ਕਰਫਿਊ/ਲਾਕਡਾਊਨ ਨੂੰ 30 ਅਪ੍ਰੈਲ ਤਕ ਵਧਾਉਣ ਬਾਰੇ ਪੰਜਾਬ ਸਰਕਾਰ ਵਲੋਂ ਅਜੇ ਨਹੀਂ ਲਿਆ ਗਿਆ ਕੋਈ ਫੈਸਲਾ.... 8 ਹੋਰ ਕੇਸ ਆਉਣ ਨਾਲ ਕੋਰੋਨਾ ਪਾਜ਼ਿਟਿਵ ਅੰਕੜਾ 99 ਹੋਇਆ .

 


ਲਲਿਤ ਬੇਰੀ

ਚੰਡੀਗੜ੍ਹ, 8 ਅਪ੍ਰੈਲ : ਪੰਜਾਬ ਸਰਕਾਰ ਵਲੋਂ ਕਰਫਿਊ/ਲੌਕਡਾਊਨ ਨੂੰ 30 ਅਪ੍ਰੈਲ ਤਕ ਵਧਾਏ ਜਾਣ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ.  ਜਿੱਥੇ ਪੰਜਾਬ ਸਰਕਾਰ ਦੀ ਆਮ ਤਾਲਮੇਲ ਸ਼ਾਖਾ ਵਲੋਂ ਪਹਿਲਾਂ ਕਰਫਿਊ ਦੀ ਮਿਆਦ 30 ਅਪ੍ਰੈਲ ਤਕ ਵਧਾਏ ਜਾਣ ਬਾਰੇ ਆਦੇਸ਼ ਜਾਰੀ ਕੀਤਾ ਗਿਆ,  ਉਥੇ ਇਸ ਦੇ ਥੋੜੀ ਦੇਰ ਬਾਅਦ ਹੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਵਲੋਂ ਟਵੀਟ ਕੀਤਾ ਗਿਆ ਕਿ ਅਜੇ ਸਰਕਾਰ ਨੇ ਕਰਫਿਊ ਦੀ ਮਿਆਦ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ.   ਟਵੀਟ ਵਾਇਰਲ ਹੋਣ ਤੋਂ ਮਗਰੋਂ ਆਮ ਤਾਲਮੇਲ ਸ਼ਾਖਾ ਵਲੋਂ ਜਾਰੀ ਪੱਤਰ ਨੂੰ ਰੱਦ ਕਰਦੇ ਹੋਏ ਵਾਪਿਸ ਲੈ ਲਿਆ ਗਿਆ ਹੈ. 


ਇਸੇ ਦੁਰਾਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ 8 ਹੋਰ ਮਾਮਲੇ ਸਾਹਮਣੇ ਆਉਣ ਮਗਰੋਂ ਪਾਜ਼ਿਟਿਵ ਦਾ ਅੰਕੜਾ 99 ਤੇ ਪੁੱਜ ਗਿਆ ਹੈ.