ਯੁਵਾ ਸੰਸਦ .

*ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ’ਚ 28ਵੀਂ ਯੁਵਾ ਸੰਸਦ ਦਾ ਸਫਲ ਆਯੋਜਨ*

*-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ*

*-ਵਿਦਿਆਰਥੀਆਂ ਨੂੰ ਲੋਕਤੰਤਰ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਕੀਤਾ ਪ੍ਰੇਰਿਤ*

*-ਆਪਣੇ ਅਧਿਆਪਕਾਂ ਤੇ ਮਾਪਿਆਂ ਦਾ ਕਰਨ ਸਤਿਕਾਰ ਕਰਨ ’ਤੇ ਵੀ ਦਿੱਤਾ ਜ਼ੋਰ*

ਲੁਧਿਆਣਾ, 10 ਅਕਤੂਬਰ (000) - ਪੀ.ਐਮ. ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਵਿਖੇ ਅੱਜ ਸਕੂਲ ਦੇ ਪ੍ਰਿੰਸੀਪਲ ਨਿਧੀ ਗੋਇਲ ਦੀ ਅਗਵਾਈ ਹੇਠ 28ਵੀਂ ਯੁਵਾ ਸੰਸਦ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਆਪਣੇ ਅਧਿਆਪਕਾ ਅਤੇ ਮਾਪਿਆਂ ਦਾ ਸਤਿਕਾਰ ਕਰਨ ’ਤੇ ਜੋਰ ਦਿੱਤਾ ਅਤੇ ਸਕੂਲ ਪ੍ਰਿੰਸੀਪਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਕੂਲ ਦੀ ਹਰ ਜ਼ਰੂਰਤ ਨੂੰ ਪੂਰਾ ਕਰਨਗੇ।


ਇਸ ਯੁਵਾ ਸੰਸਦ ਨੂੰ ਸਫਲ ਬਣਾਉਣ ਲਈ ਵਾਈਸ ਪ੍ਰਿੰਸੀਪਲ ਸੋਨੂੰ ਸ਼ਰਮਾ, ਮੁਕੇਸ਼ ਸ਼ਰਮਾ ਅਤੇ ਸਮੂਹ ਸਟਾਫ਼ ਨੇ ਆਪਣਾ ਯੋਗਦਾਨ ਪਾਇਆ। ਯੁਵਾ ਸੰਸਦ ਨੂੰ ਤਿਆਰ ਕਰਨ ਵਿੱਚ  ਜੋਗਿੰਦਰ ਭਾਰਦਵਾਜ,  ਕੰਵਲਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਅਮਰਦੀਪ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ, ਧਰਮਜੀਤ ਸਿੰਘ ਪ੍ਰਿੰਸੀਪਲ ਧਨਾਨਸੂ,  ਹਰਗੋਬਿੰਦ ਸਿੰਘ ਮੈਂਬਰ ਪੰਚਾਇਤ ਧਨਾਨਸੂ, ਸਤਪਾਲ ਸਿੰਘ ਗਰੇਵਾਲ  ਸਰਪੰਚ ਭੂੱਖੜੀ ਖੁਰਦ ਅਤੇ  ਸੁਖਵਿੰਦਰ ਸਿੰਘ ਨੰਬਰਦਾਰ ਭੂੱਖੜੀ ਖੁਰਦ ਹਾਜ਼ਰ ਸਨ। 

ਇਸ ਯੁਵਾ ਸੰਸਦ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਭੂਮਿਕਾ ਨਿਭਾਈ। 

ਇਸ ਮੌਕੇ ਧਰਮਜੀਤ ਸਿੰਘ ਢਿੱਲੋਂ ਵੱਲੋਂ ਬੱਚਿਆਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਅਨੁਸ਼ਾਸਨ ਵਿੱਚ ਰਹਿਣ ਅਤੇ ਸਵੈ-ਮੁਲਾਂਕਣ ’ਤੇ ਜੋਰ ਦਿੱਤਾ। 
ਸਕੂਲ ਵੱਲੋ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਵਿਸ਼ੇਸ ਮੌਕੇ ’ਤੇ ਤੇਜਿੰਦਰ ਸਿੰਘ ਮਿੱਠੂ, ਇਕਬਾਲ ਸਿੰਘ ਜੰਡਿਆਲੀ, ਪ੍ਰਿੰਸ ਸੈਣੀ, ਬੱਬੂ ਮੁੰਡੀਆਂ ਨੇ ਸ਼ਿਰਕਤ ਕੀਤੀ।

ਯੁਵਾ ਸੰਸਦ ਵਿੱਚ ਵਧੀਆ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਵਾਲੇ ਮੈਂਬਰਾਂ ਦੀ ਚੋਣ ਜੱਜ ਸਹਿਬਾਨ ਵੱਲੋਂ ਕੀਤੀ ਗਈ ਅਤੇ ਜੇਤੂ ਯੁਵਾ ਸੰਸਦ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
 
ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਨਿਧੀ ਗੋਇਲ ਵੱਲੋਂ ਸਾਰੇ ਮਹਿਮਾਨਾਂ ਦਾ ਅਤੇ  ਇਸ ਯੁਵਾ ਸੰਸਦ ਨੂੰ ਸਫ਼ਲ ਬਣਾਉਣ ਲਈ ਸਟਾਫ਼ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ ਗਿਆ।