ਗ਼ਜ਼ਲ / ਕੇ. ਮਨਜੀਤ .

ਬਾਹਰ ਹੈ ਜ਼ਹਿਰੀ ਹਵਾ ਤੂੰ ਬਚ ਕੇ ਰਹਿ

ਤੈਨੂੰ ਦੇ ਨਾ ਜਾਵੇ ਖਤਾ ਤੂੰ ਬਚ ਕੇ ਰਹਿ

 

ਤੂੰ ਤਾਂ ਕਰਦਾ ਹੀ ਰਿਹਾ ਸਭ ਦਾ ਭਲਾ

ਇਸ ਨਹੀਂ ਕਰਨੀ ਵਫ਼ਾ ਤੂੰ ਬਚ ਕੇ ਰਹਿ


ਹਰ ਪਾਸੇ ਡਰ ਤੇ ਸਹਿਮ ਦਾ ਮਾਹੌਲ ਹੈ

"ਸਰਕਾਰ" ਦੀ ਵੀ ਮੰਨ ਜ਼ਰਾ ਤੂੰ ਬਚ ਕੇ ਰਹਿ


ਚਹਿਕਦੇ ਨਹੀਂ ਪੰਛੀ ਹੁਣ ਪਹਿਲਾਂ ਵਾਂਗਰਾਂ

ਇਹਨਾਂ ਨੂੰ ਸੰਗੀਤ ਸੁਣਾ ਤੂੰ ਬਚ ਕੇ ਰਹਿ


ਕੁਦਰਤ ਸੀ ਨਾਰਾਜ਼ ਤਾਂ ਹੋਇਆ ਕਹਿਰ ਇਹ

ਲੈ ਗੁਰਾਂ ਦਾ ਆਸਰਾ ਤੂੰ ਬਚ ਕੇ ਰਹਿ


ਬੱਸ ਹੁਣ ਨਜ਼ਰਾਂ ਨਾਲ ਹੀ ਪਾ ਗਲਵਕੜੀ

ਨਾ ਕਿਸੇ ਨਾਲ ਹੱਥ ਮਿਲਾ ਤੂੰ ਬਚ ਕੇ ਰਹਿ


 ਆਏਗੀ ਬਹਾਰ ਤੇ ਫਿਰ ਮਹਿਕੇਗੀ ਦੁਨੀਆ

 ਇਹ ਸਮਾਂ ਰਹਿਣਾ ਨਹੀਂ ਸਦਾ ਤੂੰ ਬਚ ਕੇ ਰਹਿ


ਸੰਪਰਕ : 7888560823

(ਲੰਬਾ ਅਰਸਾ ਪੱਤਰਕਾਰੀ ਨਾਲ ਜੁੜੇ ਰਹੇ ਕੇ. ਮਨਜੀਤ ਨੇ ਪੰਜਾਬੀ ਸਾਹਿੱਤ ਦੀ ਝੋਲੀ ਕਈ ਕਹਾਣੀਆਂ ਸੰਗ੍ਰਹਿ ਅਤੇ ਨਾਵਲ ਵੀ ਪਾਏ ਹਨ. ਅੱਜਕਲ੍ਹ ਫਿਲਮ ਨਿਰਮਾਣ ਦੇ ਨਾਲ ਨਾਲ ਉਹ ਫ਼ਿਲਮ ਆਲੋਚਕ ਵਜੋਂ ਵੀ ਚਰਚਿਤ ਹੋਏ ਹਨ. ਕੇ. ਮਨਜੀਤ ਨੇ ਕਵਿਤਾ ਵੀ ਖੂਬ ਲਿਖੀ ਅਤੇ ਗ਼ਜ਼ਲਾਂ ਵੀ. ਪੇਸ਼ ਹੈ ਉਨ੍ਹਾਂ ਦੀ ਇਕ ਤਾਜ਼ਾ ਗ਼ਜ਼ਲ :

                           - ਸੰਪਾਦਕ