ਜ਼ਿੰਦਗੀ.

 


ਚਾਰ ਦਿਨ ਜ਼ਿੰਦਗੀ ਦੇ, ਹੱਸ ਕੇ ਗੁਜ਼ਾਰ ਲਵੋ,

ਨਾ ਮੰਗੋ ਬੁਰਾ ਕਿਸੇ ਦਾ, ਸਦਾ ਰੱਬ ਦਾ ਨਾਮ ਲਵੋ|


ਖਾਉ ਖੁਰਾਕਾਂ ਸੋਹਣੀਆਂ ਨਾ ਨਸ਼ੇ ਦਾ ਨਾਮ ਲਵੋ,

ਜ਼ਿੰਦਗੀ ਬੜੀ ਕੀਮਤੀ ਹੱਸ ਕੇ ਗੁਜ਼ਾਰ ਲਵੋ|


ਦੇਖੋ ਸੁਪਨੇ ਅਸਮਾਨਾਂ ਦੇ, ਨਾ ਹਾਰ ਦਾ ਨਾਮ ਲਵੋ,

ਜ਼ਿੰਦਗੀ ਬੜ੍ਹੀ ਸੋਹਣੀ ਹੱਸ ਕੇ ਗੁਜ਼ਾਰ ਲਵੋ|


ਮਾਂ-ਬਾਪ ਦਾ ਪਿਆਰ ਅਸ਼ੀਰਵਾਦ ਲਵੋ, ਨਾ ਤ੍ਰਿਸਕਾਰ ਕਰੋ,

ਜ਼ਿੰਦਗੀ ਬੜੀ ਅਮੁੱਲੀ ਹੱਸ ਕੇ ਗੁਜ਼ਾਰ ਲਵੋ|


ਯਾਰਾਂ ਨਾਲ ਕਰੋ ਮੌਜਾਂ ਨਾ ਈਰਖਾ ਦਾ ਅਹਿਸਾਸ ਲਵੋ,

ਜ਼ਿੰਦਗੀ ਬੜੀ ਅਵੱਲੀ ਹੱਸ ਕੇ ਗੁਜ਼ਾਰ ਲਵੋ|


ਆਪਣੀ ਬੋਲੀ ਨਾਲ ਪ੍ਰੇਮ ਕਰੋ ਕਦੇ ਅਪਮਾਨ ਨਾ ਕਰੋ,

ਜ਼ਿੰਦਗੀ ਬੜੀ ਅਨਮੋਲ ਹੱਸ ਕੇ ਗੁਜ਼ਾਰ ਲਵੋ|


ਇਤਿਹਾਸ ਸਾਡਾ ਸਭ ਤੋਂ ਵਿਲੱਖਣ ਉਸ ਤੋਂ ਸਿੱਖਿਆ ਲਵੋ,

ਜ਼ਿੰਦਗੀ ਬੜੀ ਖੂਬਸੂਰਤ ਹੱਸ ਕੇ ਗੁਜਾਰ ਲਵੋ|


ਚਾਰ ਦਿਨ ਜ਼ਿੰਦਗੀ ਦੇ ਹੱਸ ਕੇ ਗੁਜ਼ਾਰ ਲਵੋ,

ਨਾ ਮੰਗੋ ਬੁਰਾ ਕਿਸੇ ਦਾ ਸਦਾ ਰੱਬ ਦਾ ਨਾਮ ਲਵੋ|

                                          - ਸ਼ਿਵਮ ਮਹਾਜਨ