸਰਕਾਰ ਨੂੰ ਹੁਕਮ ਦਿੱਤਾ ਤਾਂ ਸਰਕਾਰ ਨੇ ਉਹਨਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਅੱਜ ਖੁਦ ਆਪਣੇ ਬਚਾਅ ਦੇ ਲਈ ਸਰਕਾਰ ਉੱਚ ਅਦਾਲਤ ਦੀ ਸ਼ਰਨ ਵਿੱਚ ਗਈ ਹੈ ਜਿਹੜਾ ਪੰਜਾਬ ਸਰਕਾਰ ਦੇ ਦੋਗਲੇ ਚਿਹਰੇ ਨੂੰ ਜੱਗ ਜਾਹਰ ਕਰਦਾ ਹੈ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸੀ ਵਰਕਰ ਵੀ ਹਾਜ਼ਰ ਸਨ।
