ਟੀਐਸਯੂ ਨੂੰ ਝਟਕਾ.
ਟੀਐਸਯੂ ਨੂੰ ਵੱਡਾ ਝਟਕਾ, ਬਲਜੀਤ ਸਿੰਘ ਗਿੱਲ ਵੱਡੀ ਗਿਣਤੀ ਸਾਥੀਆਂ ਸਮੇਤ ਏਟਕ 'ਚ ਸ਼ਾਮਿਲ
ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਵੱਲੋਂ ਕੇਂਦਰੀ ਜੋਨ ਦੇ ਕੋ-ਕਨਵੀਨਰ ਨਿਯੁਕਤ
ਲੁਧਿਆਣਾ 19 ਨਵੰਬਰ (ਵਿਜੇ) ਟੈਕਨੀਕਲ ਸਰਵਿਸ ਯੂਨੀਅਨ (ਟੀਐਸਯੂ) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਲੰਬੇ ਸਮੇਂ ਤੋਂ ਟੀਐਸਯੂ 'ਚ ਕੰਮ ਕਰਦੇ ਆ ਰਹੇ ਕੇਂਦਰੀ ਜੋਨ ਲੁਧਿਆਣਾ ਦੇ ਮੀਤ ਪ੍ਰਧਾਨ ਸ੍ਰ ਬਲਜੀਤ ਸਿੰਘ ਗਿੱਲ ਵੱਡੀ ਗਿਣਤੀ ਸਾਥੀਆਂ ਸਮੇਤ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ 'ਚ ਸ਼ਾਮਿਲ ਹੋ ਗਏ। ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੇ ਯਤਨਾਂ ਨਾਲ ਏਟਕ 'ਚ ਸ਼ਾਮਿਲ ਹੋਏ ਸ੍ਰ ਬਲਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਮੁੱਖ ਮਹਿਮਾਨ ਵਜੋਂ ਪੁੱਜੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ ਵੱਲੋਂ ਏਟਕ ਦੇ ਸੀਨੀਅਰ ਆਗੂਆਂ ਸ੍ਰ ਰਸ਼ਪਾਲ ਸਿੰਘ ਪਾਲੀ (ਐਫੀ ਮੈਂਬਰ), ਸ੍ਰ ਕੇਵਲ ਸਿੰਘ ਬਨਵੈਤ (ਸੂਬਾ ਮੀਤ ਪ੍ਰਧਾਨ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ), ਐਸਪੀ ਸਿੰਘ (ਸੂਬਾ ਸਕੱਤਰ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ), ਸਤੀਸ਼ ਭਾਰਦਵਾਜ ਸਰਪ੍ਰਸਤ ਕੇਂਦਰੀ ਜੋਨ ਅਤੇ ਅਕਾਸ਼ਦੀਪ ਸ਼ਰਮਾ ਸਕੱਤਰ ਕੇਂਦਰੀ ਜੋਨ ਤੇ ਰਘੁਵੀਰ ਸਿੰਘ ਜਮਾਲਪੁਰ ਸਕੱਤਰ ਸਰਕਲ ਪੂਰਬੀ ਤੇ ਸੁਰਜੀਤ ਸਿੰਘ ਗਾਬਾ ਸਰਕਲ ਆਗੂ (ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ) ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਸਮੀਂ ਤੌਰ 'ਤੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਮੁੱਢਲੀ ਮੈਂਬਰਸ਼ਿਪ ਦਿੱਤੀ ਗਈ। ਸੂਬੇ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਕਰਤਾਰ ਸਿੰਘ, ਕੇਂਦਰੀ ਜੋਨ ਦੇ ਕਨਵੀਨਰ ਚਰਨਜੀਤ ਸਿੰਘ ਨਾਲ ਸਲਾਹ ਮਸ਼ਵਰੇ ਉਪਰੰਤ ਸ੍ਰ ਗਿੱਲ ਨੂੰ ਕੇਂਦਰੀ ਜੋਨ ਦਾ ਕੋ-ਕਨਵੀਨਰ ਲਗਾ ਕੇ ਵੱਡਾ ਮਾਣ ਦਿੱਤਾ ਗਿਆ ਅਤੇ ਉਨ੍ਹਾਂ ਨਾਲ ਸ਼ਾਮਿਲ ਹੋਏ ਸਾਥੀਆਂ ਨੂੰ ਯੋਗਤਾ ਮੁਤਾਬਿਕ ਅਹੁਦੇਦਾਰੀਆਂ ਦੇਣ ਦਾ ਵਾਅਦਾ ਕੀਤਾ ਗਿਆ। ਸ੍ਰ ਬਲਜੀਤ ਸਿੰਘ ਗਿੱਲ ਅਤੇ ਉਨ੍ਹਾਂ ਨਾਲ ਸ਼ਾਮਿਲ ਹੋਏ ਸਾਥੀਆਂ ਪ੍ਰਿਤਪਾਲ ਸਿੰਘ ਡਵੀਜ਼ਨ ਪ੍ਰਧਾਨ ਸਿਟੀ ਸੈਟਰ, ਸ਼ਰਨਜੀਤ ਸਿੰਘ ਪ੍ਰਧਾਨ ਯੂਨਿਟ ਨੂੰ 3, ਜਸਵੰਤ ਸਿੰਘ ਜੇ.ਈ ਮੀਤ ਪ੍ਰਧਾਨ ਯੂਨਿਟ 3, ਸਾਹਿਲ ਪ੍ਰਧਾਨ ਸੈਟਰ ਸਟੋਰ , ਜੇਈ ਅਲੈਕਸਦੀਪ ਸਿੰਘ,ਸੁਧੀਰ ਯੂਡੀਸੀ ਤੇ ਬਲਵੀਰ ਸਿੰਘ ਸੈਂਟਰ ਸਟੋਰ, ਅਮਿਤ ਕੁਮਾਰ, ਸਿਕੰਦਰ ਸਿੰਘ, ਅੰਮ੍ਰਿਤਪਾਲ ਮੁਲਕਾਂ, ਰਮਨ ਗੁਗਲਾਨੀ, ਪਰਮੋਦ ਕੁਮਾਰ, ਰਾਮ ਸਿੰਘ ਹੇਹਰ, ਬਾਰੂ ਸਿੰਘ, ਰਾਜ ਕੁਮਾਰ, ਜਸਵੰਤ ਸਿੰਘ, ਜਸਵਿੰਦਰ ਸਿੰਘ, ਸਤਿਗੁਰੂ ਸਿੰਘ, ਪੰਮਾ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਰੁਣ ਭਾਟੀਆ, ਰਣਵੀਰ ਸਿੰਘ, ਕੁਲਦੀਪ ਸਿੰਘ ਸਿਰਸਾ, ਮੁਹੰਮਦ ਗਿਆਸ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ ਲਲਤੋਂ ਕਲਾਂ, ਰਾਜਕੁਮਾਰ, ਜਸ਼ਨਪ੍ਰੀਤ ਸਿੰਘ ਨੇ ਹਾਜਰ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਉਹ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸ੍ਰ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੋ-ਕਨਵੀਨਰ ਵਰਗੀ ਵੱਡੀ ਜਿੰਮੇਵਾਰੀ ਦੇਣ 'ਤੇ ਸ੍ਰੀ ਸੈਣੀ ਸਮੇਤ ਹਾਜਰ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ। ਅਪਣੇ ਸੰਬੋਧਨ ਦੌਰਾਨ ਸ੍ਰੀ ਸੈਣੀ ਤੋਂ ਇਲਾਵਾ ਬਾਕੀ ਲੀਡਰਸ਼ਿਪ ਨੇ ਸ਼ਾਮਿਲ ਹੋਏ ਸਾਥੀਆਂ ਨੂੰ ਏਟਕ ਦੇ ਸਾਨਾਮੱਤੇ ਇਤਿਹਾਸ ਅਤੇ ਸ਼ੰਘਰਸਾਂ ਰਾਹੀ ਕੀਤੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਸਮਾਗਮ 'ਚ ਪਹੁੰਚਣ 'ਤੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ ਦਾ ਹਾਰ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਾਜਿੰਦਰ ਰਾਣਾ, ਮੇਵਾ ਸਿੰਘ ਸ਼ੇਰਪੁਰ, ਬਹਾਦਰ ਸਿੰਘ ਲੁਹਾਰਾ, ਦੀਪਕ ਕੁਮਾਰ, ਇੰਦਰਜੀਤ ਸਿੰਘ, ਸਾਹਿਲ ਡਾਂਗ, ਸਿੰਗਾਰਾ ਸਿੰਘ, ਰਾਮੇਸ਼ ਕੁਮਾਰ ਬਾਵਾ, ਹਰਪ੍ਰੀਤ ਸਿੰਘ, ਦਦਨ ਪ੍ਰਸ਼ਾਦ, ਮੋਂਟੀ ਅਤੇ ਹੋਰ ਹਾਜਰ ਸਨ।
