ISB.
ਆਈਐੱਸਬੀ ਪੀਜੀਪੀ ਵਾਈਐੱਲ ਦੇ ਦੂਜੇ ਬੈਚ ਨੂੰ ਸਮਰ ਇੰਟਰਨਸ਼ਿਪ ਵਿੱਚ ਮਿਲੇ ਸ਼ਾਨਦਾਰ ਪਲੇਸਮੈਂਟ
ਮੈਕਿੰਜ਼ੀ, ਬੇਨ ਐਂਡ ਕੰਪਨੀ, ਬੋਸਟਨ ਕੰਸਲਟਿੰਗ ਗਰੁੱਪ, ਐਕਸੈਂਚਰ, ਏਐਂਡਐੱਮ, ਡੈਲੋਇਟ, ਸਿਟੀ ਇੰਡੀਆ, ਜੈਫਰੀਜ਼, ਗੋਲਡਮੈਨ ਸੈਕਸ, ਬਾਰਕਲੇਜ਼, ਗੂਗਲ, ਮਾਸਟਰਕਾਰਡ, ਐੱਚਯੂਐੱਲ ਅਤੇ ਟੀਏਐੱਸ ਪ੍ਰਮੁੱਖ ਭਰਤੀ ਕਰਨ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ
ਹੈਦਰਾਬਾਦ, ਨਵੰਬਰ, 2026: ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਨੇ ਆਪਣੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਇਨ ਮੈਨੇਜਮੈਂਟ ਫਾਰ ਯੰਗ ਲੀਡਰਜ਼ (ਪੀਜੀਪੀ ਵਾਈਐੱਲ) ਦੇ ਦੂਜੇ ਬੈਚ (2026-2028) ਦੇ ਸਮਰ ਇੰਟਰਨਸ਼ਿਪ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਇਸ ਬੈਚ ਵਿੱਚ 130 ਸਟੂਡੈਂਟਸ ਸ਼ਾਮਲ ਹਨ, ਜਿਨ੍ਹਾਂ ਕੋਲ ਪਹਿਲਾਂ ਕੰਮ ਕਰਨ ਦਾ ਔਸਤਨ 9 ਮਹੀਨਿਆਂ ਦਾ ਤਜਰਬਾ ਹੈ। ਇਹ ਤਜਰਬਾ ਰਵਾਇਤੀ ਐੱਮਬੀਏ ਪ੍ਰੋਗਰਾਮਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਇਸ ਬੈਚ ਨੂੰ ਵੱਖ-ਵੱਖ ਖੇਤਰਾਂ ਦੀਆਂ 45 ਕੰਪਨੀਆਂ ਤੋਂ 200 ਤੋਂ ਵੱਧ ਇੰਟਰਨਸ਼ਿਪ ਆਫ਼ਰ ਮਿਲੇ ਹਨ। ਦੋ ਮਹੀਨਿਆਂ ਦੀ ਇੰਟਰਨਸ਼ਿਪ ਲਈ ਔਸਤ ਸਟਾਈਪੈਂਡ 3.44 ਲੱਖ ਰੁਪਏ ਰਿਹਾ, ਜਦਕਿ ਸਭ ਤੋਂ ਵੱਧ ਸਟਾਈਪੈਂਡ 7.9 ਲੱਖ ਰੁਪਏ ਰਿਹਾ।
ਇਸ ਸਾਲ ਭਰਤੀ ਕਰਨ ਵਾਲੀਆਂ ਕੰਪਨੀਆਂ ਕੰਸਲਟਿੰਗ, ਇਨਵੈਸਟਮੈਂਟ ਬੈਂਕਿੰਗ, ਟੈਕਨੋਲੋਜੀ, ਐੱਫਐੱਮਸੀਜੀ, ਸਮੂਹ ਕੰਪਨੀਆਂ, ਬੀਐੱਫਐੱਸਆਈ ਅਤੇ ਹੋਰ ਖੇਤਰਾਂ ਨਾਲ ਸਬੰਧਤ ਸਨ।
ਕੰਸਲਟਿੰਗ ਅਤੇ ਇਨਵੈਸਟਮੈਂਟ ਬੈਂਕਿੰਗ: ਕੰਸਲਟਿੰਗ ਅਤੇ ਇਨਵੈਸਟਮੈਂਟ ਬੈਂਕਿੰਗ ਖੇਤਰਾਂ ਤੋਂ ਕੁੱਲ 117 ਆਫ਼ਰ ਮਿਲੇ। ਐਕਸੈਂਚਰ ਸਲਿਊਸ਼ਨਜ਼ ਨੇ ਸਭ ਤੋਂ ਵੱਧ 29 ਆਫ਼ਰ ਦਿੱਤੇ। ਇਸ ਤੋਂ ਬਾਅਦ ਈਵਾਈ-ਪਾਰਥੇਨਨ ਨੇ 17, ਡੈਲੋਇਟ ਕੰਸਲਟਿੰਗ ਨੇ 9 ਅਤੇ ਬੋਸਟਨ ਕੰਸਲਟਿੰਗ ਗਰੁੱਪ ਤੇ ਮਾਸਟਰਕਾਰਡ ਨੇ 8-8 ਆਫ਼ਰ ਦਿੱਤੇ। ਬੇਨ ਐਂਡ ਕੰਪਨੀ, ਅਲਵਾਰੇਜ਼ ਐਂਡ ਮਾਰਸਲ ਅਤੇ ਪੀਡਬਲਿਊਸੀ ਏਸੀ ਇੰਡੀਆ ਨੇ 7-7 ਆਫ਼ਰ ਦਿੱਤੇ। ਹੋਰ ਭਰਤੀ ਕਰਨ ਵਾਲੀਆਂ ਕੰਪਨੀਆਂ ਵਿੱਚ ਮੈਕਿੰਜ਼ੀ ਐਂਡ ਕੰਪਨੀ, ਈਵਾਈ ਜੀਡੀਐੱਸ, ਗੋਲਡਮੈਨ ਸੈਕਸ, ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼, ਨੋਮੁਰਾ ਰਿਸਰਚ ਇੰਸਟੀਚਿਊਟ, ਪੀਡਬਲਿਊਸੀ ਇੰਡੀਆ, ਬਾਰਕਲੇਜ਼, ਸਿਟੀ, ਜੈਫਰੀਜ਼ ਅਤੇ ਸਿਨਰਜੀ ਕੰਸਲਟਿੰਗ ਸ਼ਾਮਲ ਸਨ।
ਐੱਫਐੱਮਸੀਜੀ: ਇਸ ਖੇਤਰ ਦੀਆਂ ਕੰਪਨੀਆਂ ਨੇ ਕੁੱਲ 17 ਆਫ਼ਰ ਦਿੱਤੇ। ਹਿੰਦੁਸਤਾਨ ਯੂਨੀਲੀਵਰ ਅਤੇ ਡਾਬਰ ਨੇ ਐੱਫਐੱਮਸੀਜੀ ਖੇਤਰ ਵਿੱਚ ਸਭ ਤੋਂ ਵੱਧ 6-6 ਆਫ਼ਰ ਦਿੱਤੇ। ਹੋਰ ਭਰਤੀ ਕਰਨ ਵਾਲੀਆਂ ਕੰਪਨੀਆਂ ਵਿੱਚ ਹੈਲੀਅਨ, ਆਈਟੀਸੀ, ਲੋਰੀਅਲ ਅਤੇ ਕੈਸਟਰੋਲ ਸ਼ਾਮਲ ਸਨ।
ਟੈਕਨੋਲੋਜੀ: ਇਸ ਖੇਤਰ ਦੀਆਂ ਕੰਪਨੀਆਂ ਨੇ ਕੁੱਲ 27 ਆਫ਼ਰ ਦਿੱਤੇ। ਪਰਪਲ ਨੇ ਸਭ ਤੋਂ ਵੱਧ 6 ਆਫ਼ਰ ਦਿੱਤੇ। ਗੂਗਲ, ਸਵਿਗੀ, ਸੈਮਸੰਗ ਅਤੇ ਫਿਲਿਪਸ ਨੇ 5-5 ਆਫ਼ਰ ਦਿੱਤੇ, ਜਦਕਿ ਐਮਾਜ਼ਾਨ ਡਿਵੈਲਪਮੈਂਟ ਸੈਂਟਰ ਇੰਡੀਆ ਨੇ ਵੀ ਸੰਸਥਾ ਤੋਂ ਸਟੂਡੈਂਟਸ ਦੀ ਭਰਤੀ ਕੀਤੀ।
ਸਮੂਹ ਕੰਪਨੀਆਂ: ਇਸ ਖੇਤਰ ਦੀਆਂ ਕੰਪਨੀਆਂ ਨੇ ਕੁੱਲ 16 ਆਫ਼ਰ ਦਿੱਤੇ। ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਸਭ ਤੋਂ ਵੱਧ 6 ਆਫ਼ਰ ਦਿੱਤੇ, ਜਦਕਿ ਟਾਟਾ ਐਡਮਿਨਿਸਟ੍ਰੇਟਿਵ ਸਰਵਿਸਿਜ਼ ਨੇ 4 ਆਫ਼ਰ ਦਿੱਤੇ। ਹੋਰ ਭਰਤੀ ਕਰਨ ਵਾਲੀਆਂ ਕੰਪਨੀਆਂ ਵਿੱਚ ਆਦਿੱਤਿਆ ਬਿਰਲਾ ਗਰੁੱਪ ਅਤੇ ਗੋਦਰੇਜ ਇੰਡਸਟਰੀਜ਼ ਗਰੁੱਪ ਸ਼ਾਮਲ ਸਨ।
ਹੋਰ ਖੇਤਰ: ਐਕਸਿਸ ਬੈਂਕ, ਨੈਸ਼ਨਲ ਬੈਂਕ ਫਾਰ ਫਾਈਨਾਂਸਿੰਗ ਇਨਫਰਾਸਟਰੱਕਚਰ ਐਂਡ ਡਿਵੈਲਪਮੈਂਟ, ਓਪਟੀਮਸ ਕੈਪੀਟਲ, ਕਮਿੰਸ ਇੰਡੀਆ ਅਤੇ ਸਿਨਰਜੀ ਕੰਸਲਟਿੰਗ ਨੇ 3-3 ਆਫ਼ਰ ਦਿੱਤੇ। ਬਾਂਡਬਲੌਕਸ, ਲਾਈਟਹਾਊਸ ਕੈਂਟਨ, ਸਿੰਕ੍ਰੋਨੀ ਇੰਡੀਆ ਫਾਈਨੈਂਸ਼ੀਅਲ ਸਰਵਿਸਿਜ਼, ਜੀਓਸਟਾਰ ਅਤੇ ਹੀਰੋ ਮੋਟਰਕਾਰਪ ਨੇ ਵੀ ਸੰਸਥਾ ਤੋਂ ਸਟੂਡੈਂਟਸ ਦੀ ਭਰਤੀ ਕੀਤੀ।
ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਦੇ ਐਡਮਿਸ਼ਨ ਐਂਡ ਫਾਈਨੈਂਸ਼ੀਅਲ ਏਡ, ਕਰੀਅਰ ਐਡਵਾਂਸਮੈਂਟ ਸਰਵਿਸਿਜ਼ ਦੇ ਐਸੋਸੀਏਟ ਡੀਨ ਪ੍ਰੋਫੈਸਰ ਪ੍ਰਣਵ ਜਿੰਦਲ ਨੇ ਕਿਹਾ ਕਿ "ਪੀਜੀਪੀ ਵਾਈਐੱਲ ਦੇ ਦੂਜੇ ਬੈਚ ਦੇ ਸਮਰ ਪਲੇਸਮੈਂਟ ਦੇ ਨਤੀਜੇ ਇਸ ਪ੍ਰੋਗਰਾਮ ਦੀ ਵਧਦੀ ਪ੍ਰਸੰਗਿਕਤਾ ਅਤੇ ਸੰਗਠਨਾਂ ਲਈ ਨੌਜਵਾਨ ਪ੍ਰਤਿਭਾਵਾਂ ਦੀ ਉਪਯੋਗਤਾ ਨੂੰ ਦਰਸਾਉਂਦੇ ਹਨ। ਕੰਸਲਟਿੰਗ, ਇਨਵੈਸਟਮੈਂਟ ਬੈਂਕਿੰਗ, ਟੈਕਨੋਲੋਜੀ, ਐੱਫਐੱਮਸੀਜੀ ਅਤੇ ਹੋਰ ਖੇਤਰਾਂ ਦੀਆਂ ਕੰਪਨੀਆਂ ਦੀ ਸ਼ਮੂਲੀਅਤ ਸਾਡੇ ਸਟੂਡੈਂਟਸ ਲਈ ਉਪਲਬਧ ਮੌਕਿਆਂ ਦੀ ਵਿਆਪਕਤਾ ਅਤੇ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ 'ਤੇ ਸੰਗਠਨਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ। ਆਈਐੱਸਬੀ ਵਿੱਚ ਅਸੀਂ ਸਟੂਡੈਂਟਸ ਨੂੰ ਮੈਨੇਜਮੈਂਟ, ਵਿਸ਼ਲੇਸ਼ਣਾਤਮਕ ਸੋਚ ਅਤੇ ਸਮੱਸਿਆਵਾਂ ਦੇ ਹੱਲ ਦੀ ਮਜ਼ਬੂਤ ਨੀਂਹ ਪ੍ਰਦਾਨ ਕਰਨ ਦੇ ਨਾਲ-ਨਾਲ ਅਸਲ ਕਾਰੋਬਾਰੀ ਸਥਿਤੀਆਂ ਵਿੱਚ ਆਪਣੀ ਸਿੱਖਿਆ ਨੂੰ ਲਾਗੂ ਕਰਨ ਦੇ ਮੌਕੇ ਦੇਣ ਲਈ ਵਚਨਬੱਧ ਹਾਂ। ਅਸੀਂ ਉਨ੍ਹਾਂ ਸੰਗਠਨਾਂ ਦੇ ਧੰਨਵਾਦੀ ਹਾਂ, ਜੋ ਲਗਾਤਾਰ ਇਸ ਪ੍ਰੋਗਰਾਮ ਨਾਲ ਜੁੜ ਰਹੇ ਹਨ ਅਤੇ ਸਾਡੇ ਸਟੂਡੈਂਟਸ ਨੂੰ ਇਹ ਮੌਕੇ ਪ੍ਰਦਾਨ ਕਰ ਰਹੇ ਹਨ।"
20 ਮਹੀਨਿਆਂ ਦਾ ਪੀਜੀਪੀ ਵਾਈਐੱਲ ਪ੍ਰੋਗਰਾਮ ਹਾਲ ਹੀ ਵਿੱਚ ਗ੍ਰੈਜੂਏਸ਼ਨ ਕਰਨ ਵਾਲੇ ਨੌਜਵਾਨਾਂ ਅਤੇ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਕੰਮ ਕਰ ਰਹੇ ਪ੍ਰੋਫੈਸ਼ਨਲਜ਼ ਲਈ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਉਨ੍ਹਾਂ ਨੂੰ ਬਿਜ਼ਨਸ, ਟੈਕਨੋਲੋਜੀ ਅਤੇ ਲੀਡਰਸ਼ਿਪ ਨਾਲ ਸਬੰਧਤ ਸਮਰੱਥਾਵਾਂ ਨਾਲ ਲੈਸ ਕੀਤਾ ਜਾਂਦਾ ਹੈ। 2026-2028 ਦੇ ਇਸ ਬੈਚ ਵਿੱਚ 130 ਸਟੂਡੈਂਟਸ ਸ਼ਾਮਲ ਹਨ।
