ਉਦਘਾਟਨ .
*ਵਿਧਾਇਕ ਗਰੇਵਾਲ ਵੱਲੋਂ ਵਾਰਡ ਨੰਬਰ 7 'ਚ 1.45 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ*
*ਨਿਊ ਸਰਵਨ ਪਾਰਕ ਵਿਖੇ ਇੰਟਰਲੋਕ
ਟਾਈਲਾਂ ਨਾਲ
ਬਣਾਈਆਂ ਜਾਣਗੀਆਂ ਨਵੀਆਂ ਗਲੀਆਂ*
* ਸਰਕਾਰ ਨੇ ਹਰ ਦਿੱਤੀ ਗਰੰਟੀ ਨੂੰ ਕੀਤਾ ਪੂਰਾ - ਵਿਧਾਇਕ ਗਰੇਵਾਲ
*
ਲੁਧਿਆਣਾ (ਜ਼ਿਕਰ) : ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਿਕਾਸ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਵਾਰਡ ਨੰਬਰ 7 ਚ' ਸਥਿਤ ਨਿਊ ਸਰਵਨ ਪਾਰਕ ਦੀਆਂ ਗਲੀਆਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ।
ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਸਰਵਣ ਪਾਰਕ ਦੀਆਂ ਗਲੀਆਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ, ਇਹਨਾਂ ਵਿਕਾਸ ਕਾਰਜਾਂ ਤੇ ਕਰੀਬ 1 ਕਰੋੜ 45 ਲੱਖ ਰੁਪਏ ਦੀ ਲਾਗਤ ਆਵੇਗੀ।
ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਅੱਜ ਇਹਨਾਂ ਕੰਮਾਂ ਦੇ ਉਦਘਾਟਨ ਕਰਦੇ ਹੋਏ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਹ ਵਿਕਾਸ ਕਾਰਜ ਆਉਣ ਵਾਲੇ ਥੋੜੇ ਸਮੇਂ ਚ ਹੀ ਮੁਕੰਮਲ ਕਰ ਲਏ ਜਾਣਗੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਵੀ ਦੇ ਜਿਆਦਾਤਰ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕੰਮਾਂ ਤੇ ਬੜੀ ਹੀ ਤੇਜ਼ੀ ਨਾਲ ਕੰਮ ਚੱਲ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਚ ਹਲਕਾ ਪੂਰਵੀ ਦੇ ਹਰ ਵਾਰਡ ਚ ਹਰ ਕੰਮ ਨੂੰ ਥੋੜੇ ਸਮੇਂ ਚ ਹੀ ਮੁਕੰਮਲ ਕਰ ਇਲਾਕਾ ਵਾਸੀਆਂ ਦੇ ਹਵਾਲੇ ਕਰ ਦਿੱਤੇ ਜਾਣਗੇ, ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹਨਾਂ ਗਰੰਟੀਆਂ ਨੂੰ 100 ਫੀਸਦੀ ਪੂਰਾ ਕਰ ਦਿੱਤਾ ਗਿਆ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਵੀ ਚ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਚ ਹਲਕਾ ਪੂਰਵੀ ਅੰਦਰ ਵਿਕਾਸ ਦੇ ਨਵੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ । ਇਸ ਮੌਕੇ ਤੇ ਹਾਜ਼ਰ ਇਲਾਕਾ ਨਿਵਾਸੀਆਂ ਨੇ ਵਿਧਾਇਕ ਗਰੇਵਾਲ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇਲਾਕੇ ਲਈ ਜਦੋਂ ਵੀ ਕੋਈ ਮੰਗ ਰੱਖੀ ਗਈ ਹੈ ਤਾਂ ਵਿਧਾਇਕ ਗਰੇਵਾਲ ਵੱਲੋਂ ਪਹਿਲ ਦੇ ਆਧਾਰ ਤੇ ਕਿਸੇ ਤਰ੍ਹਾਂ ਦੀ ਦੇਰੀ ਨਾ ਕਰਦੇ ਹੋਏ ਉਸ ਮੰਗ ਨੂੰ ਹਮੇਸ਼ਾ ਹੀ ਪੂਰਾ ਕੀਤਾ ਗਿਆ ਹੈ ਇਸ ਲਈ ਉਹ ਸਭ ਇਲਾਕਾ ਵਾਸੀ ਉਹਨਾਂ ਦੇ ਧੰਨਵਾਦੀ ਹਨ। ਇਸ ਮੌਕੇ ਤੇ ਵਾਰਡ ਇੰਚਾਰਜ ਭੂਸ਼ਣ ਸ਼ਰਮਾ , ਮੁਕੇਸ਼ ਚੌਧਰੀ, ਹਰਪ੍ਰੀਤ ਸਿੰਘ , ਰਮੇਸ਼ ਕਪੂਰ , ਅਸ਼ਵਨੀ ਕੁਮਾਰ, ਚੌਧਰੀ ਸੋਹਨ ਲਾਲ ਚੌਹਾਨ, ਵਿੱਕੀ ਪ੍ਰਧਾਨ, ਅੰਮ੍ਰਿਤ ਲਾਲ, ਚੌਧਰੀ ਗੁਰਪਾਲ ਭੁੰਬਲਾ, ਓਮ ਪ੍ਰਕਾਸ਼, ਦਰਸ਼ਨ ਲਾਲ ਚੌਹਾਨ, ਸਾਹਿਲ ਚੌਹਾਨ, ਮਦਨ ਲਾਲ ਚੌਹਾਨ, ਮਹਿੰਦਰ ਪਾਲ, ਰਾਜ ਕੁਮਾਰ, ਕਮਲ ਵਰਮਾ, ਹਰਨਾਮ ਸਿੰਘ, ਜਨਕ ਰਾਜ, ਯੋਗਰਾਜ, ਲਲਿਤ ਚੌਹਾਨ ਅਤੇ ਸੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕਾ ਵਾਸੀ ਹਾਜ਼ਰ ਸਨ।
