ਅਸ਼ੋਕਾ ਵਿਜੇ ਦਸ਼ਮੀ ਮਨਾਈ.

ਭਿਖੂ ਸੰਘ ਤੇ ਪੰਜਾਬ ਬੁਧਿਸ਼ਟ ਸੁਸਾਇਟੀ ਵੱਲੋਂ ਤਕਸ਼ਿਲਾ ਮਹਾ ਬੁੱਧ ਵਿਹਾਰ ਵਿਖੇ ਅਸ਼ੋਕਾ ਵਿਜੇ ਦਸ਼ਮੀ ਮਨਾਈ ਗਈ


ਬਸਪਾ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਸੰਗਤਾਂ ਨੂੰ ਦਿੱਤੀਆਂ ਗਈਆਂ ਵਧਾਈਆਂ


  ਲੁਧਿਆਣਾ 20 ਅਕਤੂਬਰ (ਗੁਰਪ੍ਰੀਤ) ਭਿਖੂ ਸੰਘ ਪੰਜਾਬ ਅਤੇ ਪੰਜਾਬ ਬੁਧਿਸ਼ਟ ਸੁਸਾਇਟੀ (ਰਜਿ.) ਪੰਜਾਬ ਵੱਲੋਂ ਅਸ਼ੋਕਾ ਵਿਜੇ ਦਸ਼ਮੀ ਤਕਸ਼ਿਲਾ ਮਹਾ ਬੁੱਧ ਵਿਹਾਰ ਲੁਧਿਆਣਾ ਵਿਖੇ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਬਸਪਾ ਦੇ ਸੂਬਾ ਪ੍ਰਧਾਨ ਾ ਅਵਤਾਰ ਸਿੰਘ ਕਰੀਮਪੁਰੀ ਪੁੱਜੇ। ਇਸ ਮੌਕੇ ਭਿਖੂ ਡਾ. ਚੰਦਿਮਾ ਮਗਥੇਰੋ ਪ੍ਰਧਾਨ ਬੁਧਿਸ਼ਟ ਲਰਨਿੰਗ ਸੈਂਟਰ ਉੱਤਰ ਪ੍ਰਦੇਸ਼ ਨੇ ਕਿਹਾ ਕਿ ਅਸ਼ੋਕਾ ਵਿਜੇ ਦਸ਼ਮੀ ਮਨਾਉਣਾ ਬਹੁਤ ਪੁੰਨ ਦਾ ਕੰਮ ਹੈ। ਇਸ ਦਿਨ ਸਮਰਾਟ ਅਸ਼ੋਕ ਨੇ ਬੁੱਧ ਧੰਮ ਗ੍ਰਹਿਣ ਕਰਕੇ ਪੂਰੀ ਦੁਨੀਆ ਵਿੱਚ ਬੁੱਧ ਧੰਮ ਫੈਲਾਉਣ ਦਾ ਕੰਮ ਕੀਤਾ ਸੀ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਾਰਿਆਂ ਨੂੰ ਅਸ਼ੋਕਾ ਵਿਜੇ ਦਸ਼ਮੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਤਕਸ਼ਿਲਾ ਮਹਾ ਬੁੱਧ ਵਿਹਾਰ ਬੁੱਧ ਧੰਮ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਵਾਲਾ ਮੋਹਰੀ ਕੇਂਦਰ ਹੈ। ਭਿਖੂ ਪ੍ਰਗਿਆ ਬੋਧੀ ਨੇ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪੰਚਸ਼ੀਲ ਉੱਪਰ ਚੱਲਣ ਲਈ ਪ੍ਰੇਰਿਤ ਕੀਤਾ। ਭਾਰਤ ਮੌਰਿਆ ਸੰਘ ਦੇ ਘਨਸ਼ਾਮ ਅਤੇ ਏ ਪੀ ਮੌਰਿਆ ਨੇ ਚਾਹ ਦੇ ਲੰਗਰ ਦੀ ਸੇਵਾ ਕੀਤੀ। ਡਾ. ਚਰਨਜੀਤ ਸਿੰਘ ਵੱਲੋਂ ਅੱਖਾਂ ਤੇ ਹੋਰ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਤਕਸੀਮ ਕੀਤੀਆਂ ਗਈਆਂ। ਅੰਤ ’ਚ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁਧਿਸ਼ਟ ਸੁਸਾਇਟੀ, ਮਨੋਜ ਕੁਮਾਰ, ਰਾਮ ਨਰਾਇਣ, ਸ਼ਾਮ ਲਾਲ, ਰਾਮ ਦਾਸ, ਗੁਰਮੀਤ ਸਿੰਘ, ਐਡਵੋਕੇਟ ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ, ਸਰਪੰਚ ਖੁਸ਼ੀ ਰਾਮ, ਸੁਸ਼ੀਲ ਬਿਰਦੀ, ਗੁਰ ਪ੍ਰਸਾਦ, ਬਲਵਿੰਦਰ ਬਿੱਟਾ, ਪਰਗਣ ਬਿਲਗਾ, ਜੀਤ ਰਾਮ ਬਸਰਾ, ਜਗਤਾਰ ਸਿੰਘ ਕੈਂਥ, ਸੋਨੂੰ ਅੰਬੇਡਕਰ, ਖ਼ੁਸ਼ੀ ਰਾਮ, ਰਾਮਨਰੈਣ ਬੌਧ, ਯਸ਼ਪਾਲ ਦੁਬਈ, ਅਵਤਾਰ ਚੰਦ, ਹਰਪਾਲ ਸਿੰਘ ਬੋਧ, ਅਜਾਦ ਰਾਮਾਨੰਦ, ਸੁਰਿੰਦਰ ਮੋਹਨ, ਰਜਨੀ, ਕਾਂਤਾ ਅਤੇ ਹੋਰ ਹਾਜ਼ਰ ਸਨ।