ਹਿਮਾਂਸ਼ੂ ਅੱਗਰਵਾਲ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ .

ਡੀਸੀ ਹਿਮਾਂਸ਼ੂ ਜੈਨ ਦਾ ਹੋਇਆ ਤਬਾਦਲਾ, ਹਿਮਾਂਸ਼ੂ ਅੱਗਰਵਾਲ ਲੁਧਿਆਣਾ ਦੇ ਨਵੇਂ ਡੀ.ਸੀ ਬਣੇ 

   ਲੁਧਿਆਣਾ (ਜੇਤਲੀ) : ਪੰਜਾਬ ਸਰਕਾਰ ਵੱਲੋਂ ਆਈ ਏ ਐੱਸ ਅਧਿਕਾਰੀਆਂ ਦੇ ਅੱਜ ਹੋਏ ਤਬਾਦਲਿਆਂ ਅਨੁਸਾਰ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਹਿਮਾਂਸ਼ੂ ਜੈਨ ਦਾ ਤਬਾਦਲਾ ਪਟਿਆਲਾ ਕਰ ਦਿੱਤਾ ਗਿਆ ਹੈ । ਉਹਨਾਂ ਦੀ ਥਾਂ ਸ਼੍ਰੀ ਹਿਮਾਂਸ਼ੂ ਅੱਗਰਵਾਲ ਨੂੰ ਲੁਧਿਆਣਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਅੱਗਰਵਾਲ ਪਟਿਆਲਾ ਤੋਂ ਬਦਲ ਕੇ ਲੁਧਿਆਣਾ ਆਏ ਹਨ।