ਰੀਝ ਦਿਲ ਦੀ .
ਇੱਕ ਰੀਝ ਦਿਲ ਦੀ
ਚਿੜੀ ਬਣ ਉੱਡ ਜਾਵਾਂ
ਅੰਬਰੀ ਉਡਾਰੀ ਲਾਵਾਂ
ਝੂਟ ਕੇ ਪੀਂਘ ਸੱਤਰੰਗੀ
ਸੁਪਨੇ ਸਰ ਕਰ ਜਾਵਾਂ।
ਇੱਕ ਰੀਝ ਦਿਲ ਦੀ
ਪਹਾੜਾਂ ਦੀ ਚੋਟੀ ਛੂਹ ਜਾਵਾਂ
ਫਿਰ ਨਦੀ ਬਣ ਵਹਿ ਆਵਾਂ
ਮੁੱਕ ਜਾਵਾਂ ਧਰਤ ਦੇ ਜਿਸਮ 'ਚ
ਪਿਆਸ ਰੇਤਿਆਂ ਦੀ ਬੁਝਾਵਾਂ।
ਇੱਕ ਰੀਝ ਦਿਲ ਦੀ
ਫੁੱਲ ਬਣ ਡਾਲੀ ਤੇ ਮੁਸਕਾਵਾਂ
ਕਾਇਨਾਤ ਨੂੰ ਮਹਿਕਾਵਾਂ
ਹੋ ਕੇ ਕੁਰਬਾਨ ਇਸ਼ਕੇ 'ਚ
ਨਰਾਜ਼ ਮਹਿਬੂਬ ਨੂੰ ਹਸਾਵਾਂ।
ਇੱਕ ਰੀਝ ਦਿਲ ਦੀ
ਵਗਾਂ ਮੈਂ ਵਾਂਗ ਹਵਾਵਾਂ
ਹੋਣ ਅਣਜਾਣ ਰਾਹਵਾਂ
ਤਹਿ ਕਰਕੇ ਪੈਂਡਾ ਚੋਖਾ
ਆਖਿਰ ਮੰਜ਼ਿਲ ਪਾਵਾਂ ।
✍✍ ਪ੍ਭਦਿਆਲ ਸਿੱਧੂ