ਰਮਨੀਤ‌ ਸਿੰਘ ਗਿੱਲ ਦਾ ਵੱਡਾ ਬਿਆਨ .

ਪ੍ਰਗਟ ਸਿੰਘ ਦੇ ਸਾਹਮਣੇ ਨਹੀਂ ਟਿਕੇਗੀ ਆਪ ਸਰਕਾਰ  :  ਐਡਵੋਕੇਟ ਰਵਨੀਤ ਗਿੱਲ

 ਕੱਟੜ ਇਮਾਨਦਾਰ ਈਡੀ ਤੇ ਸੀਬੀਆਈ ਮੂਹਰੇ ਭੱਜੇ


 ਸਾਹਨੇਵਾਲ ਕੁਹਾੜਾ  8 ਸਤੰਬਰ () ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਸਾਹਮਣੇ ਆਮ ਆਦਮੀ ਪਾਰਟੀ ਟਿਕ ਨਹੀਂ ਸਕੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਜਿਲਾ ਪਰਿਸ਼ਦ ਮੈਂਬਰ ਐਡਵੋਕੇਟ ਰਮਨੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਕੀਤਾ 

 ਉਹਨਾਂ ਕਿਹਾ ਕਿ ਪਰਗਟ ਸਿੰਘ ਦੇ ਕਾਂਗਰਸ ਪ੍ਰਧਾਨ ਬਦਲਣ ਦੇ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਵੀ ਵੱਡਾ ਬਦਲਾ ਨਜ਼ਰ ਆਵੇਗਾ ਕਿਉਂਕਿ ਸਰਦਾਰ ਪ੍ਰਗਟ ਸਿੰਘ ਨੇ ਹਮੇਸ਼ਾ ਮੁੱਦਿਆਂ ਦੀ ਗੱਲ ਕੀਤੀ ਹੈ ਜਦੋਂ ਕਿ ਮੌਜੂਦਾ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਮੇਡੀ ਕਰਨ ਤੋਂ ਸਿਵਾ ਕੱਖ ਨਹੀਂ ਕਰਦੇ ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਇੱਕ ਗੰਭੀਰ ਲੀਡਰ ਦੀ ਲੋੜ ਸੀ ਜਿਹੜਾ ਆਪਣੀ ਸੂਝਬੂਝ ਦੇ ਨਾਲ ਪੰਜਾਬ ਨੂੰ ਇਹਨਾਂ ਮਾੜੇ ਹਾਲਾਤਾਂ ਵਿੱਚੋਂ ਕੱਢ ਸਕੇ ਉਹਨਾਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਕੱਟੜ ਇਮਾਨਦਾਰੀ ਦੀ ਗੱਲ ਕਰਦੀ ਸੀ ਅੱਜ ਉਹ ਈਡੀ ਅਤੇ ਸੀਬੀਆਈ ਦੇ ਸਾਹਮਣੇ ਭੱਜ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਅਤੇ ਉਹਨਾਂ ਦੇ ਸਾਥੀ ਇਮਾਨਦਾਰ ਹਨ ਤਾਂ ਉਹਨਾਂ ਨੂੰ ਈਡੀ ਅਤੇ ਸੀਬੀਆਈ ਦਾ ਸਾਹਮਣਾ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਹਲਕਾ ਸਾਹਨੇਵਾਲ ਨਾਲ ਸੰਬੰਧਿਤ ਵਿਧਾਇਕ ਅਤੇ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਗਲਾਡਾ ਵਿਭਾਗ ਵਿੱਚ ਈਡੀ ਵੱਲੋਂ ਕੀਤੀ ਜਾ ਰਹੀ 10ਹਜਾਰ ਕਰੋੜ ਤੋਂ ਉੱਪਰ ਦੇ ਘੁਟਾਲੇ ਦੀ ਜਾਂਚ ਇਸ ਸਰਕਾਰ ਦੀ ਇਮਾਨਦਾਰੀ ਦੀ ਪੋਲ ਖੋਲਦੀ ਹੈ। ਇਸ ਮੌਕੇ ਉਹਨਾਂ ਦੇ ਨਾਲ ਨਜ਼ਰ ਆਉਂਦੇ ਯੂਥ ਕਾਂਗਰਸ ਹਲਕਾ ਸਾਹਨੇਵਾਲ ਦੇ ਪ੍ਰਧਾਨ  ਸਰਪੰਚ ਬਲਕਾਰ ਸਿੰਘ ਆਦਿ ਹਾਜ਼ਰ ਸਨ।


 ਕੈਪਸ਼ਨ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਰਵਨੀਤ ਸਿੰਘ ਗਿੱਲ ਨਾਲ ਨਜ਼ਰ ਆਉਂਦੇ ਸਰਪੰਚ ਬਲਕਾਰ ਸਿੰਘ ਪ੍ਰਧਾਨ ਯੂਥ ਕਾਂਗਰਸ ਹਲਕਾ ਸਾਹਨੇਵਾਲ