ਗ਼ਜ਼ਲ / ਕੇ. ਮਨਜੀਤ .
ਨਾ ਬਣਾ ਤੂੰ ਦੂਰੀਆਂ ਹੁਣ ਨਾ ਬਣਾ
ਕਿਸ ਜਨਮ ਦੀ ਦੇ ਰਿਹਾ ਮੈਨੂੰ ਸਜ਼ਾ
ਦਿਲ ਦੇ ਵਿਚ ਤੂੰ ਵਸਦਾ ਤੇ ਧੜਕਦਾ
ਫਿਰ ਦੂਰ ਕਿਉਂ ਤੂੰ ਦੱਸ ਕੀ ਹੋਈ ਖਤਾ
ਪੌਣ ਜੇ ਹੋਈ ਜ਼ਹਿਰੀਲੀ ਤਾਂ ਕੀ ਹੈ
ਮਿਠਾਸ ਹੈ ਤੇਰੀ ਮੁਹੱਬਤ ਉਹ ਚਖਾ
ਤੂੰ ਨਾ ਐਵੇਂ ਥਾਲੀਆਂ ਨੂੰ ਖੜਕਾਈ ਜਾ
ਆਪਣੇ ਅੰਦਰ ਆਸ ਦਾ ਦੀਵਾ ਜਗਾ
ਤੂੰ ਜਦੋਂ ਹੱਸਦਾ ਤਾਂ ਹੱਸਦੀ ਕਾਇਨਾਤ ਹੈ
ਹੁਣ ਇੱਕ ਵਾਰ ਫਿਰ ਤੂੰ ਹੱਸ ਕੇ ਵਖਾ
ਕੀ ਹੋਇਆ ਜੇ ਦੂਰ ਹਾਂ ਆਪਾਂ ਤਾਂ ਹੁਣ
ਇੰਟਰਨੈਟ ਤੇ ਭੇਜ ਕੁਝ, ਲਿਖ ਤਾਂ ਜ਼ਰਾ