ਆਸ-ਅਹਿਸਾਸ' ਵੱਲੋਂ ਔਰਤਾਂ ਨੂੰ ਵੰਡੇ ਜਾ ਰਹੇ ਸੈਨੇਟਰੀ ਨੈਪਕਿਨ ਪੈਡ.

*ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ 'ਕੋਰੋਨਾ ਡਿਸਇੰਫੈਕਸ਼ਨ ਟਨਲ' ਸਥਾਪਤ ਕਰਾਉਣ ਦੇ ਨਾਲ-ਨਾਲ ਰੋਜ਼ਾਨਾ 1000 ਲੋਕਾਂ ਤੱਕ ਪਹੁੰਚਾਇਆ ਜਾ ਰਿਹੈ ਭੋਜਨ*

ਲਲਿਤ ਬੇਰੀ 

ਲੁਧਿਆਣਾ, 9 ਅਪ੍ਰੈੱਲ : ਇੱਕ ਪਾਸੇ ਜਿੱਥੇ ਵਿਸ਼ਵ ਦੇ ਕਈ ਦੇਸ਼ ਭਿਆਨਕ ਬਿਮਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਨਾਲ ਜੂਝ ਰਹੇ ਹਨ, ਉਥੇ ਹੀ ਪ੍ਰਸਾਸ਼ਨ ਵੱਲੋਂ ਲੋਕਾਂ ਦੇ ਬਚਾਅ ਲਈ ਕੀਤੇ ਜਾ ਰਹੇ ਯਤਨਾਂ ਨੂੰ ਕਈ ਗੈਰ ਸਰਕਾਰੀ ਸੰਸਥਾਵਾਂ ਵੀ ਸਹਿਯੋਗ ਕਰਨ ਲਈ ਅੱਗੇ ਆਈਆਂ ਹਨ। ਔਰਤਾਂ ਵਿੱਚ ਸਿਹਤ ਸੰਭਾਲ ਅਤੇ ਉਨ੍ਹਾ ਦੀ ਅੰਦਰੂਨੀ ਸਫਾਈ ਲਈ ਲਗਾਤਾਰ ਯਤਨਸ਼ੀਲ ਸੰਸਥਾ 'ਆਸ-ਅਹਿਸਾਸ' ਵੱਲੋਂ ਵੀ ਆਪਣੇ ਪੱਧਰ 'ਤੇ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕੀਤਾ ਜਾ ਰਿਹਾ ਹੈ।
ਇਸ ਸੰਸਥਾ ਵੱਲੋਂ ਕੋਵਿਡ 19 ਨੂੰ ਧਿਆਨ ਵਿੱਚ ਰੱਖਦਿਆਂ ਜਿੱਥੇ ਰੋਜ਼ਾਨਾ 1000 ਲੋੜਵੰਦਾਂ ਤੱਕ ਤਿਆਰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਹੀ ਸੰਸਥਾ ਵੱਲੋਂ ਬਾਜ਼ਾਰਾਂ ਦੇ ਬੰਦ ਹੋਣ ਕਾਰਨ ਗਰੀਬ ਖੇਤਰਾਂ ਦੀਆਂ ਔਰਤਾਂ ਲਈ 1000 ਸੈਨੇਟਰੀ ਨੈਪਕਿਨ ਪੈਡ ਵੀ ਵੰਡੇ ਜਾ ਰਹੇ ਹਨ। ਉਨਾ ਦੱਸਿਆ ਕਿ ਉਹ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਲੁਧਿਆਣਾ ਸ੍ਰੀਮਤੀ ਰਸ਼ਮੀ ਨਾਲ ਮਿਲ ਕੇ ਔਰਤਾਂ ਨੂੰ ਮਾਹਵਾਰੀ ਦੌਰਾਨ ਆਪਣੇ ਆਪ ਨੂੰ ਅੰਦਰੂਨੀ ਤੌਰ 'ਤੇ ਸਾਫ਼ ਰੱਖਣ ਬਾਰੇ ਵੀ ਜਾਗਰੂਕ ਕਰ ਰਹੇ ਹਨ।
ਦੱਸਣਯੋਗ ਹੈ ਕਿ ਇਸ ਸੰਸਥਾ ਵੱਲੋਂ ਹਰੇਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਰੋਗਾਣੂਮੁਕਤ ਕਰਨ ਦੇ ਮਕਸਦ ਨਾਲ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ 'ਕੋਰੋਨਾ ਡਿਸਇੰਫੈਕਸ਼ਨ ਟਨਲ' ਦੀ ਸਥਾਪਤੀ ਕਰਵਾਈ ਗਈ ਹੈ। ਇਸ ਟਨਲ ਦਾ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਸ਼ੁਰੂਆਤ ਕਰਵਾਈ ਗਈ ਸੀ।
ਉਨ੍ਹਾ ਦੱਸਿਆ ਕਿ ਉਨ੍ਹਾ ਦੀ ਸੰਸਥਾ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਸਿੰਘ, ਸ੍ਰ. ਅਮਰਿੰਦਰ ਸਿੰਘ ਮੱਲ•ੀ ਅਤੇ ਸ੍ਰ. ਅਮਰਜੀਤ ਸਿੰਘ ਬੈਂਸ (ਦੋਵੇਂ ਐੱਸ. ਡੀ. ਐੱਮ.) ਵੱਲੋਂ ਕਿਸੇ ਵੀ ਸਮਾਜ ਸੇਵੀ ਕੰਮ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹਨ। ਇਸ ਮੌਕੇ ਉਨ੍ਹਾ ਵੱਲੋਂ ਗਰੀਬ ਖੇਤਰਾਂ ਦੀਆਂ ਔਰਤਾਂ ਨੂੰ ਨੈਪਕਿਨ ਪੈਡ ਵੀ ਵੰਡੇ ਗਏ।