ਜੀਵਨ ਹੈ ਇੱਕ ਮੇਲਾ.

 


ਸੁਣੋ ਮੇਰੇ ਮੀਤ ਜਨੋ, ਜੀਵਨ ਹੈ ਇੱਕ ਮੇਲਾ

ਨਾਲ ਸ਼ੌਂਕ ਦੇ ਸਿਨੁ ਜੀਓ, ਕੋਈ ਨਾ ਰਹੇ ਝਮੇਲਾ


ਹਰ ਪਲ ਗਾਉਣਾ ਸਿੱਖੋ, ਖੇੜਿਆਂ ਖੁਸ਼ੀਆਂ ਦੇ ਗੀਤ

ਨਹੀਂ ਹੋਣਾ ਕਦੇ ਨਿਰਾਸ਼, ਰੱਖੋ ਸਦਾ ਇਹ ਵਿਸ਼ਵਾਸ

ਪ੍ਰੇਮ ਪਿਆਰ ਨਾਲ ਵਿਚਾਰੋ, ਤੋਰੋ ਮੁਹੱਬਤ ਦੀ ਰੀਤ


ਸੁਣੋ ਮੇਰੇ ਮੀਤ ਜਨੋ, ਜੀਵਨ ਹੈ ਇੱਕ ਮੇਲਾ

ਨਾਲ ਸ਼ੌਂਕ ਦੇ ਸਿਨੁ ਜੀਓ, ਕੋਈ ਨਾ ਰਹੇ ਝਮੇਲਾ


ਜੋ ਦੂਰੋਂ ਵਹਿੰਦਾ ਮੇਲਾ, ਉਹ ਰਹਿ ਜਾਂਦਾ ਇਕੱਲਾ

ਭਲਾ ਸਰਬੱਤ ਦਾ ਹੋਵੇ

ਇਹੋ ਗੱਲ ਸਦਾ ਕਰੀਏ

ਸਾਂਝੀਵਾਲਤਾ ਅੱਗੇ ਵਧਾਈਏ

ਮਿਲ ਕੇ ਵੇਖੀਏ ਜੀਵਨ ਮੇਲਾ


ਸੁਣੋ ਮੇਰੇ ਮੀਤ ਜਨੋ, ਜੀਵਨ ਹੈ ਇੱਕ ਮੇਲਾ

ਨਾਲ ਸ਼ੌਂਕ ਦੇ ਸਿਨੁ ਜੀਓ, ਕੋਈ ਨਾ ਰਹੇ ਝਮੇਲਾ


ਬਾਂਹ ਫੜ ਤੁਰੀਏ ਉਹਨਾਂ ਦੀ

ਜੋ ਰਹਿ ਜਾਵੇ ਇਕੱਲਾ

ਬਣ ਕੇ ਦੁਖ ਸੁਖ ਦੇ ਸਾਂਝੀ

ਸਿਰਜੋ ਜ਼ਿੰਦਗੀ ਦਾ ਮੇਲਾ

ਸਾਰੇ ਖ਼ੁਸ਼ੀਆਂ ਮਨਾਈਏ

ਹੋ ਜਾਏ ਖੁਸ਼ੀਆਂ ਦਾ ਵੇਲਾ


ਸੁਣੋ ਮੇਰੇ ਮੀਤ ਜਨੋ, ਜੀਵਨ ਹੈ ਇੱਕ ਮੇਲਾ

ਨਾਲ ਸ਼ੌਂਕ ਦੇ ਸਿਨੁ ਜੀਓ, ਕੋਈ ਨਾ ਰਹੇ ਝਮੇਲਾ


ਸਦਾ ਸੋਚ ਸੱਚੀ ਰੱਖ

ਪੂਰੀਏ ਸਭਨਾਂ ਦਾ ਪੱਖ

ਜੁੱਸਾ ਰੱਖ ਮੱਥਾ ਨਰਮ

ਛੱਡ ਇਕੱਲੇ ਰਹਿਣ ਦਾ ਭਰਮ

ਸੇਵਾ ਭਾਵ ਵਾਲਾ ਧਰਮ

ਹੁੰਦਾ ਨੇਕੀ ਵਾਲਾ ਕਰਮ


ਸੁਣੋ ਮੇਰੇ ਮੀਤ ਜਨੋ, ਜੀਵਨ ਹੈ ਇੱਕ ਮੇਲਾ

ਨਾਲ ਸ਼ੌਂਕ ਦੇ ਸਿਨੁ ਜੀਓ, ਕੋਈ ਨਾ ਰਹੇ ਝਮੇਲਾ!


                                - ਡਾ. ਜਗਤਾਰ ਧੀਮਾਨ