*ਇੱਕ ਰੀਝ ਤੇਰੇ ਨਾਮ*.

ਮੇਰੀ ਅੱਖਾਂ ਦੇ ਮੋਤੀ ਵਿੱਚ ਤੇਰੀ ਹੀ ਤਸਵੀਰ ਹੈ,

ਤੇਰੀ ਹੀ ਛੋਹ ਨਾਲ ਬਦਲੀ ਮੇਰੀ ਤਕਦੀਰ ਹੈ,

ਕੋਈ ਝੂਠ ਨਹੀਂ ਸੱਜਣਾ ਤੈਨੂੰ ਪਾਉਣ ਦੀ ਰੀਝ ਹੈ|

ਮੁਸਕੁਰਾਹਟ ਜਿਸਦੀ ਦੇ ਸਾਹਵੇਂ ਫਿੱਕਾ ਸਾਰਾ ਕਸ਼ਮੀਰ ਹੈ,

ਤੇਰੀ ਮਾਸੂਮੀਅਤ ਦੀ ਦਰਗਾਹ 'ਤੇ  ਝੁਕਿਆ ਇਹ ਫ਼ਕੀਰ ਹੈ,

ਕੋਈ ਝੂਠ ਨਹੀਂ ਸੱਜਣਾ ਤੈਨੂੰ ਪਾਉਣ ਦੀ ਰੀਝ ਹੈ|

ਸੁਪਨੇ ਜਿਸਦੇ ਸੁਨਹਿਰੀ ਸ਼ਮਸ਼ੀਰ ਹੈ,

ਹਰਫ਼ ਜਿਸਦੇ, ਇਸ ਜਿਗਰ 'ਤੇ ਉਮੜੀ ਇੱਕ ਲਕੀਰ ਹੈ,

ਕੋਈ ਝੂਠ ਨਹੀਂ ਸੱਜਣਾ ਤੈਨੂੰ ਪਾਉਣ ਦੀ ਰੀਝ ਹੈ|

ਸੂਰਤ ਦੇ ਨਾਲ ਉਹਦੀ ਸੀਰਤ ਵੀ ਅਮੀਰ ਹੈ,

ਕੁਦਰਤ ਦਾ ਕਰਿਸ਼ਮਾ ਜੋ ਰੱਬ ਦੇ ਵੀ ਕਰੀਬ ਹੈ,

ਕੋਈ ਝੂਠ ਨਹੀਂ ਸੱਜਣਾ ਤੈਨੂੰ ਪਾਉਣ ਦੀ ਰੀਝ ਹੈ|

ਲਿਖਿਆ ਸ਼ਿਵਮ ਘੱਟ,

ਨਾ ਤੇਰੀ ਕੋਈ ਤਾਰੀਫ ਹੈ,

ਸੱਚੀ ਕਹਿੰਦਾ ਸੱਜਣਾ ਤੈਨੂੰ ਪਾਉਣ ਦੀ ਰੀਝ ਹੈ|  

                                                     - ਸ਼ਿਵਮ ਮਹਾਜਨ