ਵਿਸ਼ਵਕਰਮਾ ਦਿਵਸ ਇ.

ਵਿਸ਼ਵਕਰਮਾ ਦਿਵਸ 09.11.2026 ਨੂੰ ਵਿਸ਼ਵਕਰਮਾ ਭਵਨ ਵਿਖੇ ਮਨਾਇਆ ਜਾਵੇਗਾ - ਬਸੰਤ, ਸੋਹਲ



ਲੁਧਿਆਣਾ: ਰਾਮਗੜ੍ਹੀਆ ਫਾਊਂਡੇਸ਼ਨ ਦੀ ਮੀਟਿੰਗ, ਚੇਅਰਮੈਨ ਸ. ਸੁਖਦਿਆਲ ਸਿੰਘ ਬਸੰਤ ਅਤੇ ਪ੍ਰਧਾਨ ਸ. ਰਘਬੀਰ ਸਿੰਘ ਸੋਹਲ ਦੀ ਅਗਵਾਈ ਹੇਠ 'ਬਾਬਾ ਵਿਸ਼ਵਕਰਮਾ ਭਵਨ' ਵਿਖੇ ਹੋਈ । ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 'ਵਿਸ਼ਵਕਰਮਾ ਦਿਵਸ' ਸੋਮਵਾਰ, 9 ਨਵੰਬਰ 2026 ਨੂੰ ਦੁਪਹਿਰ 02:00 ਵਜੇ ਤੋਂ ਬਾਅਦ, ਬਾਬਾ ਵਿਸ਼ਵਕਰਮਾ ਭਵਨ, ਨਹਿਰ ਰੋਡ (ਕੈਨਾਲ ਰੋਡ), ਸੰਗੋਵਾਲ ਪੁਲ ਦੇ ਨੇੜੇ, ਸਾਊਥਰਨ ਬਾਈਪਾਸ, ਲੁਧਿਆਣਾ ਵਿਖੇ ਮਨਾਇਆ ਜਾਵੇਗਾ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਤਰੁਣਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਆਤਮ ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਅਤੇ ਲੁਧਿਆਣਾ ਦੱਖਣ ਦੀ ਵਿਧਾਇਕਾ ਬੀਬੀ ਰਾਜਿੰਦਰ ਕੌਰ ਚੀਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਇਹ 'ਬਾਬਾ ਵਿਸ਼ਵਕਰਮਾ ਭਵਨ' ਇੱਕ ਵਿਲੱਖਣ ਕਿਸਮ ਦੀ ਇਮਾਰਤ ਹੋਵੇਗੀ, ਜਿਸ ਵਿੱਚ 'ਬਾਬਾ ਵਿਸ਼ਵਕਰਮਾ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸੈਂਟਰ' ਉਸਾਰਿਆ ਜਾ ਰਿਹਾ ਹੈ। ਇੱਥੇ ਇਕ ਹਾਲ ਦੀ ਉਸਾਰੀ ਮੁਕੰਮਲ ਹੋ ਰਹੀ ਹੈ ਅਤੇ ਵਿਸ਼ਵਕਰਮਾ ਦਿਵਸ ਇਸ ਨਵੇਂ ਹਾਲ ਵਿੱਚ ਹੀ ਮਨਾਇਆ ਜਾਵੇਗਾ।

ਇਸ ਮੌਕੇ ਚੇਅਰਮੈਨ ਸ. ਸੁਖਦਿਆਲ ਸਿੰਘ ਬਸੰਤ, ਵਾਈਸ ਚੇਅਰਮੈਨ ਸ. ਹਰਜੀਤ ਸਿੰਘ ਸੌਂਦ, ਪ੍ਰਧਾਨ ਸ. ਰਘਬੀਰ ਸਿੰਘ ਸੋਹਲ, ਮੀਤ ਪ੍ਰਧਾਨ ਸ. ਬਲਦੇਵ ਸਿੰਘ ਅਮਰ, ਜਨਰਲ ਸਕੱਤਰ ਸ. ਗੁਰਮੀਤ ਸਿੰਘ ਕੁਲਾਰ ਅਤੇ ਸਕੱਤਰ ਸ. ਦਿਨੇਸ਼ ਸਿੰਘ ਭੋਗਲ ਹਾਜ਼ਰ ਸਨ।




विश्वकर्मा दिवस 09.11.2026 को विश्वकर्मा भवन में मनाया जाएगा  - बसंत, सोहल