ਗੱਠਜੋੜ .
ਅਕਾਲੀ ਭਾਜਪਾ ਗਠਜੋੜ ਨਾਲ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਤੈਅ : ਨਰੂਲਾ
ਕਿਹਾ ! ਪੰਜਾਬ ਵਿੱਚ ਮੁੜ ਹੋਵੇਗਾ ਸਰਬਪੱਖੀ ਵਿਕਾਸ
ਲੁਧਿਆਣਾ, 26 ਨਵੰਬਰ (ਵਰਿੰਦਰ) ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਸੀਨੀਅਰ ਅਕਾਲੀ ਆਗੂ ਸ. ਕਵਲਜੀਤ ਸਿੰਘ ਨਰੂਲਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਮੁੜ ਹੋਏ ਗਠਜੋੜ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਗਠਜੋੜ ਸਿਰਫ ਸਿਆਸੀ ਨਾਂ ਹੋ ਕੇ ਪੰਜਾਬ ਦੇ ਹਰੇਕ ਵਰਗ ਅਤੇ ਭਾਈਚਾਰੇ ਦੀ ਸਾਂਝ ਦਾ ਸੁਨੇਹਾ ਹੈ।
ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਟੂ ਟੋਲੇ ਨੇ ਪੰਜਾਬ ਦਾ ਖਜਾਨਾ ਲੁੱਟ ਕੇ ਆਪਣੇ ਦਿੱਲੀ ਵਾਲੇ ਆਕਾਵਾਂ ਨੂੰ ਭੇਂਟ ਕੀਤਾ ਅਤੇ ਪੰਜਾਬ ਦੀਆਂ ਜਾਇਦਾਦਾਂ ਨੂੰ ਗਿਰਵੀ ਰੱਖ ਕੇ ਕਰਕੇ ਦੇ ਪੈਸੇ ਨਾਲ ਸਾਰੇ ਦੇਸ਼ ਵਿੱਚ ਆਪ ਦਾ ਪ੍ਰਚਾਰ ਕੀਤਾ ਤੇ ਸੂਬੇ ਨੂੰ ਆਰਥਿਕ ਤਬਾਹੀ ਦੇ ਕੰਡੇ ਤੇ ਲਿਆ ਖੜਾ ਕੀਤਾ। ਇਥੋਂ ਤੱਕ ਕਿ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਤੇ ਵੀ ਕਬਜਾ ਕਰਕੇ ਜਾਇਜ ਨਜਾਇਜ ਕੰਮ ਕਰਦੇ ਦਿੱਲੀ ਵਾਲੇ ਠੱਗਾਂ ਸਮੇਤ ਪੰਜਾਬ ਦੇ ਠੱਗਾਂ ਨੂੰ ਸਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਦਾ ਕੰਮ ਇਹ ਗਠਜੋੜ ਕਰੇਗਾ।
ਸ. ਨਰੂਲਾ ਨੇ ਹੋਰ ਕਿਹਾ ਕਿ ਅਕਾਲੀ ਭਾਜਪਾ ਦੇ ਹੋਏ ਗਠਜੋੜ ਸਮੇਂ ਕੇਂਦਰੀ ਗ੍ਰਹਿ ਮੰਤਰੀ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਵੱਡਾ ਭਰਾ ਐਲਾਨਣ ਅਤੇ ਮੁੱਖ ਮੰਤਰੀ ਅਕਾਲੀ ਦਲ ਦਾ ਹੋਣ ਬਾਰੇ ਦਿੱਤੇ ਬਿਆਨ ਨਾਲ ਸ. ਸੁਖਬੀਰ ਸਿੰਘ ਬਾਦਲ ਦਾ ਭਾਵੀ ਮੁੱਖ ਮੰਤਰੀ ਬਣਨਾ ਤੈਅ ਹੋ ਗਿਆ ਹੈ, ਜਿਸ ਨਾਲ ਵਿਰੋਧੀ ਸਿਆਸੀ ਪਾਰਟੀਆਂ ਵਿੱਚ ਘਬਰਾਹਟ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਉਨ੍ਹਾ ਕਿਹਾ ਕਿ 2007 ਤੋਂ 2017 ਤੱਕ ਅਕਾਲੀ ਭਾਜਪਾ ਸਰਕਾਰ ਨੇ "ਰਾਜ ਨਹੀਂ, ਸੇਵਾ" ਦੇ ਸਿਧਾਂਤ ਤੇ ਚਲਦੇ ਹੋਏ ਪੰਜਾਬ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਨਾਲ ਨਾਲ ਗਰੀਬ ਵਰਗ ਦੇ ਭਲਾਈ ਲਈ ਸਕੀਮਾਂ ਵੀ ਚਲਾਈਆਂ, ਜਿਨ੍ਹਾਂ ਵਿਚ ਨੀਲੇ ਕਾਰਡ, ਸ਼ਗਨ ਸਕੀਮ, ਵਿਧਵਾ ਤੇ ਬੁਢਾਪਾ ਪੈਨਸ਼ਨ ਆਦਿ ਸ਼ਾਮਲ ਹਨ। ਪੰਜਾਬ ਵਿੱਚ ਬਿਜਲੀ ਸਰਪਲਸ ਕੀਤੀ ਅਤੇ ਸੜਕਾਂ ਤੇ ਪੁਲਾਂ ਦਾ ਜਾਲ ਵਿਛਾ ਕੇ ਆਵਾਜਾਈ ਨੂੰ ਸੁਖਾਲਾ ਕੀਤਾ। ਜਦਕਿ ਉਸ ਤੋਂ ਬਾਅਦ ਕਾਂਗਰਸ ਦੀ ਅਤੇ ਆਪ ਸਰਕਾਰ ਨੇ ਬਣੀਆਂ ਹੋਈਆਂ ਸੜਕਾਂ ਪੁੱਟ ਕੇ ਸੂਬੇ ਦਾ ਸਤਿਆ ਨਾਸ ਕਰ ਦਿੱਤਾ।
ਸ. ਨਰੂਲਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਆਉਣ ਤੇ ਭ੍ਰਿਸ਼ਟ ਨੇਤਾਵਾਂ ਅਤੇ ਅਫ਼ਸਰਾਂ ਤੇ ਕਾਨੂੰਨੀ ਕਰਵਾਈ ਕਰਦੇ ਹੋਏ ਲੁੱਟੇ ਗਏ ਜਨਤਾ ਦੇ ਪੈਸੇ ਰਿਕਵਰ ਕਰਕੇ ਮੁੜ ਜਨਤਾ ਤੇ ਹੀ ਲਾਏ ਜਾਣਗੇ ਅਤੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਲਈ ਯੋਗ ਉਪਰਾਲੇ ਕੀਤੇ ਜਾਣਗੇ।
