ਵਿਕਰਮ ਬਾਜਵਾ ਨੇ ਸਾਥੀਆਂ ਸਮੇਤ ਪਾਇਲਟ,‌ ਡਾਲਵੀ, ਵੜਿੰਗ,‌ ਆਸ਼ੂ ਤੇ ਪਰਗਟ ਸਿੰਘ ਦਾ ਕੀਤਾ ਸਵਾਗਤ .


 ਲੁਧਿਆਣਾ/ਸਾਹਨੇਵਾਲ 17 ਅਕਤੂਬਰ (ਰਵੀ)‌: ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਬਿਕਰਮ ਸਿੰਘ ਬਾਜਵਾ ਨੇ ਅੱਜ ਆਪਣੇ ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਸਾਹਨੇਵਾਲ ਪਹੁੰਚਣ ਤੇ ਪੰਜਾਬ ਕਾਂਗਰਸ ਸਿਆਸੀ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ, ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ,  ਰਵਿੰਦਰ  ਡਲਵੀ  ਅਤੇ ਭਾਰਤ ਭੂਸ਼ਣ ਆਸ਼ੂ ਦਾ ਸਵਾਗਤ ਕੀਤਾ  

 ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੰਜਾਬ ਕਾਂਗਰਸ ਦੇ ਇਨਚਾਰਜ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਮੁੱਦਿਆਂ ਦੇ ਆਧਾਰ ਤੇ ਚੋਣ ਲੜੇਗੀ ਅਤੇ ਪੰਜਾਬ ਦੇ ਲੋਕ ਸੂਬੇ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਕਿਉਂਕਿ ਮੌਜੂਦਾ ਆਮ ਆਦਮੀ ਪਾਰਟੀ ਦੇ ਕਾਰਜ ਕਾਲ ਵਿੱਚ ਹਰ ਵਰਗ ਬੇਹੱਦ ਪਰੇਸ਼ਾਨ ਹੈ 

 ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੇ ਕਦੇ ਵੀ ਤਾਨਾਸ਼ਾਹੀ ਸਵੀਕਾਰ ਨਹੀਂ ਕੀਤੀ ਜਦੋਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਨੂੰ ਧੱਕੇ ਨਾਲ ਦਬਾਉਣਾ ਚਾਹੁੰਦੀ ਹੈ ਜੋ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ ਕਾਂਗਰਸ ਦੀ ਸਾਰੀ ਲੀਡਰਸ਼ਿਪ ਮਿਲ ਕੇ ਇੱਕ ਮਜਬੂਤ ਸਰਕਾਰ ਬਣਾਉਣ ਦੇ ਲਈ ਤਿਆਰ ਹੈ ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਤਾਜ ਪਰਮਿੰਦਰ ਸਿੰਘ ਸੋਨੂ, ਸਾਬਕਾ ਪ੍ਰਧਾਨ ਜਸਪਾਲ ਸਿੰਘ ਗਾਹੀ ਭੈਣੀ, ਰਾਮ ਨਾਥ ਸਾਹਨੇਵਾਲ, ਸਾਬਕਾ ਚੇਅਰਮੈਨ ਸਵਰਨ ਸਿੰਘ ਖਵਾਜਕੇ, ਸਾਬਕਾ ਚੇਅਰਮੈਨ ਜਗਜੀਤ ਸਿੰਘ ਪ੍ਰਥੀਪੁਰ, ਰਮਨੀਤ ਸਿੰਘ ਗਿੱਲ, ਸਤਵੰਤ ਸਿੰਘ ਗਰਚਾ, ਅਵਤਾਰ ਸਿੰਘ ਚਾਹਲ, ਰਮੇਸ਼ ਕੁਮਾਰ ਪੱਪੂ, ਸ਼ਮਸ਼ੇਰ ਸਿੰਘ ਸ਼ੇਰੀ, ਸਰਪੰਚ ਰਣਧੀਰ ਸਿੰਘ ਧੀਰਾ, ਹਰਜਾਪ ਸਿੰਘ ਗਿੱਲ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ ਦਿਹਾਤੀ, ਰਾਜਦੀਪ ਸਿੰਘ ਬਿਲਗਾ, ਰੁਪਿੰਦਰ ਸਿੰਘ ਗਰਚਾ, ਹਰ ਬਿਲਾਸ  ਸਿੰਘ ਮੰਗਲੀ, ਭਪਿੰਦਰ ਸਿੰਘ ਢੇਰੀ, ਕੁਲਦੀਪ ਸਿੰਘ ਭੈਰੋ ਮੁੰਨਾ, ਜੱਸੀ ਬਰਵਾਲਾ, ਜਸਵਿੰਦਰ ਸਿੰਘ ਬਾਜਵਾ, ਲਾਡੀ ਸਰਪੰਚ ਬਾਜੜਾ, ਮਿਹਰਦੀਨ, ਹਰਪ੍ਰੀਤ ਸਿੰਘ ਹੈਪੀ ਮੁੰਡੀਆਂ, ਦੀਪਕ ਛਾਬੜਾ, ਯੂਥ ਕਾਂਗਰਸ ਦੇ ਪ੍ਰਧਾਨ ਬਲਕਾਰ ਸਿੰਘ, ਗੁਰਜੰਟ ਸਿੰਘ ਲਾਟੋ, ਜੱਸਾ ਰਾਈਆਂ, ਗੁਰਜਿੰਦਰ ਸਿੰਘ ਗੋਗੀ ਰਾਏਪੁਰਬੇਟ, ਪਲਵਿੰਦਰ ਸਿੰਘ ਪੰਜੇਟਾ, ਦਲਵੀਰ ਸਿੰਘ ਪਾਗਲੀਆਂ, ਗੁਰਚਰਨ ਸਿੰਘ ਗੀਆਂ ਬੇਗਾਂ, ਬੰਟੂ ਚੌਂਤਾਂ, ਬਲਵੀਰ ਸਿੰਘ ਮਜਾਰਾ, ਭਿੰਦਰ ਵਿਰਕ, ਕੌਂਸਲਰ ਅਮਨ ਪਨੇਸਰ, ਸੂਰਜ ਮੈਨੀ, ਨਾਨਕ ਸਿੰਘ ਗੜੀ, ਸਰਪੰਚ ਬੂਟਾ ਸਿੰਘ, ਨਿੰਮਾ ਮੱਤੇਵਾੜਾ, ਵਿਕਰਮ ਗਿੱਲ ਗੌਂਸਗੜ੍ਹ, ਸੁਰਿੰਦਰ ਸਿੰਘ ਹੁੰਦਲ ਹਵਾਸ, ਹੀਰਾ ਸਸਰਲੀ, ਗੁਰਸੇਵਕ ਸਿੰਘ ਮੰਗੀ, ਰੋਸ਼ਨ ਸਿੰਘ ਸਰਪੰਚ, ਸ਼ਿੰਦਾ ਸਰਾਲੀ, ਐਮਪੀ ਮਾਂਗਟ ਰਾਮਗੜ੍ਹ, ਸਰਪੰਚ ਸੀਰਾ ਰਾਮਗੜ੍ਹ, ਹੈਪੀ ਧਨਾਣਸੂ, ਕੇਵਲ ਸਿੰਘ ਭੂਖੜੀ, ਕਾਲੂ ਮਾਂਗਟ, ਰੁਪਿੰਦਰ ਸਿੰਘ ਨੂਰਵਾਲ, ਬਲਵਿੰਦਰ ਸਿੰਘ ਨੂਰਵਾਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

 ਕੈਪਸ਼ਨ: ਸਚਿਨ ਪਾਇਲਟ ਪ੍ਰਗਟ ਸਿੰਘ ਰਾਜਾ ਵੜਿੰਗ ਆਸ਼ੂ ਅਤੇ ਡਲਵੀ ਦਾ ਸਵਾਗਤ ਕਰਨ ਸਮੇਂ ਵਿਕਰਮ ਬਾਜਵਾ ਅਤੇ ਸਾਥੀ, ਪ੍ਰਧਾਨ ਪ੍ਰਗਟ ਸਿੰਘ ਅਤੇ ਸਚਿਨ ਪਾਇਲਟ ਨਾਲ ਵਿਕਰਮ ਸਿੰਘ ਬਾਜਵਾ