ਮਾਨਵਤਾ ਹੈਲਥ ਮਿਸ਼ਨ .

ਲੁਧਿਆਣਾ: ਲੋਕਾਂ ਨੂੰ ਘੱਟ ਖਰਚੇ 'ਤੇ ਬਿਹਤਰ ਸਿਹਤ ਜਾਂਚ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮਾਨਵਤਾ ਹੈਲਥ ਮਿਸ਼ਨ (ਰਜਿ.) ਸੋਸਾਇਟੀ ਵੱਲੋਂ ਸੁਰਿੰਦਰਾ ਪਲਸ ਡਾਇਗਨੋਸਟਿਕਸ, ਮਾਡਲ ਟਾਊਨ, ਲੁਧਿਆਣਾ ਵਿਖੇ 15 ਦਿਨਾਂ ਦਾ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 26 ਨਵੰਬਰ ਤੋਂ 10 ਦਸੰਬਰ ਤੱਕ ਸਵੇਰੇ 7 ਵਜੇ ਤੋਂ 9 ਵਜੇ ਤੱਕ ਚੱਲੇਗਾ।
ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਵੱਖ-ਵੱਖ ਡਾਇਗਨੋਸਟਿਕ ਜਾਂਚਾਂ ਵਿਸ਼ੇਸ਼ ਰਿਆਇਤੀ ਦਰਾਂ 'ਤੇ ਉਪਲਬਧ ਕਰਵਾਈਆਂ ਜਾਣਗੀਆਂ। ਕੈਂਪ ਦੌਰਾਨ 1.5 Tesla MRI ਸਿਰਫ਼ 3300 ਰੁਪਏ, X-Ray ਸਿਰਫ਼ 150 ਰੁਪਏ, USG ਸਿਰਫ਼ 500 ਰੁਪਏ ਅਤੇ Whole Body Blood Test ਸਿਰਫ਼ 599 ਰੁਪਏ ਵਿੱਚ ਕਰਵਾਇਆ ਜਾ ਸਕੇਗਾ। ਇਸ ਤੋਂ ਇਲਾਵਾ CT Scan ਦੀ ਜਾਂਚ ਵੀ ਬਹੁਤ ਹੀ ਘੱਟ ਦਰਾਂ 'ਤੇ ਉਪਲਬਧ ਹੋਵੇਗੀ।
ਮਾਨਵਤਾ ਹੈਲਥ ਮਿਸ਼ਨ ਸੋਸਾਇਟੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਿਹਤ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ।
ਇਹ ਕੈਂਪ ਸੁਰਿੰਦਰਾ ਪਲਸ ਡਾਇਗਨੋਸਟਿਕਸ, 591L (1-B), ਟਿਕੋਨਾ ਪਾਰਕ ਦੇ ਸਾਹਮਣੇ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਨੇੜੇ, ਮਾਡਲ ਟਾਊਨ, ਲੁਧਿਆਣਾ ਵਿਖੇ ਲਗਾਇਆ ਜਾਵੇਗਾ।
ਅਪਾਇੰਟਮੈਂਟ ਲਈ ਸੰਪਰਕ: 98726-56500 (ਵਿਪਨ ਪੂਰੀ)