ਹੱਥ ਸਿਰ 'ਤੇ ਰਹੇ ਮਾਪਿਆਂ ਦਾ .
ਤੁਰ ਪਏ ਸੀ ਲੋਕ ਕਈ ਪੁੱਠੇ ਰਾਹ 'ਤੇ
ਅਸੀਂ ਸਿੱਧੇ ਰਾਹ ਲਿਆਉਣ ਦਾ ਯਤਨ ਕੀਤਾ
ਉਹ ਤੁਰ ਗਏ ਸਾਨੂੰ ਹੀ ਗਲਤ ਠਹਿਰਾ ਕੇ
ਉਲਟਾ ਸਾਨੂੰ ਹੀ ਸਿਖਾਉਣ ਦਾ ਯਤਨ ਕੀਤਾ
ਮੱਤ ਗਈ ਸੀ ਮਾਰੀ ਸਾਡੀ
ਜਿਹੜਾ ਅਸੀਂ ਸਲਾਹਾਂ ਦੇਣ ਬਹਿ ਗਏ
ਇਸ ਜੱਗ ਚੰਦਰੇ ਦੇ ਅੰਦਰ
ਫੇਰ ਸਾਰੇ ਹੀ ਮੂੰਹ ਫੇਰ ਕੇ ਬਹਿ ਗਏ
ਹੁਣ ਸੁਕੂਨ ਮਿਲਦਾ ਐ ਕੱਲਿਆਂ ਰਹਿ ਕੇ
ਬਹੁਤ ਦੇਖ ਲਿਆ ਜ਼ਮਾਨੇ ਦੇ ਜ਼ੁਲਮ ਸਹਿ ਕੇ
ਬਸ ਇਕ ਰੱਬ ਨੂੰ ਹੀ ਹੁਣ ਧਿਆਈ ਦਾ ਏ
ਉਸਦੀ ਰਹਿਮਤ ਰਹੇ ਇਹੋ ਸੋਚਦੇ ਹਾਂ
ਦੂਜਾ ਮਾਪਿਆਂ ਦਾ ਸਾਥ ਹੈ ਪੂਰਾ
ਸਦਾ ਸਿਰ 'ਤੇ ਰਹੇ ਹੱਥ ਲੋਚਦੇ ਹਾਂ
- ਅਨਮੋਲ ਸਿਆਲ