ਬਾਲ ਦਿਵਸ .
ਬਾਲ ਦਿਵਸ ਨੂੰ ਸਮਰਪਿਤ " ਅੰਬਰਾਂ ਦੇ ਵਾਰਿਸ" ਸੈਮੀਨਾਰ ਸਰਕਾਰੀ ਹਾਈ ਸਕੂਲ ਸਰਹਿੰਦ ਵਿਖੇ ਮਨਾਇਆ ਗਿਆ - ਡਾਕਟਰ ਖੇੜਾ
ਸਰਹਿੰਦ - ਮਨੁੱਖੀ ਅਧਿਕਾਰ ਮੰਚ ਰਜਿ ਪੰਜਾਬ ਭਾਰਤ ਵੱਲੋਂ ਸਰਕਾਰੀ ਹਾਈ ਸਕੂਲ ਸਰਹਿੰਦ ਸ਼ਹਿਰ ਵਿਖੇ ਰਾਜ ਪਾਲ ਕੌਰ ਹੈੱਡ ਟੀਚਰ ਦੀ ਪ੍ਰਧਾਨਗੀ ਹੇਠ ਬਾਲ ਦਿਵਸ ਨੂੰ ਸਮਰਪਿਤ ਅੰਬਰਾਂ ਦੇ ਵਾਰਿਸ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਬਲਜਿੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ, ਅਮਨਪ੍ਰੀਤ ਸਿੰਘ ਸਹਾਇਕ ਮਾਸ ਮੀਡੀਆ ਅਫ਼ਸਰ, ਗੁਰਦੀਪ ਸਿੰਘ ਮਾਸ ਮੀਡੀਆ ਅਫ਼ਸਰ, ਵਰਿੰਦਰ ਜੀਤ ਸਿੰਘ ਏ,ਐਸ,ਆਈ, ਇੰਚਾਰਜ ਟ੍ਰੈਫਿਕ ਪੁਲਿਸ ਸਰਹਿੰਦ, ਰਣਦੀਪ ਸਿੰਘ ਨਾਗਰਾ ਹੈੱਡ ਕਾਂਸਟੇਬਲ ਟ੍ਰੈਫਿਕ ਪੁਲਿਸ, ਕੁਲਵਿੰਦਰ ਸਿੰਘ ਅਸਿਸਟੈਂਟ ਸਬ ਇੰਸਪੈਕਟਰ ਸਾਂਝ ਕੇਂਦਰ, ਕੁਲਦੀਪ ਸਿੰਘ ਰੀਡਰ ਸਾਂਝ ਕੇਂਦਰ ਅਤੇ ਅਮਰਵੀਰ ਵਰਮਾ ਪ੍ਰਧਾਨ ਬਲਾਕ ਖੇੜਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਬਾਲ ਦਿਵਸ 1964 ਤੋਂ ਪਹਿਲਾਂ 20 ਨਵੰਬਰ ਨੂੰ ਮਨਾਇਆ ਜਾਂਦਾ ਸੀ ਇਹ ਦਿਨ ਸਯੁੰਕਤ ਰਾਸ਼ਟਰ ਦੁਆਰਾ ਵਿਸ਼ਵ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਹੋਇਆ ਤਾਂ ਹੀ 14 ਨਵੰਬਰ ਨੂੰ ਭਾਰਤ ਵਿੱਚ ਮਨਾਉਣਾ ਸ਼ੁਰੂ ਕੀਤਾ । ਬਾਲ ਦਿਵਸ ਨੂੰ ਮਨਾਉਣ ਦਾ ਉਦੇਸ਼ ਬੱਚਿਆਂ ਦੇ ਅਧਿਕਾਰ, ਦੇਖਭਾਲ ਅਤੇ ਸਿਖਿਆ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਬੱਚਿਆਂ ਨੂੰ ਇਹ ਕਿਹਾ ਕਿ ਬੱਚਿਓ ਤੁਹਾਡੇ ਵਿੱਚੋਂ ਹੀ ਵਿਗਿਆਨੀ, ਡਾਕਟਰ, ਇੰਜੀਨੀਅਰ, ਅਧਿਆਪਕ, ਕਲਾਕਾਰ, ਵੱਡੇ ਅਫਸਰ ਅਤੇ ਜੁੰਮੇਵਾਰ ਨਾਗਰਿਕ ਬਣ ਸਕਦੇ ਹੋ। ਟ੍ਰੈਫਿਕ ਇੰਚਾਰਜ਼ ਨੇ ਬੱਚਿਆਂ ਨੂੰ ਸੜਕ ਨਿਯਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਮਾਸ ਮੀਡੀਆ ਅਫ਼ਸਰ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਮੁੱਢਲਾ ਗਿਆਨ ਅਤੇ ਸਿਹਤ ਸਬੰਧੀ ਜਾਣਕਾਰੀ ਦਿੱਤੀ। ਮੈਡਮ ਰਾਜ ਪਾਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਅੱਜ ਬੱਚਿਆਂ ਨੂੰ ਅਲੱਗ ਅਲੱਗ ਵਿਸ਼ਿਆਂ ਉੱਤੇ ਜਾਗਰੂਕ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸਕੂਲ ਸਟਾਫ਼, ਸਕੂਲ ਦੇ ਵਿਦਿਆਰਥੀ ਅਤੇ ਹੋਰ ਮੈਂਬਰ ਅਤੇ ਅਹੁਦੇਦਾਰਾਂ ਨੇ ਵੀ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ।
