ਮੀਟਿੰਗ.
ਮੌਲਿਕ ਅਧਿਕਾਰਾਂ ਦੀ ਜਾਣਕਾਰੀ ਲਈ ਕਰਵਾਈ ਗਈ ਵਿਸ਼ੇਸ਼ ਮੀਟਿੰਗ - ਡਾਕਟਰ ਖੇੜਾ
ਨਵਾਂ ਗਰਾਉਂ (ਜ਼ਿਕਰ) : ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਮੋਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਮੀਟਿੰਗ ਨਵਾਂ ਗਰਾਉਂ ਵਿਖੇ ਇਕਬਾਲ ਸਿੰਘ ਨਿਵਾਸ ਵਿੱਚ ਜੋਗਿੰਦਰ ਸਿੰਘ ਜ਼ਿਲ੍ਹਾ ਅਡਵਾਈਜ਼ਰ ਆਰ ਟੀ ਆਈ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਚੇਅਰਪਰਸਨ ਇਸਤਰੀ ਵਿੰਗ ਕੁਲਜੀਤ ਕੌਰ ਅਤੇ ਕਮਲ਼ ਰਾਵਤ ਚੇਅਰਪਰਸਨ ਇਸਤਰੀ ਵਿੰਗ ਹੈਦਰਾਬਾਦ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਮੰਚ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਅਨੀਤਾ ਰਾਣੀ ਸ਼ਰਮਾ ਉਪ ਚੇਅਰਪਰਸਨ ਇਸਤਰੀ ਵਿੰਗ, ਪ੍ਰਵੀਨ ਬਾਲਾ ਉਪ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ, ਊਸ਼ਾ ਰਾਣੀ ਪ੍ਰਧਾਨ ਇਸਤਰੀ ਵਿੰਗ ਸੈਕਟਰ 45 ਚੰਡੀਗੜ੍ਹ , ਵਿਨੈ ਕੁਮਾਰ ਉਪ ਚੇਅਰਮੈਨ ਆਰ ਟੀ ਆਈ ਸੈੱਲ ਚੰਡੀਗੜ੍ਹ ਅਤੇ ਰਾਖੀ ਮਹਿਰਾ ਸੈਕਟਰੀ ਇਸਤਰੀ ਵਿੰਗ ਮੋਹਾਲੀ ਨੂੰ ਨਿਯੁਕਤ ਕਰਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਬਰਾਬਰੀ ਦਾ ਅਧਿਕਾਰ ਧਾਰਾ 14 ਤਹਿਤ ਹਰ ਔਰਤ ਨੂੰ ਕਾਨੂੰਨ ਦੇ ਸਾਹਮਣੇ ਬਰਾਬਰੀ ਦਾ ਹੱਕ ਹੈ। ਭੇਦਭਾਵ ਤੋਂ ਸੁਰੱਖਿਆ ਦੀ ਧਾਰਾ 15 ਲਿੰਗ ਦੇ ਆਧਾਰ ’ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ। ਸਰਕਾਰ ਮਹਿਲਾਵਾਂ ਲਈ ਵਿਸ਼ੇਸ਼ ਪ੍ਰਬੰਧ ਵੀ ਕਰ ਸਕਦੀ ਹੈ। ਰੋਜ਼ਗਾਰ ਵਿੱਚ ਬਰਾਬਰ ਦਾ ਮੌਕਾ ਧਾਰਾ 16 ਸਰਕਾਰੀ ਨੌਕਰੀ ਅਤੇ ਨਿਯੁਕਤੀ ਵਿੱਚ ਮਹਿਲਾਵਾਂ ਨੂੰ ਬਰਾਬਰ ਮੌਕੇ ਦਾ ਅਧਿਕਾਰ ਹੈ। ਜੀਵਨ ਅਤੇ ਨਿੱਜੀ ਆਜ਼ਾਦੀ ਦੀ ਧਾਰਾ 21 ਹਰ ਵਿਅਕਤੀ ਨੂੰ ਜੀਵਨ ਅਤੇ ਨਿੱਜੀ ਆਜ਼ਾਦੀ ਦਾ ਸੰਵਿਧਾਨਕ ਹੱਕ ਹੈ। ਇੱਜ਼ਤ ਅਤੇ ਸੁਰੱਖਿਆ ਮਹਿਲਾ ਦੀ ਇੱਜ਼ਤ, ਸੁਰੱਖਿਆ ਅਤੇ ਬਰਾਬਰੀ ਦੀ ਰੱਖਿਆ ਕਰਨਾ ਸਮਾਜ ਅਤੇ ਰਾਜ ਦੋਵਾਂ ਦੀ ਜ਼ਿੰਮੇਵਾਰੀ ਹੈ। ਨਵੇਂ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਜ਼ੁਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ, ਮਦਨ ਲਾਲ, ਅਸ਼ੀਸ਼ ਕੁਮਾਰ ਗੁਪਤਾ, ਕੁਲਬੀਰ ਕੌਰ, ਗੁਰਪ੍ਰੀਤ ਸਿੰਘ ਅਤੇ ਰਾਵਿੰਦਰ ਕੁਮਾਰ ਆਦਿ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
