ਖੇਡਾਂ ਵਤਨ ਪੰਜਾਬ ਦੀਆਂ .

*- ਖੇਡਾਂ ਵਤਨ ਪੰਜਾਬ ਦੀਆਂ 2026 -*

*ਰਾਜ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦਾ ਆਗਾਜ਼*

*- ਵੱਖ-ਵੱਖ 6 ਜ਼ਿਲ੍ਹਿਆਂ ’ਚ ਸ਼ੁਰੂ ਹੋਏ ਖੇਡ ਮੁਕਾਬਲੇ*

ਲੁਧਿਆਣਾ, 10 ਅਕਤੂਬਰ, 2026 –  ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਪਹਿਲੇ ਫੇਜ ਦਾ ਆਗਾਜ ਅੱਜ 10 ਅਕਤੂਬਰ 2026 ਤੋਂ ਪੰਜਾਬ ਦੇ ਵੱਖ ਵੱਖ 6 ਜਿਲ੍ਹਿਆਂ ਵਿੱਚ ਹੋ ਗਿਆ ਹੈ। 

ਬੇਸਬਾਲ ਤੇ ਸਾਈਕਲਿੰਗ (ਏਜ ਗਰੁੱਪ ਅੰ14, 17, 21, 21-30, 31-40 ) ਲੜਕੇ । ਲੜਕੀਆਂ, ਮੇਲ। ਫੀਮੇਲ ਜਿਲ੍ਹਾ ਲੁਧਿਆਣਾ ਵਿਖੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਜੀ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਦੇ ਪਹਿਲੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-

ਸਾਈਕਲਿੰਗ ਵੈਲੋਡਰਮ ਪੀ ਏ ਯੂ ਲੁਧਿਆਣਾ ਵਿਖੇ ਸਾਈਕਲਿੰਗ ਖੇਡ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਪੰਜਾਬ ਸਪੋਰਟਸ ਵੈਲਫੇਅਰ ਬੋਰਡ ਮੈਂਬਰ ਸ੍ਰੀਮਤੀ ਸੋਨੀਆ ਅਲੱਗ ਜੀ ਨੇ ਸ਼ਿਰਕਤ ਕੀਤੀ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਤੇ ਜਿਲ੍ਹਾ ਖੇਡ ਅਫਸਰ, ਸ਼੍ਰੀ ਮਨਦੀਪ ਕੌਂਸ਼ਲ, ਸ੍ਰੀ ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਸ਼੍ਰੀ ਸਤਵਿੰਦਰ ਸਿੰਘ ਸਾਈਕਲਿੰਗ ਕੋਚ, ਸ਼੍ਰੀਮਤੀ ਸੁਖਪਾਲ ਕੌਰ ਸਾਈਲਿੰਗ ਕੋਚ, ਸ੍ਰੀ ਮੋਹਿਤ ਕੁਮਾਰ ਸਾਈਕਲਿੰਗ ਖੇਲੋ ਇੰਡੀਆ ਕੋਚ ਅਤੇ  ਸ੍ਰੀ ਸਾਹਿਲ, ਸਾਈਕਲਿੰਗ ਕੋਚ ਸ਼ਾਮਿਲ ਸਨ। 

ਅੰ21 ਮੇਲ ਵਰਗ ਦੇ ਸਾਈਕਲਿੰਗ ਵੈਲੋਡਰਮ ਪੀਏਯੂ ਵਿਖੇ 1 ਕਿਲੋਮੀਟਰ ਟਾਈਮ ਟਰਾਇਲ ਵਿੱਚ – ਬੀਰਪ੍ਰਤਾਪ ਸਿੰਘ (ਗੁਰਦਾਸਪੁਰ) ਨੇ ਪਹਿਲਾ, ਅਰਸ਼ਦੀਪ ਸਿੰਘ (ਅੰਮ੍ਰਿਤਸਰ) ਨੇ ਦੂਜਾ ਅਤੇ ਕੁੰਵਰਪ੍ਰੀਤ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

ਅੰ 21 ਫੀਮੇਲ ਵਰਗ ਦੇ 1 ਕਿਲੋਮੀਟਰ ਟਾਈਮ ਟਰਾਇਲ ਈਵੈਂਟ ਵਿੱਚ – ਜਪਨੂਰ ਕੌਰ (ਅੰਮ੍ਰਿਤਸਰ) ਨੇ ਪਹਿਲਾ ਸਥਾਨ, ਤਰਨਵੀਰ ਕੌਰ (ਲੁਧਿਆਣਾ ) ਨੇ ਦੂਜਾ ਅਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

21-30 ਮੇਲ ਵਰਗ ਦੇ 1ਕਿਲੋਮੀਟਰ ਟਾਈਮ ਟਰਾਇਲ ਵਿੱਚ –ਤਨਵੀਰ ਸਿੰਘ (ਅੰਮ੍ਰਿਤਸਰ)ਨੇ ਪਹਿਲਾ, ਹੁਸਨਪ੍ਰੀਤ ਸਿੰਘ (ਪਟਿਆਲਾ) ਨੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਸਿੰਘ (ਪਟਿਆਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਫੀਮੇਲ ਵਰਗ ਦੇ 1 ਕਿਲੋਮੀਟਰ ਟਾਈਮ ਟਰਾਇਲ ਵਿੱਚ – ਵਿਧੀ ਤੇਜਪਾਲ (ਲੁਧਿਆਣਾ) ਨੇ ਪਹਿਲਾ, ਸੰਦੀਪ ਕੌਰ (ਪਟਿਆਲਾ) ਨੇ ਦੂਜਾ ਅਤੇ ਸੰਜੂ ਦੇਵੀ (ਫਾਜਿਲਕਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬੇਸਬਾਲ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੀ ਸੁ਼ਰੂਆਤ ਕਰਨ ਲਈ ਜਿਲ੍ਹਾ ਖੇਡ ਅਫਸਰ, ਸ੍ਰੀ ਮਨਦੀਪ ਕੌਸ਼ਲ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿਖੇ ਸ਼ਿਰਕਤ ਕੀਤੀ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਪ੍ਰਤੀ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਪੰਜਾਬ ਬੇਸਬਾਲ ਦੇ ਐਸੋਸੀਏਸ਼ਨ ਦੇ ਪ੍ਰਧਾਨ ਸ ਸੁਖਦੇਵ ਸਿੰਘ ਔਲਖ ਤੇ ਸਕੱਤਰ ਪੰਜਾਬ ਬੇਸਬਾਲ ਐਸੋਸੀਏਸਨ ਸ੍ਰੀ ਹਰਬੀਰ ਸਿੰਘ ਗਿੱਲ, ਸ੍ਰੀ ਸੰਜੀਵ ਸਰਮਾ ਐਥਲੈਟਿਕਸ ਕੋਚ, ਸ੍ਰੀ ਜਤਿੰਦਰ ਕੁਮਾਰ ਬੇਸਬਾਲ ਕੋਚ ਅਤੇ ਵੱਖ ਵੱਖ ਜਿਲ੍ਹਿਆਂ ਤੋਂ ਆਏ ਟੈਕਨੀਕਲ ਆਫੀਸ਼ੀਅਲਜ ਸਾਮਿਲ ਸਨ। 

ਬੇਸਬਾਲ ਰਾਜ ਪੱਧਰੀ ਖੇਡਾਂ ਦੇ ਅੰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜਿਲ੍ਹਾ ਮਲੇਰਕੋਟਲਾ ਦੀ ਟੀਮ ਨੂੰ 1-0 ਦੇ ਫਰਕ ਨਾਲ; ਜਿਲ੍ਹਾ ਪਟਿਆਲਾ ਦੀ ਟੀਮ ਨੇ ਜਿਲ੍ਹਾ ਫਾਜ਼ਿਲਕਾ ਦੀ ਟੀਮ ਨੂੰ 2-1 ਦੇ ਫਰਕ ਨਾਲ; ਜਿਲ੍ਹਾ ਸੰਗਰੂਰ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 2-0 ਦੇ ਫਰਕ ਨਾਲ; ਜਿਲ੍ਹਾ ਲੁਧਿਆਣਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 3-1 ਦੇ ਫਰਕ ਨਾਲ; ਜਿਲ੍ਹਾ ਫਿਰੋਜਪੁਰ ਦੀ ਟੀਮ ਨੇ  ਜਿਲ੍ਹਾ ਪਟਿਆਲਾ ਦੀ ਟੀਮ ਨੂੰ 1-0 ਦੇ ਫਰਕ ਨਾਲ ਅਤੇ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ  ਜਿਲ੍ਹਾ ਮੋਗਾ ਦੀ ਟੀਮ ਨੂੰ 10-0 ਦੇ ਫਰਕ ਨਾਲ ਹਰਾਇਆ। 

ਅੰ 17 ਲੜਕੀਆਂ ਦੇ ਮੁਕਾਬਲਿਆਂ ਦੇ ਵਿੱਚ ਜਿਲ੍ਹਾ ਐਸ ਏ ਐਸ ਨਗਰ ਦੀ ਟੀਮ ਨੇ ਜਿਲ੍ਹਾ ਮਲੇਰਕੋਟਲਾ ਦੀ ਟੀਮ ਨੂੰ 2-0 ਦੇ ਫਰਕ ਨਾਲ; ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜਿਲ੍ਹਾ ਅੰਮ੍ਰਿਤਸਰ ਦੀ ਟੀਮ ਨੂੰ 3-2 ਦੇ ਫਰਕ ਨਾਲ; ਜਿਲ੍ਹਾ ਬਠਿੰਡਾ ਦੀ ਟੀਮ ਨੇ ਜਿਲ੍ਹਾ ਜਲੰਧਰ ਦੀ ਟੀਮ ਨੂੰ 4-1 ਦੇ ਫਰਕ ਨਾਲ ਅਤੇ ਜਿਲ੍ਹਾ ਪਟਿਆਲਾ ਦੀ ਟੀਮ ਨੇ ਜਿਲ੍ਹਾ ਫਾਜਿਲਕਾ ਦੀ ਟੀਮ ਨੂੰ 3-1 ਦੇ ਫਰਕ ਨਾਲ ਹਰਾਇਆ।