ਤੈਨੂੰ ਪਾਉਣ ਦੀਆਂ ਚਾਹਤਾਂ .
ਜਿਸਦੇ ਨਾਲ ਦੇਖੇ ਨੇ ਸੁਪਨੇ ਜਿਊਣ ਦੇ
ਖਿਆਲ ਆਉਂਦੇ ਦਿਨੇ ਰਾਤੀਂ ਉਸਨੂੰ ਹੀ ਪਾਉਣ ਦੇ
ਉਹ ਇੱਕ ਪਾਕ ਕਾਵਿ ਜਿਹੀ
ਠਾਰਦੀ ਏ ਰੂਹ ਨੂੰ
ਜਿਥੇ ਉਹਦਾ ਦਰ ਏ
ਮੈ ਸਜਦੇ ਕਰਦਾ
ਉਸ ਜੂਹ ਨੂੰ।
ਪਾਊਂਗਾ ਜਰੂਰ ਤੈਨੂੰ ਭਾਵੇਂ ਆਉਣ ਕਿੰਨੀਆਂ ਹੀ ਆਫ਼ਤਾਂ
ਤੈਨੂੰ ਪਾ ਕੇ ਹੀ ਮੁੱਕਣਗੀਆਂ ਤੈਨੂੰ ਪਾਉਣ ਦੀਆਂ ਚਾਹਤਾਂ।
ਤੇਰਾ ਹੱਸਣਾ ਮੈਨੂੰ ਲੱਗਦਾ ਮੀਂਹ ਵਰਗਾ
ਜੋ ਝਮ ਝਮ ਸੱਜਣਾ ਵਰ੍ਹਦਾ ਏ।
ਤੂੰ ਕਦੇ ਸੋਚ ਕੇ ਦੇਖੀ ਨੀ
ਤੇਰਾ ਕੌਣ ਕਿੰਨਾ ਕਰਦਾ ਏ।
ਜੋ ਜਿਸਮਾਂ ਨੂੰ ਤੱਕਦਾ ਨੀ
ਉਹ ਸੁੱਚੇ ਇਸ਼ਕ ਦੀ ਬਾਂਹ ਫੜਦਾ ਏ।
ਜੋ ਤੈਨੂੰ ਹੱਥੀਂ ਛਾਵਾਂ ਕਰਦਾ ਏ
ਆਪ ਸੇਕ 'ਚ ਰੜ੍ਹਦਾ ਏ।
ਜਿਸਨੇ ਪਾਰ ਕਰ ਜਾਣੀਆਂ ਨੇ ਤੈਨੂੰ ਮਿਲਣ ਲਈ
ਹਰ ਮੁਸ਼ਕਿਲ ਹਰ ਰੁਕਾਵਟਾਂ।
ਤੈਨੂੰ ਪਾ ਕੇ ਹੀ ਮੁੱਕਣਗੀਆਂ ਤੈਨੂੰ ਪਾਉਣ ਦੀਆਂ ਚਾਹਤਾਂ।
- ਜਸਪ੍ਰੀਤ ਸਿੰਘ