ਗ਼ਜ਼ਲ / ਕੇ. ਮਨਜੀਤ .

ਗ਼ਮ ਹੀ ਗ਼ਮ ਹੁੰਦੇ ਨੇ ਜਿਸ ਦੇ ਆਲ ਦੁਆਲ                                     

 ਰੱਬ ਵੀ ਨਹੀਂ ਹਮਦਰਦੀ ਕਰਦਾ ਉਸ ਦੇ ਨਾਲ 

 

ਢਿਡੋਂ ਭੁੱਖੇ ਪਿਆਰ ਕਦੀ ਨਹੀਂ ਕਰ ਸਕਦੇ 

 ਪਿਆਰ ਤੋਂ ਪਹਿਲਾਂ ਭੁੱਖ ਦਾ ਆਂਦਾ ਹੈ ਸਵਾਲ 

 

 ਉਸ ਦੇ ਉੱਤੇ ਮਰਦਾ ਹਾਂ ਕੋਈ ਗਲ ਹੈ ਤਾਂ   

ਸੋਹਣੀ ਸੂਰਤ, ਸੀਰਤ, ਕਾਲੇ ਲੰਬੇ ਵਾਲ 

 

ਆਪਣੇ ਦਿਲ ਦਾ ਹਰ ਕੋਨਾ ਛਾਨਣ ਪਿੱਛੋਂ   

ਜੰਗਲ ਅੰਦਰ ਕਰਨ ਗਿਆ ਮੈਂ ਉਸ ਦੀ ਭਾਲ

 

 ਪਿਆਰ ਦੀ ਬਾਜ਼ੀ ਜਿਤਦੇ ਹਾਂ ਮੈਦਾਨਾਂ ਵਿਚ                                         

  ਨਾ ਅਸੀਂ ਤਲਵਾਰਾਂ ਲੈਂਦੇ ਨਾ ਲੈਂਦੇ ਹਾਂ ਢਾਲ