ਗੁਰਮਤਿ ਸੰਗੀਤ ਸੰਮੇਲਨ .

ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਜੇ ਦਿਨ ਗੁਰਮਤਿ ਸੰਗੀਤ ਦੀ ਸੇਵਾ ‘ਚ ਕਾਰਜਸ਼ੀਲ ਅਕੈਡਮੀਆਂ ਦੇ ਤਰਾਸ਼ੇ ਗੁਣੀ ਜਨ ਕੀਰਤਨੀਆਂ ਨੇ ਪੇਸ਼ਕਾਰੀ ਕੀਤੀ


ਜਧਰਮ ਸੱਭਿਆਚਾਰ ਤੇ ਸਿੱਖੀ ਸਿਧਾਂਤ ਨਾਲ ਪਿਆਰ ਕਰਾਂਗੇ ਤਾਂ ਨੌਜਵਾਨੀ ਨੂੰ ਮੌਜੂਦਾ ਸੰਕਟ ਚੋਂ ਕੱਢ ਚੜ੍ਹਦੀ ਕਲਾ ਵੱਲ ਲੈ ਜਾਣ ਦੇ ਸਮਰੱਥ ਹੋਵਾਂਗੇ- ਸੰਤ ਅਮੀਰ ਸਿੰਘ


ਲੁਧਿਆਣਾ, 28 ਨਵੰਬਰ (ਪ੍ਰਿਤਪਾਲ ਸਿੰਘ ਪਾਲੀ) :   )-ਗੁਰਮਤਿ ਸੰਗੀਤ ਅਧਾਰਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਦਾ ਤੀਜਾ ਦਿਨ ਗੁਰਮਤਿ ਸੰਗੀਤ ਦੀ ਸੇਵਾ 'ਚ ਕਾਰਜਸ਼ੀਲ ਅਕੈਡਮੀਆਂ, ਜਥੇਬੰਦੀਆਂ, ਸੰਸਥਾਵਾਂ ਦੀ ਘਾਲਣਾਵਾਂ ਚੋਂ ਤਰਾਸ਼ੇ ਗੁਣੀ ਜਨ ਕੀਰਤਨੀਆਂ ਦੀ ਪੇਸ਼ਕਾਰੀ ਦੀ ਸਫਲਤਾ ਬਿਆਨਦਾ ਨਜ਼ਰ ਆਇਆ। ਦੂਜੇ ਪਾਸੇ ਬੀਬੀਆਂ ਦੀਆਂ ਵੱਖ-ਵੱਖ ਸਭਾ ਸੁਸਾਇਟੀਆਂ ਨਾਲ ਸਬੰਧਿਤ ਵੱਡੀ ਗਿਣਤੀ 'ਚ ਜੁੜੀਆਂ ਬੀਬੀਆਂ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਸਨਮਾਨ ਹੋਇਆ। ਮੌਜੂਦਾ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਨੇ ਨਾਮ ਸਿਮਰਨ ਸਮਾਗਮ 'ਚ ਗੁਰਬਾਣੀ ਪੜ੍ਹਨ, ਪੜਚੋਲ ਕਰਨ ਅਤੇ ਆਪਣੇ ਜੀਵਨ 'ਚ ਦ੍ਰਿੜਤਾ ਨਾਲ ਲਾਗੂ ਕਰਨ ਤੇ ਜੋਰ ਦਿੰਦਿਆਂ ਇਤਿਹਾਸਕ ਹਵਾਲਿਆਂ ਨਾਲ ਬਿਖੜੇ ਪੈਂਡਿਆਂ ਨੂੰ ਸਰ ਕਰਨ ਲਈ ਸਿੱਖ ਬੀਬੀਆਂ ਦੀਆਂ ਸੇਵਾਵਾਂ, ਅਤਿ ਦੇ ਕੋਮਲ ਅਤੇ ਅੰਤ ਦੇ ਦ੍ਰਿੜ੍ਹ ਸੁਭਾਅ ਦੀਆਂ ਮਾਲਕ ਸਾਡੀਆਂ ਮਾਵਾਂ, ਭੈਣਾਂ, ਧੀਆਂ ਵਲੋਂ ਕੌਮੀ ਜਥੇਬੰਦੀ ਨਿੱਗਰ ਕਰਨ ਵਿਚ ਆਪਣਾ ਯੋਗਦਾਨ ਪਾਉਣ, ਅਧਿਆਤਮਕ ਖੇਤਰ 'ਚ ਕੀਤੀ ਯੋਗ ਅਗਵਾਈ-ਸਫਲ ਰਹਿਨੁਮਾਈ ਨੂੰ ਨਾ ਭੁੱਲਣ ਯੋਗ ਦੱਸਦਿਆਂ ਕਿਹਾ ਕਿ ਮਾਵਾਂ ਦੀ ਗੋਦ ਉਨ੍ਹਾਂ ਦੇ ਦੁਲਾਰਿਆਂ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਵਿਿਦਆ ਦਾਤੇ ਦੇ ਰੂਪ 'ਚ ਬੀਬੀਆਂ ਨੇ ਆਪਣੇ ਦੁਲਾਰਿਆਂ ਦੀ ਸ਼ਖਸ਼ੀਅਤ ਨੂੰ ਸੱਚ ਦੇ ਸਾਂਚੇ ਵਿਚ ਘੜਿਆ ਤੇ ਖ਼ੂਬਸੂਰਤ ਵਰਤਮਾਨ ਦੇ ਚਮਕਦੇ ਭਵਿੱਖ ਵੱਲ ਪੈਰ ਪੁੱਟਣ ਲਈ ਪ੍ਰੇਰਦੀਆਂ ਸਨ, ਪਰ ਅਜੋਕੇ ਹਾਲਾਤ ਕਿੱਧਰ ਨੂੰ ਜਾ ਰਹੇ ਹਨ? ਅਜੋਕੀ ਨੌਜਵਾਨੀ ਦੇ ਧਰਮ ਵੱਲ ਘੱਟਦੇ ਕਦਮ, ਪਰ ਪਤਿਤਪੁਣੇ ਵੱਲ ਵਧਦੇ, ਕਾਲੇ ਦੌਰ 'ਚ ਪ੍ਰਵੇਸ਼ ਨਸ਼ਿਆਂ ਦੇ ਆਦੀ, ਚਿੰਤਾਜਨਕ ਸਮੱਸਿਆਵਾਂ, ਨਾਜ਼ੁਕ ਪੜਾਅ ਦੇ ਬਾਵਜ਼ੂਦ ਆਪਣੇ ਬੱਚਿਆਂ ਨੂੰ ਮੋੜਨ  ਲਈ ਹਿੰਮਤ ਰੱਖਣ ਲਈ ਬੀਬੀਆਂ ਨੂੰ ਪ੍ਰੇਰਿਆ। ਉਨ੍ਹਾਂ ਗੁਰਮਤਿ ਸੰਗੀਤ ਦੀ ਸੇਵਾ 'ਚ ਕਾਰਜਸ਼ੀਲ ਅਕੈਡਮੀਆਂ, ਜਥੇਬੰਦੀਆਂ ਸੰਸਥਾਵਾਂ ਦੇ ਨੌਜਵਾਨ ਵਿਿਦਆਰਥੀਆਂ ਦੀ ਤਪ, ਤਿਆਗ, ਸਿਮਰਨ, ਸਮਰਪਣ ਆਦਿ ਦਾ ਜਿਕਰ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਧਰਮ 'ਚ ਸੱਭਿਆਚਾਰ ਤੇ ਸਿੱਖੀ ਸਿਧਾਂਤਾਂ ਨਾਲ ਪਿਆਰ ਕਰਾਂਗੇ ਤਾਂ ਅਜੋਕੀ ਨੌਜਵਾਨੀ ਨੂੰ ਮੌਜੂਦਾ ਸੰਕਟ ਚੋਂ ਕੱਢ ਕੇ ਚੜ੍ਹਦੀ ਕਲਾ ਵੱਲ ਲੈ ਜਾਣ ਦੇ ਸਮਰੱਥ ਹੋਵਾਂਗੇ। ਭਾਈ ਹਰਮਨ ਸਿੰਘ ਜਵੱਦੀ ਟਕਸਾਲ, ਜਵੱਦੀ ਟਕਸਾਲ ਦੀ ਵਿਿਦਆਰਥਣਾ, ਰਾਬੀਆ ਰਬਾਬੀ ਅਕੈਡਮੀ ਬਠਿੰਡਾ, ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ, ਭਾਈ ਅਰਸ਼ਦੀਪ ਸਿੰਘ ਲੁਧਿਆਣਾ, ਭਾਈ ਰਣਜੀਤ ਸਿੰਘ ਰਬਾਬੀ, ਭਾਈ ਗੁਰਜੰਟ ਸਿੰਘ ਮਹਿਤਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਭਾਈ ਜਸਪ੍ਰੀਤ ਸਿੰਘ, ਸੇਵਾ ਅਕੈਡਮੀ ਮਹਿਤਾ ਚੌਂਕ, ਭਾਈ ਜਸਕੀਰਤ ਸਿੰਘ, ਭਾਈ ਪ੍ਰਦੀਪ ਸਿੰਘ ਅੰਮ੍ਰਿਤਸਰ ਭਾਈ ਗੁਰਪਾਲ ਸਿੰਘ ਤਰਨ ਤਾਰਨ, ਦਲ ਬਾਬਾ ਬਿਧੀ ਚੰਦ ਗੁਰਮਤ ਸੰਗੀਤ ਅਕੈਡਮੀ ਸੁਰ ਸਿੰਘ, ਭਾਈ ਇਕਬਾਲ ਸਿੰਘ ਅੰਮ੍ਰਿਤਸਰ ਭਾਈ ਜੋਬਨਪ੍ਰੀਤ ਸਿੰਘ ਲੁਧਿਆਣਾ, ਰਬਾਬ ਸੰਗੀਤ ਅਕੈਡਮੀ ਬੁਢਲਾਡਾ, ਭਾਈ ਪਵਨਪ੍ਰੀਤ ਸਿੰਘ ਜਵੱਦੀ ਟਕਸਾਲ, ਬੀਬੀ ਮਨਜੀਤ ਕੌਰ ਅੰਮ੍ਰਿਤਸਰ, ਭਾਈ ਅਨੂਪ ਸਿੰਘ ਪਟਿਆਲਾ, ਭਾਈ ਅਮਨਦੀਪ ਸਿੰਘ ਲੁਧਿਆਣਾ, ਭਾਈ ਬੇਅੰਤ ਸਿੰਘ, ਭਾਈ ਵਾਵਲਪ੍ਰੀਤ ਸਿੰਘ ਆਦਿ ਨੇ ਅੱਜ ਜਦਕਿ  ਲੰਘੀ ਸ਼ਾਮ ਦੇ ਸਮਾਗਮ ਦੌਰਾਨ ਭਾਈ ਮਲਕੀਤ ਸਿੰਘ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ, ਭਾਈ ਮਹਾਂਵੀਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਕਮਲਜੀਤ ਸਿੰਘ (ਚਾਰ ਹਜੂਰੀ ਕੀਰਤਨੀਏ ਸ਼੍ਰੀ ਦਰਬਾਰ ਸਾਹਿਬ) ਆਦਿ ਨੇ ਕੀਰਤਨ ਭਗਤੀ ਤੇ ਸ਼ਾਂਤਰਸ ਭਰਪੂਰ ਸ਼ਬਦ ਦੀ ਪ੍ਰਧਾਨਤਾ ਕਇਮ ਰੱਖਦਿਆਂ ਸਰੋਤਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।