ਪੁਤਲੇ ਫੂਕੇ ਜਾਣਗੇ.
ਮੁਲਾਜ਼ਮ ਪੈਨਸ਼ਨਰ 1 ਤੋਂ 5 ਦਸੰਬਰ ਤੱਕ ਫੂਕਣਗੇ ਵਿਧਾਇਕਾਂ ਦੇ ਪੁਤਲੇ : ਚੇਅਰਮੈਨ
ਆਪ ਦੇ ਸਾਰੇ ਵਿਧਾਇਕਾਂ ਦੇ ਪੁਤਲਿਆਂ ਦੀਆਂ ਅਸਥੀਆਂ 6 ਦਸੰਬਰ ਨੂੰ ਗੰਦੇ ਨਾਲੇ ਚ ਕੀਤੀਆਂ ਜਾਣਗੀਆਂ ਜਲ ਪ੍ਰਵਾਹ : ਆਗੂ
ਲੁਧਿਆਣਾ 27 ਨਵੰਬਰ ( ) ਪੈਨਸ਼ਨਰ ਭਵਨ ਵਿਖੇ ਚੇਅਰਮੈਨ ਸ਼ੁਸੀਲ ਕੁਮਾਰ ਦੀ ਅਗਵਾਈ ਹੇਠ ਮੁਲਾਜਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਇੱਕ ਜਰੂਰ ਮੀਟਿੰਗ ਹੋਈ ਜਿਸ ਵਿੱਚ ਚੱਲ ਰਹੇ ਸੰਘਰਸ਼ਾਂ ਦੀ ਸਮੀਖਿਆ ਕੀਤੀ ਗਈ ਅਤੇ ਕੀਤੇ ਜਾਣ ਵਾਲੇ ਸੰਘਰਸ਼ਾਂ ਦੀ ਵਿਓਂਤਬੰਦੀ ਕੀਤੀ ਗਈ। ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਸੁਸ਼ੀਲ ਕੁਮਾਰ ਜੀ ਨੇ ਦੱਸਿਆ ਕਿ ਅਗਲੇ ਸੰਘਰਸ਼ਾਂ ਦੀ ਲੜੀ ਤਹਿਤ ਵਾਅਦਿਆਂ ਤੋਂ ਭੱਜਣ ਵਾਲੀ ਆਪ ਸਰਕਾਰ ਨੂੰ ਘਰਾਂ ਨੂੰ ਤੋਰਨ ਦੇ ਮਨੋਰਥ ਨਾਲ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਅਤੇ ਫਰੰਟ ਵੱਲੋਂ 1 ਦਸੰਬਰ ਤੋਂ 5 ਦਸੰਬਰ ਤੱਕ ਸਾਰੇ ਆਪ ਵਿਧਾਇਕਾਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਉਸ ਉੱਤੇ ਪਹਿਰਾ ਦਿੰਦਿਆਂ ਲੁਧਿਆਣਾ ਸ਼ਹਿਰ ਨਾਲ ਸਬੰਧਿਤ ਸਾਰੇ ਮੁਲਾਜ਼ਮ ਤੇ ਪੈਨਸ਼ਨਰਜ਼ 2 ਦਸੰਬਰ ਨੂੰ ਡੀਸੀ ਦਫ਼ਤਰ ਲੁਧਿਆਣਾ ਵਿਖੇ ਮੰਤਰੀ ਸੰਜੀਵ ਅਰੋੜਾ, ਵਿਧਾਇਕ ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਪੱਪੀ ਪਰਾਸ਼ਰ, ਦਲਜੀਤ ਸਿੰਘ ਭੋਲਾ ਗਰੇਵਾਲ, ਜੀਵਨ ਸਿੰਘ ਸੰਗੋਵਾਲ ਅਤੇ ਰਾਜਿੰਦਰ ਕੌਰ ਛੀਨਾ ਦਾ ਰਾਵਣ ਰੂਪੀ ਪੁਤਲਾ ਫੂਕਣਗੇ। ਏਸੇ ਪ੍ਰਕਾਰ ਹਲਕਾ ਸਾਹਨੇਵਾਲ ਤੋਂ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸਮਰਾਲਾ ਦੇ ਜਗਤਾਰ ਸਿੰਘ ਦਿਆਲਪੁਰਾ, ਪਾਇਲ ਦੇ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਖੰਨਾ ਤੋਂ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਦੇ ਪੁਤਲੇ 3 ਅਤੇ 4 ਦਸੰਬਰ ਨੂੰ ਵੱਖ ਵੱਖ ਥਾਵਾਂ ਉੱਤੇ ਪੁਤਲੇ ਫੂਕੇ ਜਾਣਗੇ। ਹਲਕਾ ਜਗਰਾਓ ਤੇ ਰਾਏਕੋਟ ਦੇ ਵਿਧਾਇਕਾਂ ਦੇ ਪੁਤਲੇ 1 ਜਾਂ 4 ਦਸੰਬਰ ਨੂੰ ਫੂਕੇ ਜਾਣਗੇ। ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਪੀ ਐਸ ਐਮ ਐਸ ਯੂ ਦੇ ਜਿਲਾ ਪ੍ਰਧਾਨ ਸੰਦੀਪ ਭੂੰਬਕ, ਗੁਰਚਰਨ ਸਿੰਘ ਜਨਰਲ ਸਕੱਤਰ, ਅਮਰਜੀਤ ਸਿੰਘ ਕੈਸ਼ੀਅਰ ਨੇ ਦੱਸਿਆ ਕਿ ਪੰਜਾਬ ਭਰ ਦੇ ਸਾਰੇ ਆਪ ਵਿਧਾਇਕਾਂ ਦੇ ਫੂਕੇ ਗਏ ਪੁਤਲਿਆਂ ਦੀਆਂ ਅਸਥੀਆਂ ਇੱਕਠੀਆਂ ਕਰਕੇ 6 ਦਸੰਬਰ ਨੂੰ ਮੰਚ ਅਤੇ ਫਰੰਟ ਦੀ ਲੀਡਰਸ਼ਿਪ ਦੇਸ਼ ਦੇ ਸੱਭ ਤੋਂ ਗੰਦੇ ਮੰਨੇ ਜਾਂਦੇ ਲੁਧਿਆਣਾ ਦੇ ਗੰਦੇ ਨਾਲੇ 'ਚ ਪਵੇਗੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਪਣੀ ਤਰਸਯੋਗ ਹਾਲਤ ਲੈਕੇ ਸੱਤਾ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਤਾਂ ਉਹ ਸਾਡੀਆਂ ਸਾਰੀਆਂ ਮੰਗਾਂ ਨੂੰ ਮੰਨ ਕੇ ਉਨ੍ਹਾਂ ਦੇ ਨੋਟੀਫਿਕੇਸਨ ਜਾਰੀ ਕਰੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਪ ਦਾ ਸੱਤਾ ਤੋਂ ਬਾਹਰ ਜਾਣਾ ਤੈਅ ਹੈ। ਉਨ੍ਹਾਂ ਦੱਸਿਆ ਕਿ ਅਗਲੇ ਪ੍ਰੋਗਰਾਮ ਤਹਿਤ ਇੱਕ ਵੱਡੀ ਮਨੁੱਖੀ ਚੈਨ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜਾਰੀ ਦੀ ਪੋਲ ਖੋਲੀ ਜਾਵੇਗੀ ਜੋ ਇਸ ਸਰਕਾਰ ਦੇ ਕਫ਼ਨ ਚ ਆਖਰੀ ਕਿੱਲ ਸਾਬਿਤ ਹੋਵੇਗੀ। ਇਸ ਮੌਕੇ ਗੁਰਚਰਨ ਸਿੰਘ ਦੁੱਗਾ, ਹਰਬੰਤ ਸਿੰਘ ਮਾਂਗਟ, ਪਵਿੱਤਰ ਸਿੰਘ, ਗੁਰਦਿਆਲ ਸਿੰਘ, ਰਾਕੇਸ਼ ਕੁਮਾਰ, ਕੁਲਜਿੰਦਰ ਸਿੰਘ, ਦੇਵਰਾਜ, ਕੁਲਵੰਤ ਸਿੰਘ, ਕੇਵਲ ਸਿੰਘ ਬਨਵੈਤ, ਰਸ਼ਪਾਲ ਸਿੰਘ ਪਾਲੀ, ਮਦਨ ਲਾਲ ਕਲਭੂਸ਼ਨ ਅਤੇ ਹੋਰ ਹਾਜ਼ਰ ਸਨ।
