ਇੱਕ ਚਾਹਤ ਹੈ ਮੇਰੀ .

ਇੱਕ ਚਾਹਤ ਹੈ ਮੇਰੀ ਜੋ,

ਕਦੇ ਨਾ ਭੁੱਲਿਆ ਕਰਦੀ ਹੈ।

ਹਰ ਰਸਤੇ ਹਰ ਮੰਜ਼ਿਲ,

ਮੇਰੇ ਨਾਲ ਤੁਰਿਆ ਕਰਦੀ ਹੈ।


ਮੇਰੀ ਰਾਤ ਨੀਂਦ ਲਈ ਨਾ ਆਵੇ,

ਮੇਰੀ ਚਾਹਤ ਲਈ ਆਉਂਦੀ ਹੈ।

ਕਿਤੇ ਭੁੱਲ ਕੇ ਨਾ ਸੌਂ ਜਾਵਾਂ,

ਅੱਖਾਂ ਲੱਖਾਂ ਸੁਪਨੇ ਦਿਖਾਉਂਦੀ ਹੈ।


ਕੋਈ ਮੁਕਾਮ ਹੈ ਕਿਧਰੇ ਮੇਰਾ,

ਜੋ ਹਾਸਿਲ ਕਰਨਾ ਚਾਹਵਾਂ।

ਸ਼ਾਇਦ ਉਹੀ ਮਹਿਬੂਬ ਹੈ ਮੇਰਾ,

ਜਿਨੂੰ ਰੋਜ਼ ਮੈਂ ਸਿਫਤਾਂ ਪਾਵਾਂ।


ਕੋਈ ਅੰਤ ਨਹੀਂ ਹੈ ਚਾਹਤ ਦਾ,

ਇਸਦਾ ਹਰ ਵਾਰ ਨਵਾਂ ਹੀ ਰੂਪ ਹੈ।

ਨਹੀਂ ਸਿਧਾਰਥ ਗੁਣੀ ਏਡਾ,

ਜੋ ਉਕੇਰੇ ਸ਼ਬਦਾਂ ਵਿੱਚ ਸੋਹਣਾ ਰੂਪ ਹੈ।

                                             - ਸਿਧਾਰਥ