ਧਾਰਮਿਕ ਯਾਤਰਾ .
ਮਾਤਾ ਚਿੰਤਪੁਰਨੀ ਜੀ ਦੀ ਯਾਤਰਾ ਲਈ ਰਮਨ ਕੌੜਾ ਦੀ ਅਗਵਾਈ ਹੇਠ 159ਵੀਂ ਬਸ ਰਵਾਨਾ
ਲੁਧਿਆਣਾ, 24 ਸਤੰਬਰ (ਵਰਿੰਦਰ) ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਰਮਨ ਕੌੜਾ ਦੀ ਅਗਵਾਈ ਹੇਠ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਜਨਤਾ ਨਗਰ ਲੁਧਿਆਣਾ ਤੋਂ 159ਵੀਂ ਬੱਸ ਯਾਤਰਾ ਅੱਜ ਰਵਾਨਾ ਹੋਈ। ਇਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਮਨ ਕੌੜਾ ਨੇ ਦੱਸਿਆ ਕਿ ਅੱਜ ਸਵੇਰੇ ਕੰਨਿਆ ਪੂਜਨ ਕਰਨ ਉਪਰੰਤ ਸ. ਨਿਰਮਲਾ ਪ੍ਰਭਾਕਰ (ਦੇਵਾ ਜੀ) ਅਤੇ ਸ਼੍ਰੀ ਮੋਹਨ ਲਾਲ ਜੀ ਅਰੋੜਾ ਜੀ ਨੇ ਪੂਜਾ ਤੋਂ ਬਾਦ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਸ਼ੀਸ਼ਪਾਲ ਗੋਇਲ, ਨੰਦਕਿਸ਼ੋਰ ਉੱਪਲ, ਰਜਨੀਸ਼ ਕੌੜਾ, ਸੰਦੀਪ ਤੁਲੀ, ਬਲਵਿੰਦਰ ਸ਼ਰਮਾ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਓਮ ਪ੍ਰਕਾਸ਼ ਪਾਂਡੂ, ਰੋਹਿਤ ਕੌੜਾ, ਵਿਪਨ ਚੋਪੜਾ, ਸੁਨੀਲ ਸੋਨੀ, ਜਤਿੰਦਰਪਾਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਮਹਾਂਮਾਈ ਦੇ ਭਗਤ ਹਾਜਰ ਸਨ। ਯਾਤਰਾ ਦੌਰਾਨ ਸ਼੍ਰੀ ਸਤਪਾਲ ਜੀ ਸਤੀ ਅਤੇ ਸ਼ਰਧਾਲੂਆਂ ਨੇ ਭਜਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੀ ਰਮਨ ਕੌੜਾ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਪ੍ਰੰਤੂ ਆਪਣੇ ਧਰਮ ਦਾ ਪੱਕਾ ਹੋਣਾ ਅਤਿ ਜਰੂਰੀ ਹੈ ਅਤੇ ਜਿਹੜਾ ਆਪਣੇ ਧਰਮ ਦਾ ਪੱਕਾ ਨਹੀਂ ਉਹ ਕਿਸੇ ਧਰਮ ਦਾ ਵੀ ਸਕਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹਰੇਕ ਧਰਮ ਇਨਸਾਨ ਨੂੰ ਜੋੜਨਾ ਸਿਖਾਉਂਦਾ ਹੈ।
