ਚਾਹਤ .
ਜ਼ਿੰਦਗੀ ਜਿਊਣ ਦੀ ਇਕ ਆਸ ਹੈ ਚਾਹਤ,
ਜਿਹੜਾ ਸਮਝੇ ਉਹਦੇ ਲਈ ਖਾਸ ਹੈ ਚਾਹਤ ।
ਬੇਰੰਗਾਂ ਵਿੱਚ ਰੰਗ ਭਰੇ ਇਹ ਚਾਹਤ,
ਦੁਖੜਿਆਂ ਦੇ ਦੁੱਖ ਦੂਰ ਕਰੇ ਇਹ ਚਾਹਤ ।
ਆਸ਼ਿਕਾਂ ਲਈ ਇਕ ਸਰੂਰ ਹੈ ਇਹ ਚਾਹਤ,
ਅਮੀਰਾਂ ਲਈ ਇਕ ਜਨੂੰਨ ਹੈ ਇਹ ਚਾਹਤ ।
ਕਿਸੇ ਵਾਸਤੇ ਕਿਸੇ ਨੂੰ ਪਾਉਣ ਲਈ ਹੈ ਚਾਹਤ ਅਤੇ ,
ਕਿਸੇ ਵਾਸਤੇ ਕਿਸੇ ਨੂੰ ਗਵਾਉਣ ਲਈ ਹੈ ਚਾਹਤ ।
ਬੱਚਿਆ ਲਈ ਇਕ ਖੇਡ ਹੈ ਚਾਹਤ, ਤੇ
ਵੱਡਿਆਂ ਲਈ ਇਕ ਹਸਤੀ ਬਣਨਾ ਹੈ ਚਾਹਤ ।
ਅਸਮਾਨ ਨੂੰ ਜ਼ਮੀਨ ਦੀ ਹੈ ਚਾਹਤ,
ਜ਼ਮੀਨ ਨੂੰ ਅਸਮਾਨ ਦੀ ਹੈ ਚਾਹਤ ।
ਕਿਸੇ 'ਚ ਕੁੱਝ ਵਧੀਆ ਕਰਨ ਦੀ ਹੈ ਚਾਹਤ,
ਕਿਸੇ 'ਚ ਕੁੱਝ ਮਾੜਾ ਕਰਨ ਦੀ ਹੈ ਚਾਹਤ ।
ਗਾਇਕਾਂ ਨੂੰ ਸੋਹਣੇ ਸੰਗੀਤ ਦੀ ਹੈ ਚਾਹਤ,
ਲੇਖਕਾਂ ਨੂੰ ਸੋਹਣੀ ਲੇਖਣੀ ਦੀ ਹੈ ਚਾਹਤ ।
ਪੰਛੀਆਂ ਨੂੰ ਆਪਣੇ ਦਾਣੇ-ਪਾਣੀ ਦੀ ਹੈ ਚਾਹਤ,
ਇਨਸਾਨਾਂ ਨੂੰ ਆਪਣੀ ਰੋਜ਼ੀ-ਰੋਟੀ ਦੀ ਹੈ ਚਾਹਤ ।
ਗਰੀਬਾਂ ਨੂੰ ਸੋਹਣੇ ਘਰਾਂ ਦੀ ਹੈ ਚਾਹਤ,
ਬੇਸਹਾਰਿਆਂ ਨੂੰ ਸਹਾਰੇ ਦੀ ਹੈ ਚਾਹਤ ।
ਨੀਵਿਆਂ ਨੂੰ ਉੱਚਾ ਪਹੁੰਚਣ ਦੀ ਹੈ ਚਾਹਤ,
ਉੱਚਿਆਂ ਨੂੰ ਹੋਰ ਉੱਚਾ ਪਹੁੰਚਣ ਦੀ ਹੈ ਚਾਹਤ ।
ਕਿਸੇ ਪਿਉ ਲਈ ਪੁੱਤ ਦਾ ਪਿਆਰ ਪਾਉਣ ਦੀ ਹੈ ਚਾਹਤ,
ਕਿਸੇ ਪੁੱਤ ਲਈ ਪਿਤਾ ਦਾ ਪਿਆਰ ਪਾਉਣ ਦੀ ਹੈ ਚਾਹਤ ।
ਜ਼ਖਮਾਂ ਨੂੰ ਦਵਾਈਆਂ ਦੀ ਹੈ ਚਾਹਤ,
ਸੱਟਾਂ ਨੂੰ ਮਰਹਮ ਪੱਟੀ ਦੀ ਹੈ ਚਾਹਤ।
ਸਭਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਦੀ ਹੈ ਇਹ ਚਾਹਤ,
ਮਨ ਨੂੰ ਸਮਝਾਇਆਂ ਬਹੁਤ ਕੁਝ ਕਰ ਸਕਦੀ ਹੈ ਇਹ ਚਾਹਤ ।
ਜ਼ਿੰਦਗੀ ਜਿਊਣ ਦੀ ਇਕ ਆਸ ਹੈ ਚਾਹਤ,
ਜਿਹੜਾ ਸਮਝੇ ਉਸਦੇ ਲਈ ਖਾਸ ਹੈ ਚਾਹਤ ।
- ਅਨਮੋਲ ਸਿਆਲ