ਖਰੀਦਦਾਰੀ ਦਾ ਨਿਵੇਕਲਾ ਤਜ਼ਰਬਾ .
ਨੇਕਸਸ ਐਮਬੀਡੀ ਨਿਓਪੋਲਿਸ ਵਿੱਚ ਬਲੈਕ ਫਰਾਈਡੇ ’ਤੇ ਖਰੀਦਦਾਰੀ ਦਾ ਮਿਲੇਗਾ ਸ਼ਾਨਦਾਰ ਤਜਰਬਾ
ਨੇਕਸਸ ਸਿਲੈਕਟ ਮਾਲਜ਼ ਆਪਣੇ ਸਾਰੇ ਸ਼ਾਪਿੰਗ ਮਾਲਜ਼ ਵਿੱਚ ਬਲੈਕ ਫਰਾਈਡੇ ਵੀਕਐਂਡ ਨੂੰ ਬਣਾ ਰਹੇ ਹਨ ਖਰੀਦਦਾਰੀ ਦਾ ਖਾਸ ਮੌਕਾ
ਲੁਧਿਆਣਾ, 27 ਨਵੰਬਰ, 2026: ਬਲੈਕ ਫਰਾਈਡੇ ਹੁਣ ਸਿਰਫ਼ ਸੇਲ ਤੱਕ ਸੀਮਤ ਨਹੀਂ ਰਿਹਾ। ਇਹ ਭਾਰਤ ਦੇ ਰਿਟੇਲ ਕੈਲੰਡਰ ਦਾ ਇੱਕ ਖਾਸ ਮੌਕਾ ਬਣ ਚੁੱਕਾ ਹੈ, ਜਿਸ ਦੀ ਉਡੀਕ ਹਰ ਸਾਲ ਪਹਿਲਾਂ ਨਾਲੋਂ ਵੱਧ ਉਤਸ਼ਾਹ ਨਾਲ ਕੀਤੀ ਜਾਂਦੀ ਹੈ।
ਇਹ ਮੌਕਾ ਤਿਉਹਾਰਾਂ ਦੇ ਸੀਜ਼ਨ, ਵਿਆਹਾਂ ਦੇ ਮੌਸਮ ਅਤੇ ਸਾਲ ਦੇ ਅੰਤ ਦੀਆਂ ਛੁੱਟੀਆਂ ਦੇ ਵਿਚਕਾਰ ਆਉਂਦਾ ਹੈ। ਅਜਿਹੇ ਵਿੱਚ ਇਹ ਵੀਕਐਂਡ ਆਪਣੀ ਪਸੰਦ ਦੇ ਕੱਪੜੇ ਖਰੀਦਣ, ਤੋਹਫ਼ਿਆਂ ਦੀ ਖਰੀਦਦਾਰੀ ਪੂਰੀ ਕਰਨ ਅਤੇ ਸੀਜ਼ਨ ਦੇ ਬਿਹਤਰੀਨ ਆਫ਼ਰਾਂ ਦਾ ਲਾਭ ਉਠਾਉਣ ਦਾ ਸ਼ਾਨਦਾਰ ਮੌਕਾ ਹੈ। ਖਾਸ ਗੱਲ ਇਹ ਹੈ ਕਿ ਸਾਲ ਦੇ ਅੰਤ ਦੇ ਜਸ਼ਨਾਂ ਅਤੇ ਪਾਰਟੀਆਂ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਆਪਣੀ ਖਰੀਦਦਾਰੀ ਪੂਰੀ ਕਰ ਸਕਦੇ ਹਨ।
ਲੁਧਿਆਣਾ ਦੇ ਪਸੰਦੀਦਾ ਸ਼ਾਪਿੰਗ ਡੈਸਟੀਨੇਸ਼ਨ ਨੇਕਸਸ ਐਮਬੀਡੀ ਨਿਓਪੋਲਿਸ ਵਿੱਚ 27 ਤੋਂ 30 ਨਵੰਬਰ ਤੱਕ ਬਲੈਕ ਫਰਾਈਡੇ ਸੇਲ ਲਗਾਈ ਜਾ ਰਹੀ ਹੈ। ਇਸ ਦੌਰਾਨ ਫੈਸ਼ਨ, ਫੁੱਟਵੇਅਰ, ਬਿਊਟੀ, ਇਲੈਕਟ੍ਰੋਨਿਕਸ, ਐਕਸੈਸਰੀਜ਼ ਅਤੇ ਹੋਰ ਸ਼੍ਰੇਣੀਆਂ ਦੇ ਵੱਖ-ਵੱਖ ਬ੍ਰਾਂਡਾਂ ’ਤੇ 50 ਫੀਸਦੀ ਤੱਕ ਦੀ ਛੋਟ ਮਿਲੇਗੀ।
ਇਸ ਸੇਲ ਵਿੱਚ ਨਵੇਂ ਕਲੈਕਸ਼ਨ ਅਤੇ ਸਟਾਈਲਿੰਗ ਨਾਲ ਜੁੜੇ ਨਵੇਂ ਵਿਚਾਰ ਵੀ ਦੇਖਣ ਨੂੰ ਮਿਲਣਗੇ। ਗਾਹਕ ਆਕਰਸ਼ਕ ਛੋਟ ਦਾ ਲਾਭ ਉਠਾਉਣ ਦੇ ਨਾਲ-ਨਾਲ ਪਾਰਟੀਆਂ ਅਤੇ ਵਿਆਹ ਸਮਾਗਮਾਂ ਲਈ ਆਪਣੀ ਪਸੰਦ ਦੇ ਕੱਪੜੇ ਵੀ ਚੁਣ ਸਕਣਗੇ।
ਇਸ ਸੇਲ ਵਿੱਚ ਲਾਈਫਸਟਾਈਲ, ਮੈਕਸ, ਪੈਂਟਾਲੂਨਜ਼, ਡੈਮਿਲਾਨੋ, ਰੂਸੋ ਬਰੂਨੇਲੋ, ਅਰਮਾਨੀ ਐਕਸਚੇਂਜ, ਰਿਲਾਇੰਸ ਡਿਜੀਟਲ, ਐਪਟ੍ਰੋਨਿਕਸ, ਪੀਓਰਾ, ਸੇਫੋਰਾ, ਨਾਇਕਾ, ਸੁਪਰਡ੍ਰਾਈ, ਓਨਲੀ, ਵੇਰੋ ਮੋਡਾ ਅਤੇ ਕਾਜੋ ਸਮੇਤ ਕਈ ਪ੍ਰਮੁੱਖ ਬ੍ਰਾਂਡ ਹਿੱਸਾ ਲੈ ਰਹੇ ਹਨ।
ਇਹ ਆਯੋਜਨ ਸਿਰਫ਼ ਖਰੀਦਦਾਰੀ ਅਤੇ ਬਿਲਿੰਗ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਸ ਨੂੰ ਲੁਧਿਆਣਾ ਦੇ ਲੋਕਾਂ ਦੀ ਖਰੀਦਦਾਰੀ ਦੀ ਪਸੰਦ ਅਤੇ ਸਾਲ ਦੇ ਅੰਤ ਦੇ ਜਸ਼ਨਾਂ ਨੂੰ ਧਿਆਨ ਵਿੱਚ ਰੱਖਦਿਆਂ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਹੈ।
ਸਮਾਗਮ ਦਾ ਵੇਰਵਾ:
ਤਰੀਕ: 27 ਤੋਂ 30 ਨਵੰਬਰ, 2026
ਸਮਾਂ: ਸਵੇਰੇ 9:30 ਵਜੇ ਤੋਂ ਰਾਤ 11 ਵਜੇ ਤੱਕ
ਆਯੋਜਨ: ਬਲੈਕ ਫਰਾਈਡੇ ਸੇਲ
