ਕੋਵਿਡ-19 ਮਹਾਂਮਾਰੀ ਦੀਆਂ ਸਖ਼ਤ ਬੰਦਸ਼ਾਂ ਲੰਮੇ ਸਮੇਂ ਲਈ ਜ਼ਰੂਰੀ.
ਸਮੁੱਚੇ ਵਿਸ਼ਵ ਦੀ ਤਰ੍ਹਾਂ ਕੋਰੋਨਾਵਾਇਰਸ ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਲੱਗੀਆਂ ਲੌਕਡਾਊਨ ਵਰਗੀਆਂ ਸਖਤ ਬੰਦਸ਼ਾਂ ਭਾਰਤ ਵਿਚ ਵੀ ਲੰਮਾ ਸਮਾਂ ਜਾਰੀ ਰਹਿਣ ਦੇ ਆਸਾਰ ਵੱਧ ਰਹੇ ਹਨ। ਦੇਸ਼ ਵਿਚ ਸਾਰੇ ਕਾਰੋਬਾਰ ਠੱਪ ਪਏ ਨੇ। ਲੋਕਾਂ ਨੂੰ 24 ਮਾਰਚ ਤੋਂ ਬਚਾ�" ਲਈ ਘਰਾਂ ਅੰਦਰ ਬੰਦ ਰੱਖਿਆ ਹੋਇਐ। ਵਿਦਿਅਕ ਅਦਾਰੇ ਬੰਦ ਹੋਣ ਕਾਰਨ ਬੱਚੇ ਵੀ ਘਰਾਂ ਦੇ ਅੰਦਰ ਸਹਿਮੇ ਹੋਏ ਨੇ। ਕਾਰੋਬਾਰਾਂ ਦੇ ਠੱਪ ਹੋਣ ਨਾਲ ਜਿਥੇ ਗਰੀਬ ਮਜ਼ਦੂਰਾਂ ਦਾ ਜੀਵਨ ਮੁਹਾਲ ਹੋ ਰਿਹੈ, ਉਥੇ ਆਉਂਦੇ ਸਮੇਂ ਆਰਥਿਕ ਮੰਦੀ ਦਾ ਖਤਰਾ ਦਿਖਾਈ ਦਿੰਦੈ। ਸਖਤ ਸੁਰੱਖਿਆ ਨਿਯਮ ਲਾਗੂ ਕਰਨ ਦੇ ਬਾਵਯੂਦ ਕੋਰੋਨਾਵਾਇਰਸ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹੈ। ਪਿਛਲੇ 5 ਦਿਨਾਂ ਵਿਚ ਨਵੇਂ ਮਰੀਜਾਂ ਦੀ ਗਿਣਤੀ ਦੁਗਣੀ ਹੋਈ ਹੈ। ਦੇਸ਼ ਵਿਚ ਹੁਣ ਪਾਜ਼ਿਟਿਵ ਕੇਸਾਂ ਦੀ ਗਿਣਤੀ 6 ਹਜ਼ਾਰ ਟੱਪ ਰਹੀ ਹੈ ਅਤੇ 178 ਮੌਤਾਂ ਹੋ ਚੁੱਕੀਆਂ ਨੇ ਅਤੇ 473 ਮਰੀਜ਼ ਠੀਕ ਹੋਏ ਨੇ। ਜੇਕਰ ਭਵਿੱਖ ਦੀ ਸੰਭਾਵੀ ਆਰਥਿਕ ਮੰਦੀ ਅਤੇ ਮਜ਼ਦੂਰਾਂ ਦੀ ਵਿਗੜਦੀ ਹਾਲਤ ਨਾਲ ਨਜਿਠਣ ਦੀ ਗੱਲ ਕਰੀਏ ਤਾਂ ਠੱਪ ਪਏ ਸਮੁੱਚੇ ਕਾਰੋਬਾਰ ਨੂੰ ਮੁੜ ਸ਼ੁਰੂ ਕਰਨਾ ਵੀ ਜਰੂਰੀ ਹੋਏਗਾ।
ਵਿਸ਼ਵ ਵਿਚ ਬੇਕਾਬੂ ਹੋਇਆ ਵਾਇਰਸ : ਕੋਰੋਨਾਵਾਇਰਸ ਦੀ ਮਾਰ ਪ੍ਰਭਾਵਿਤ ਦੇਸ਼ਾਂ ਵਿਚ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਸਰਕਾਰਾਂ ਸਾਰੇ ਯਤਨਾਂ ਦੇ ਬਾਵਯੂਦ ਮਹਾਂਮਾਰੀ ਨੂੰ ਬੰਨ ਲਾਉਣ 'ਚ ਬੇਬਸ ਨੇ। ਮੌਤਾਂ ਦੀ ਗਿਣਤੀ ਰੋਜ਼ ਹਜਾਰਾਂ ਦੇ ਹਿਸਾਬ ਵੱਧ ਰਹੀ ਹੈ। ਸੰਸਾਰ ਵਿਚ ਮਰੀਜ਼ਾਂ ਦੀ ਗਿਣਤੀ 15 ਲੱਖ ਦੇ ਪਾਰ ਅਤੇ ਮੌਤਾਂ ਦੀ ਲੱਖ ਦੇ ਹਿੰਦਸੇ ਵਲ ਵੱਧ ਰਹੀ ਹੈ। ਕਰੀਬ ਸਾਢੇ ਤਿੰਨ ਲੱਖ ਮਰੀਜ਼ ਠੀਕ ਵੀ ਹੋਏ ਨੇ। ਅਮਰੀਕਾ ਵਿਚ ਸਥਿਤੀ ਆਏ ਦਿਨ ਬਿਗੜ ਰਹੀ ਹੈ । ਮਰੀਜਾਂ ਦੀ ਗਿਣਤੀ ਸਵਾ ਚਾਰ ਲੱਖ ਤੋਂ ਵੱਧ ਚੁੱਕੀ ਹੈ ਅਤੇ ਕਰੀਬ 15 ਹਜਾਰ ਮੌਤਾਂ ਹੋਈਆਂ ਨੇ।
ਇਟਲੀ ਵਿਚ ਕਰੀਬ 1.40 ਲੱਖ ਮਰੀਜ਼ ਅਤੇ 15 ਹਜਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਸਪੇਨ ਵਿਚ ਮਰੀਜਾਂ ਦਾ ਅੰਕੜਾ ਕਰੀਬ ਡੇੜ ਲੱਖ ਅਤੇ 1 8 ਹਜ਼ਾਰ ਮੌਤਾਂ ਹੋਈਆਂ ਨੇ। ਪੂਰੀ ਦੁਨੀਆਂ ਵਿਚ ਕਾਰੋਬਾਰ ਰੁੱਕ ਚੁੱਕੇ ਨੇ। ਕੋਰੋਨਾ ਤੋਂ ਬਚਾ�" ਲਈ ਦਵਾਈ/ਵੈਕਸੀਨ ਦੀ ਖੋਜ ਵਿਚ ਵਿਸ਼ਵ ਦੇ ਵਿਗਿਆਨੀ ਦਿਨ ਰਾਤ ਲੱਗੇ ਹੋਏ ਨੇ, ਸਫਲਤਾ ਅਜੇ ਹਾਸਿਲ ਨਹੀਂ ਹੋ ਸਕੀ।
ਟਰੰਪ ਦੀ ਧਮਕੀ ਦਾ ਅਸਰ:
ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਨਿੱਘੇ ਸਬੰਧਾਂ ਦਾ ਹਵਾਲਾ ਦੇ ਕੇ ਮਲੇਰੀਏ ਦੇ ਇਲਾਜ਼ ਲਈ ਵਰਤੀ ਜਾਂਦੀ ਦਵਾ ਹਾਈਡਰੌਕਸੀਕਲੋਰੋਕੁਇਨ ਦੀ ਸਪਲਾਈ ਕਰਨ ਦੀ ਅਪੀਲ ਕੀਤੀ ਸੀ। ਮਹਾਂਮਾਰੀ ਦੇ ਵੱਧਦੇ ਪ੍ਰਕੋਪ ਤੋਂ ਟਰੰਪ ਨੇ ਘਬਰਾ ਕੇ ਭਾਰਤ ਨੂੰ ਦਵਾਈ ਨਾਂ ਸਪਲਾਈ ਕਰਨ ਦੀ ਸੂਰਤ ਵਿਚ ਬਦਲੇ ਦੀ ਚਿਤਾਵਨੀ ਦੇ ਦਿੱਤੀ। ਭਾਰਤੀ ਕੈਬਨਿਟ ਨੇ ਅਮਰੀਕਾ ਨਾਲ ਦੋਸਤਾਨਾ ਸਬੰਧਾਂ ਦਾ ਸਨਮਾਨ ਕਰਦੇ ਦਵਾਈ ਕੰਪਨੀਆਂ ਨੂੰ ਤੁਰੰਤ ਦਵਾਈ ਸਪਲਾਈ ਕਰਨ ਦੀ ਪ੍ਰਵਾਨਗੀ ਦੀ ਦਿੱਤੀ। ਹੁਣ ਅਮਰੀਕਾ ਨੇ ਭਾਰਤ ਤੋਂ 2.90 ਕਰੋੜ ਡੋਜ਼ ਦਵਾਈ ਖਰੀਦੀ ਹੈ।
ਪ੍ਰਧਾਨ ਮੰਤਰੀ ਨੇ ਕੋਰਨਾਵਾਇਰਸ ਖਿਲਾਫ ਲੜਾਈ ਲੰਮੀ ਚਲਣ ਦੇ ਸੰਕੇਤ ਤੋਂ ਸਪੱਸ਼ਟ ਹੈ ਕਿ ਸਖਤ ਬੰਦਸ਼ਾਂ ਕਿਸੇ ਨਾਂ ਕਿਸੇ ਰੂਪ 'ਚ ਲੰਮਾ ਸਮਾਂ ਜਾਰੀ ਰਹਿਣਗੀਆਂ। 21ਦਿਨਾਂ ਦੇ ਲੌਕਡਾਉਨ ਨਾਲ ਦੇਸ਼ ਅੰਦਰ ਰੇਲ਼ਾਂ, ਹਵਾਈ ਸੇਵਾ, ਬੱਸਾਂ ਸਮੇਤ ਸਾਰੇ ਆਵਾਜਾਈ ਦੇ ਸਾਧਨ ਅਤੇ ਸਾਰੇ ਅਦਾਰੇ 14 ਅਪਰੈਲ ਤਕ ਬੰਦ ਕੀਤੇ ਗਏ ਨੇ। ਲੋਕਾਂ ਨੂੰ ਪੂਰੀ ਤਰਾਂ ਘਰਾਂ ਦੇ ਅੰਦਰ ਰਹਿ ਕੇ ਆਪਸੀ ਦੂਰੀ ਅਤੇ ਸਫਾਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਅੈ। ਮਜ਼ਦੂਰ ਵਿਹਲੇ ਹੋਣ ਕਾਰਨ ਗਰੀਬ ਪਰਵਾਰਾਂ ਦਾ ਨਿਰਭਾਹ ਮੁਸ਼ਕਲ ਹੋ ਚੁੱਕੈ। ਅੰਤਰ ਰਾਸ਼ਟਰੀ ਮਜ਼ਦੂਰ ਸੰਗੱਠਨ ਮੁਤਾਬਿਕ ਲੌਕਡਾਉਨ ਕਾਰਨ ਭਾਰਤ ਵਿਚ 40 ਕਰੋੜ ਲੋਕ ਗਰੀਬੀ ਦੀ ਮਾਰ ਹੇਠ ਆ ਸਕਦੇ ਨੇ ਅਤੇ ਸਮੁਚੇ ਵਿਸ਼ਵ ਵਿਚ 200 ਕਰੋੜ ਰੁਜ਼ਗਾਰ ਘਟਣ ਦਾ ਅਨੁਮਾਨ ਹੈ। ਮਹਾਂਮਾਰੀ ਸਮੇਂ ਲੋਕਾਂ ਦੀ ਜਾਨ ਬਚਾਉਣਾ ਸਰਕਾਰਾਂ ਦੀ ਪਹਿਲੀ ਤਰਜੀਹ ਹੈ । ਜਾਹਿਰ ਹੈ ਕਿ ਮਹਾਮਾਰੀ ਨਾਲ ਨਿਪਟਣ ਅਤੇ ਬਾਅਦ ਵਿਚ ਆਰਥਿਕ ਮੰਦੀ ਨਾਲ ਨਿਪਟਣ ਲਈ ਸਰਕਾਰਾਂ ਨੂੰ ਬੇਸ਼ੁਮਾਰ ਫੰਡ ਦੀ ਜਰੂਰਤ ਪਏਗੀ। ਇਸ ਲਈ ਕੇਂਦਰ ਵਿਚ 'ਪ੍ਰਧਾਨ ਮੰਤਰੀ ਕੇਅਰ' ਅਤੇ ਰਾਜਾਂ ਅੰਦਰ 'ਮੁੱਖ ਮੰਤਰੀ ਰਾਹਤ ਫੰਡ ' ਸਥਾਪਤ ਕੀਤੇ ਗਏ ਨੇ। ਕਾਰਪੋਰੇਟ ਅਦਾਰਿਆਂ, ਫਿਲਮੀ ਅਤੇ ਖੇਡਾਂ ਨਾਲ ਜੁੜੇ ਲੋਕ ਵੱਡੀਆਂ ਰਕਮਾਂ ਦੇ ਰਹੇ ਨੇ। ਸਰਕਾਰਾਂ ਨੂੰ ਆਪਣੇ ਖਰਚੇ ਘਟਾ ਕੇ ਹੋਰ ਵਸੀਲੇ ਵੀ ਜੁਟਾਉਣੇ ਹੋਣਗੇ।
ਸਾਂਸਦਾਂ ਦੀ ਤਨਖਾਹ/ਹਲਕਾ ਫੰਡ ਕਟੇ:
ਸੰਭਾਵੀ ਵਿੱਤੀ ਸੰਕਟ ਦੇ ਚਲਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਸਾਰੇ ਰਾਜਪਾਲਾਂ ਨੇ ਇਕ ਸਾਲ ਲਈ 30% ਤਨਖਾਹ ਘੱਟ ਲੈਣ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਸਮੇਤ ਸਾਰੇ 288 ਸਾਂਸਦਾਂ ਦੀ ਤਨਖਾਹ ਵਿੱਚ ਇਕ ਸਾਲ ਲਈ 30 % ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਸਾਂਸਦਾਂ ਦੇ 5 ਕਰੋੜ ਸਾਲਾਨਾ ਦੇ ਵਿਕਾਸ ਫੰਡ ਤੇ ਦੋ ਸਾਲਾਂ ਰੋਕ ਲੱਗਾਈ ਗਈ, ਜਿਸ ਨਾਲ ਕੇਂਦਰੀ ਖਜ਼ਾਨੇ ਵਿੱਚ 7900 ਕਰੋੜ ਦੀ ਬੱਚਤ ਹੋਵੇਗੀ। ਹਿਮਾਚਲ ਪ੍ਰਦੇਸ਼ ਦੇ ਵਧਾਇਕਾਂ ਦੀ ਤਨਖਾਹ ਵਿਚ 30% ਕਟੌਤੀ ਅਤੇ ਵਿਕਾਸ ਫੰਡ ਤੇ ਵੀ ਦੋ ਸਾਲ ਲਈ ਰੋਕ ਲੱਗੀ ਹੈ। ਬਾਕੀ ਰਾਜਾਂ ਅੰਦਰ ਵੀ ਅਜੇਹੇ ਫੈਸਲੇ ਹੋ ਸਕਦੇ ਨੇ। ਫਜੂਲ ਖਰਚੀ ਰੋਕਣ ਲਈ ਸਾਂਸਦ ਅਤੇ ਵਧਾਇਕ ਦੀਆਂ ਇਕ ਤੋਂ ਵੱਧ ਪੈਨਸ਼ਨਾਂ ਬੰਦ ਕਰਨ ਦੀ ਵੀ ਮੰਗ ਹੋ ਰਹੀ ਹੈ।
ਸੋਨੀਆਂ ਗਾਂਧੀ ਦੇ ਸੁਝਾਅ :
ਫੈਸਲਿਆਂ ਦੀ ਹਮਾਇਤ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਸਰਕਾਰ ਨੂੰ ਕਫਾਇਤ ਲਈ ਪੰਜ ਸੁਝਾਅ ਦਿਤੇ ਨੇ। ਜਿਨ੍ਹਾਂ ਵਿਚ ਕੇਂਦਰ ਸਰਕਾਰ ਦੇ 1250 ਕਰੋੜ ਦੇ ਇਸ਼ਤਿਹਾਰਾਂ ਤੇ ਦੇਸ਼ਾਂ ਰੋਕ, ਦਿੱਲੀ ਅੰਦਰ 20000 ਕਰੋੜ ਦੇ ਕੇਂਦਰੀ ਵਿਸ਼ਟਾ ਸੁੰਦਰੀਕਰਨ ਪ੍ਰਾਜੈਕਟ ਤੇ ਰੋਕ, ਸਰਕਾਰੀ ਖਰਚੇ ਵਿਚ 30% ਕਟੌਤੀ, ਵਿਦੇਸ਼ ਯਾਤਰਾ ਤੇ ਰੋਕ ਅਤੇ ਪੀ ਅੈਮ ਕੇਅਰ ਫੰਡ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ, ਜਿਸ ਵਿਚ ਪਹਿਲਾਂ ਹੀ 3800 ਕਰੋੜ ਹਨ ਵਿਚ ਤਬਦੀਲ ਕਰਨ ਦੇ ਸੁਝਾਅ ਦਿੱਤੇ। ਕਾਂਗਰਸ ਵਲੋਂ ਕੱਚੇ ਤੇਲ ਦੀਆਂ ਕੀਮਤਾਂ ਘਟਣ ਨਾਲ ਸਰਕਾਰ ਨੂੰ 6 ਮਹੀਨੇ ਵਿਚ 20000 ਕਰੋੜ ਦੀ ਹੋਈ ਬੱਚਤ ਦੀ ਰਕਮ ਜਨਤਕ ਸਿਹਤ ਸਹੂਲਤਾਂ ਵਿਚ ਸੁਧਾਰ ਲਿਆਉਣ ਵਾਸਤੇ ਵਰਤਣ ਦਾ ਸੁਝਾਅ ਦਿੱਤਾ।
ਕੇਜਰੀਵਾਲ ਦੀ ਸ਼ਾਨਦਾਰ ਕਾਰਗੁਜਾਰੀ:
ਦਿਲੀ ਸਰਕਾਰ ਨੇ ਕੋਰਨਾਂ ਵਾਇਰਸ ਦੇ ਮਰੀਜਾਂ ਦੇ ਇਲਾਜ ਲਈ ਸਾਰੀਆਂ ਮੁਹੱਲਾ ਕਲੀਨਿਕਾਂ/ਹਸਪਤਾਲਾਂ ਵਿਚ ਵਿਅੱਪਕ ਇੰਤਜ਼ਾਮ ਕੀਤੇ ਅਤੇ 6 ਲੱਖ ਲੋੜਵੰਦਾਂ ਦੇ ਖਾਣੇ ਲਈ 224 ਸ਼ੈਲਟਰ ਸਥਾਪਤ ਕੀਤੇ । ਦਿੱਲੀ ਵਿਚ ਵਾਇਰਸ ਦੇ 639 ਮਰੀਜਾਂ ਚੋਂ 330 ਮਰੀਜ਼ ਨਿਜ਼ਾਮੁਦੀਨ ਮਰਕਜ਼ ਵਿਚ ਇਕੱਠੇ ਰੁੱਕੇ 2361 ਜਮਾਤੀਆਂ ਵਿਚੋਂ ਆਏ। ਕੇਜਰੀਵਾਲ ਨੇ ਮਹਾਂਮਾਰੀ ਨੂੰ ਮਾਤ ਦੇਣ ਲਈ ਟੈਸਟਿੰਗ, ਟਰੇਸਿੰਗ, ਟਰੀਟਮੈਂਟ, ਟੀਮ ਵਰਕ ਅਤੇ ਟਰੈਕਿੰਗ ਦਾ ਵਿਸ਼ੇਸ਼ 5-ਟੀ ਪ੍ਰੋਗਰਾਮ ਅੈਲਾਨਿਆ ਹੈ। ਜਿਸ ਅਧੀਨ 1 ਲੱਖ ਰੈਪਿਡ ਟੈਸਟ ਕਰਕੇ ਇਲਾਜ਼ ਸ਼ੁਰੂ ਹੋ ਸਕੇਗਾ। ਸਰਕਾਰ ਨੇ ਲੋੜ ਪੈਣ ਤੇ 30 ਹਜ਼ਾਰ ਮਰੀਜਾਂ ਨੂੰ ਸੰਭਾਲਣ ਲਈ ਹੋਟਲਾਂ 12 ਹਜਾਰ ਕਮਰੇ ਅਤੇ 2500 ਬੈਡ ਤਿਆਰ ਰੱਖੇ ਨੇ। ਲੋੜੀਂਦੇ ਵੈਂਟੀਲੇਟਰ ਅਤੇ ਮੈਡੀਕਲ ਸਟਾਫ ਲਈ ਸੁਰੱਖਿਆ ਕਿਟਾਂ ਦਾ ਪ੍ਰਬੰਧ ਕੀਤਾ। ਕੇਜਰੀਵਾਲ ਨੇ ਮੈਡੀਕਲ ਸਟਾਫ ਅਤੇ ਸਫਾਈ ਕਰਮਚਾਰੀਆਂ ਦੇ ਮੌਤ ਹੋਣ ਤੇ ਪੀੜਤ ਪਰਵਾਰਾਂ ਨੂੰ 1-1 ਕਰੋੜ ਮੁਆਵਜਾ ਵੀ ਅੈਲਾਨਿਆ ਹੈ। ਦਿੱਲੀ ਸ਼ਾਨਦਾਰ ਸਿਹਤ ਅਤੇ ਸਿਖਿਆ ਸੁਧਾਰਾਂ ਦਾ ਲਾਭ ਮਹਾਮਾਰੀ ਨਾਲ ਨਜਿੱਠਣ ਲਈ ਸਹਾਈ ਹੋ ਰਿਹੈ, ਜਦਕਿ ਦੂਜੇ ਰਾਜਾਂ ਵਿਚ ਇਸ ਦੀ ਘਾਟ ਰੁਕਾਵਟਾਂ ਖੜੀਆਂ ਕਰ ਰਹੀ ਹੈ।
ਪੰਜਾਬ 'ਚ ਲਏ ਸਖਤ ਫੈਸਲੇ:
22 ਮਾਰਚ ਦੇ ਜਨਤਕ ਕਰਫਿਉ ਤੋੰ ਦੂਜੇ ਹੀ ਦਿਨ ਮੁੱਖ ਮੰਤਰੀ ਨੇ ਪੰਜਾਬ ਵਿਚ ਕਰਫਿਊ ਲਗਾ ਦਿਤਾ। ਸਮੇਂ ਤੇ ਚੁੱਕੇ ਕਦਮਾਂ ਨਾਲ ਪੰਜਾਬ 'ਚ ਮਰੀਜਾਂ ਦੀ ਗਿਣਤੀ ਵਿਚ ਵਾਧਾ ਦੂਜੇ ਰਾਜਾਂ ਦੇ ਮੁਕਾਬਲੇ ਘੱਟ ਰਿਹੈ। ਸੂਬੇ ਵਿਚ 128 ਮਰੀਜ਼ ਪਾਜ਼ਿਟਵ ਨੇ, 11 ਦੀ ਮੌਤ ਹੋਈ ਅਤੇ 17 ਮਰੀਜ਼ ਠੀਕ ਹੋਏ। ਇਕੱਲੇ ਜਵਾਹਰਪੁਰ ਪਿੰਡ ਵਿਚੋਂ 22 ਕੇਸ ਸਾਹਮਣੇ ਆਏ। ਲੋੜਵੰਦਾਂ ਲਈ ਰਾਸ਼ਣ ਅਤੇ ਹੋਰ ਸਮੱਗਰੀ ਦੀ ਵੰਡ ਵੀ ਕੁੱਲ ਮਿਲਾ ਕੇ ਸਹੀ ਰਹੀ। ਸਰਕਾਰੀ ਹਸਪਤਾਲਾਂ ਦੇ ਸਟਾਫ ਲਈ ਮਿਆਰੀ ਸੁਰੱਖਿਆ ਉਪਕਰਨਾਂ ਦੀ ਘਾਟ ਜਰੂਰ ਹੈ। ਰਾਹਤ ਦੇ ਕੰਮ ਵਿਚ ਸਮਾਜਿਕ ਸੰਸਥਾਵਾਂ ਵੀ ਸੇਵਾ 'ਚ ਲੱਗੀਆਂ ਨੇ। ਵਿਸ਼ਵ ਦੇ ਉਘੇ ਸਮਾਜ ਸੇਵੀ ਅੈਸ ਪੀ ਸਿੰਘ ਦੀ ਸੰਸਥਾ 'ਸਰਬੱਤ ਦਾ ਭਲਾ' ਵਲੋਂ ਸਿਹਤ ਵਿਭਾਗ ਨੂੰ 20 ਵੈਂਟੀਲੇਟਰ,10 ਹਜ਼ਾਰ ਅੈਨ95 ਮਾਸਕ,13 ਹਜ਼ਾਰ ਸੁਰੱਖਿਆ ਕਿੱਟਾਂ ਅਤੇ 2500 ਥਰਮੋਮੀਟਰ ਦਿਤੇ ਗਏ। ਰੈਪਿਡ ਟੈਸਟਿੰਗ ਕਰਨ ਲਈ 10 ਲੱਖ ਕਿੱਟਾਂ ਖ੍ਰੀਦੀਆਂ ਜਾ ਰਹੀਆਂ ਨੇ। ਸੂਬੇ ਦੇ ਪ੍ਰਾਈਵੇਟ ਹਸਪਤਾਲ ਮਹਾਂਮਾਰੀ ਖਿਲਾਫ ਚਲ ਰਹੀ ਜੰਗ ਵਿਚ ਯੋਗਦਾਨ ਦੇਣ ਦੀ ਬਜਾਏ �"ਪੀਡੀ ਵੀ ਬੰਦ ਕਰ ਗਏ। ਸਰਕਾਰ ਨੇ ਕੁਦਰਤੀ ਆਫਤਾਂ ਬਾਰੇ ਕਨੂੰਨ ਅਧੀਨ ਸਖਤ ਕਾਰਵਾਈ ਕਰਕੇ ਹਸਪਤਾਲਾਂ ਨੂੰ ਤੁਰੰਤ ਖੁਲਵਾਇਆ। ਉਧਰ ਸੂਬੇ ਵਿਚ ਕਣਕ ਦੀ ਵਾਢੀ ਸਿਰ ਤੇ ਹੈ ਅਤੇ ਸਰਕਾਰ ਕਣਕ ਪਿੰਡ ਵਿਚੋਂ ਹੀ ਚੁੱਕਣ ਦੇ ਉਪਰਾਲੇ ਕਰ ਰਹੀ ਹੈ। ਲੌਕਡਾਉਨ ਕਾਰਨ ਮੰਦੀ ਨਾਲ ਨਿਪਟਣ ਵਿਚ ਕਣਕ 23000 ਕਰੋੜ ਦੇ ਕਾਰੋਬਾਰ ਦਾ ਵੱਡਾ ਯੋਗਦਾਨ ਰਹੇਗਾ। ਦੇਸ਼ ਵਿਚ ਪੀਡੀਅੈਸ ਰਾਹੀਂ ਗਰੀਬਾਂ ਨੂੰ ਮੁੱਫਤ ਅਨਾਜ ਵੰਡਣ ਲਈ ਪੰਜਾਬ ਦੇ ਗੋਦਾਮਾ ਚੋਂ ਸ਼ਿਫਟ ਹਣ ਨਾਲ ਖਾਲੀ ਹੋਏ ਗੋਦਾਮਾਂ ਵਿਚ ਕਣਕ ਸੰਭਾਲੀ ਜਾ ਸਕੇਗੀ। ਮੁੱਖ ਮੰਤਰੀ ਨੇ ਲੌਕਡਾਉਨ ਹਟਣ ਪਿਛੋਂ ਸਨਅਤ ਅਤੇ ਕਾਰੋਬਾਰ ਨੂੰ ਮੁੜ ਉਭਾਰਨ ਲਈ ਮੰਤਰੀਆਂ ਦੀ ਸਪੈਸ਼ਲ ਟਾਸਕ ਫੋਰਸ ਦਾ ਗੱਠਨ ਕੀਤੈ।
ਸਖਤ ਬੰਦਸ਼ਾਂ ਤੇ ਸਾਵਧਾਨੀਆਂ ਦੀ ਲੋੜ :
ਪ੍ਰਧਾਨ ਮੰਤਰੀ ਨੇ ਇਸ ਨੂੰ ਸਮਾਜਿਕ ਅੈਮਰਜੈਂਸੀ ਦੱਸਦੇ ਭਵਿਖ ਵਿਚ ਸਖਤ ਫੈਸਲਿਆਂ ਦੀ ਲੋੜ ਵਲ ਇਸ਼ਾਰਾ ਕੀਤੈ। ਬੇਸ਼ਕ ਦੇਸ਼ ਵਿਚ ਸਥਿਤੀ ਦੂਜੇ ਪ੍ਰਭਾਵਿਤ ਦੇਸ਼ਾਂ ਵਾਂਗ ਭਿਆਨਕ ਨਹੀਂ ਹੈ ਪ੍ਰੰਤੂ ਹੁਣ ਨਵੇਂ ਮਰੀਜਾਂ ਦੀ ਗਿਣਤੀ ਵਿਚ ਵਾਧਾ ਕਾਫੀ ਤੇਜ਼ੀ ਫੜਦਾ ਜਾ ਰਿਹੈ। ਲੰਮਾ ਸਮਾਂ ਕਾਰੋਬਾਰ ਬੰਦ ਰਹਿਣ ਕਾਰਨ ਗਰੀਬ ਮਜ਼ਦੂਰਾਂ ਨੂੰ ਭੁੱਖਮਰੀ ਤੋਂ ਬਚਾਉਣਾ ਵੀ ਜਰੂਰੀ ਹੋਏਗਾ। ਇਸ ਲਈ ਮੁਕੰਮਲ ਲੌਕਡਾਉਨ ਦੀ ਥਾਂ ਵਧੇਰੇ ਪ੍ਰਭਾਵਤ ਖੇਤਰਾਂ ਨੂੰ ਹੌਟ ਸਪੌਟ' ਘੋਸ਼ਿਤ ਕਰਕੇ ਸੀਲ ਕਰ ਦੇਣਾ ਸਹੀ ਰਹੇਗਾ। ਵਿਦਿਅਕ ਅਦਾਰੇ ਜੂਨ ਅਖੀਰ ਤਕ ਬੰਦ ਕੀਤੇ ਜਾ ਸਕਦੇ ਨੇ। ਮਜ਼ਦੂਰਾਂ ਦੇ ਬਚਾ�" ਲਈ ਸਖਤ ਬੰਦਸ਼ਾਂ ਲਗਾ ਕੇ ਸਨਅਤਾਂ ਅਤੇ ਕਾਰੋਬਾਰ ਹੌਲੀ ਹੌਲੀ ਸ਼ੁਰੂ ਕਰਨਾ ਹੀ ਪਏਗਾ। ਫਿਲਹਾਲ ਲੋਕਾਂ ਨੂੰ ਘਰਾਂ ਤੋਂ ਬਾਹਰ ਨਾਂ ਨਿਕਲਣ ਲਈ ਰੋਕਾਂ ਜਾਰੀ ਰੱਖਣੀਆਂ ਜਰੂਰੀ ਹੋਣਗੀਆਂ। ਮਹਾਂਮਾਰੀ ਦੇ ਕਿਤਮ ਹੋਣ ਪਿੱਛੋਂ ਵੀ ਪਹਿਲਾਂ ਵਾਲਾ ਲਾਪ੍ਰਵਾਹ ਖੁੱਲਾ ਜੀਵਨ ਹੁਣ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਇਸ ਲਈ ਸਖ਼ਤ ਬੰਦਸ਼ਾਂ ਅਤੇ ਅਨੁਸਾਸ਼ਨ ਵਿਚ ਵਿਚਰਨ ਦੀ ਆਦਤ ਬਣਾਉਣਾ ਹੀ ਸੁਰੱਖਿਆ ਯਕੀਨੀ ਬਣਾ ਸਕਦੈ।
ਲੇਖਕ,
ਦਰਸ਼ਨ ਸਿੰਘ ਸ਼ੰਕਰ
ਜਿਲਾ ਲੋਕ ਸੰਪਰਕ ਅਧਿਕਾਰੀ (ਰਿਟ.)
9915836543
