ਤੀਰਥ ਯਾਤਰਾ ਲਈ ਬੱਸ ਰਵਾਨਾ.
ਮਾਤਾ ਚਿੰਤਪੁਰਨੀ ਜੀ ਸੇਵਾ ਸੋਸਾਇਟੀ ਵਲੋਂ ਰਮਨ ਕੌੜਾ ਦੀ ਅਗਵਾਈ ਹੇਠ 161ਵੀਂ ਬਸ ਮਾਤਾ ਨੈਣਾ ਦੇਵੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਲਈ ਰਵਾਨਾ
ਲੁਧਿਆਣਾ, 19 ਨਵੰਬਰ (ਵਰਿੰਦਰ) ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਰਮਨ ਕੌੜਾ ਦੀ ਅਗਵਾਈ ਹੇਠ ਮਾਤਾ ਨੈਣਾ ਦੇਵੀ ਜੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਜਨਤਾ ਨਗਰ ਲੁਧਿਆਣਾ ਤੋਂ 161ਵੀਂ ਬੱਸ ਯਾਤਰਾ ਅੱਜ ਰਵਾਨਾ ਹੋਈ। ਇਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਮਨ ਕੌੜਾ ਨੇ ਦੱਸਿਆ ਕਿ ਅੱਜ ਸਵੇਰੇ ਕੰਨਿਆ ਪੂਜਨ ਕਰਨ ਉਪਰੰਤ ਸ. ਨਿਰਮਲਾ ਪ੍ਰਭਾਕਰ (ਦੇਵਾ ਜੀ) ਅਤੇ ਸ਼੍ਰੀ ਮੋਹਨ ਲਾਲ ਅਰੋੜਾ ਨੇ ਪੂਜਾ ਅਰਚਨਾ ਤੋਂ ਬਾਦ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਸ਼ੀਸ਼ਪਾਲ ਗੋਇਲ, ਨੰਦਕਿਸ਼ੋਰ ਉੱਪਲ, ਰਜਨੀਸ਼ ਕੌੜਾ, ਸੰਦੀਪ ਤੁਲੀ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਓਮ ਪ੍ਰਕਾਸ਼ ਪਾਂਡੂ, ਰੋਹਿਤ ਕੌੜਾ, ਵਿਪਨ ਚੋਪੜਾ, ਸੁਨੀਲ ਸੋਨੀ, ਜਸਵਿੰਦਰ ਸਿੰਘ ਗਹੀਰ, ਪ੍ਰੇਮ ਮਲਿਕ ਸਮੇਤ ਵੱਡੀ ਗਿਣਤੀ ਵਿੱਚ ਮਹਾਂਮਾਈ ਦੇ ਭਗਤ ਹਾਜਰ ਸਨ। ਯਾਤਰਾ ਦੌਰਾਨ ਸ਼੍ਰੀ ਸਤਪਾਲ ਜੀ ਸਤੀ ਅਤੇ ਸ਼ਰਧਾਲੂਆਂ ਨੇ ਭਜਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੀ ਰਮਨ ਕੌੜਾ ਨੇ ਕਿਹਾ ਕਿ ਧਰਮ ਸਾਨੂੰ ਆਪਸੀ ਪ੍ਰੇਮ ਪਿਆਰ ਨਾਲ ਰਹਿਣਾ ਸਿਖਾਉਂਦਾ ਹੈ। ਹਰੇਕ ਇਨਸਾਨ ਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪ੍ਰੰਤੂ ਆਪਣੇ ਧਰਮ ਦਾ ਪੱਕਾ ਹੋਣਾ ਅਤਿ ਜਰੂਰੀ ਹੈ ਅਤੇ ਜਿਹੜਾ ਆਪਣੇ ਧਰਮ ਦਾ ਪੱਕਾ ਨਹੀਂ ਉਹ ਕਿਸੇ ਧਰਮ ਦਾ ਵੀ ਸਕਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹਰੇਕ ਧਰਮ ਇਨਸਾਨ ਨੂੰ ਜੋੜਨਾ ਸਿਖਾਉਂਦਾ ਹੈ। ਇਸ ਲਈ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਵਾਲਿਆ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
