ਕਹਿ ਤਾਂ ਸਹੀ .

 

ਇੱਕ ਚਾਹਤ ਹੈ ਕੁੱਝ ਦਿਖਾਉਣ ਦੀ

ਅਰਸ਼ੋਂ ਤਾਰਾ ਤੋੜ ਕੇ ਲਿਆਉਣ ਦੀ

ਤੇਰੀ ਝੋਲੀ ਦੇ ਵਿੱਚ ਪਾਉਣ ਦੀ

ਤੂੰ ਬੱਸ ਕਹਿ ਤਾਂ ਸਹੀ

 

ਇੱਕ ਚਾਹਤ ਹੈ ਸੁਪਨੇ ਸਜਾਉਣ ਦੀ

ਤੈਨੂੰ ਮੰਨ ਕੇ ਰੱਬ ਮਨਾਉਣ ਦੀ

ਹਰ ਫਰਿਆਦ ਵਿੱਚ ਤੇਨੂੰ ਪਾਉਣ ਦੀ

ਤੂੰ ਬੱਸ ਕਹਿ ਤਾਂ ਸਹੀ

 

ਇੱਕ ਚਾਹਤ ਹੈ ਤੈਨੂੰ ਵਿਆਹੁਣ ਦੀ

ਤੈਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ

ਤੈਨੂੰ ਘੁੱਟ ਕੇ ਗੱਲ ਨਾਲ ਲਾਉਣ ਦੀ

ਤੂੰ ਬਸ ਕਹਿ ਤਾਂ ਸਹੀ

 

ਇੱਕ ਚਾਹਤ ਹੈ ਘਰ ਬਣਾਉਣ ਦੀ

ਤੇਰੇ ਨਾਲ ਜਿੰਦਗੀ ਬਿਤਾਉਣ ਦੀ

ਤੇਨੂੰ ਸਾਰੀ ਜਿੰਦਗੀ ਹਸਾਉਣ ਦੀ

ਤੂੰ ਬੱਸ ਕਹਿ ਤਾਂ ਸਹੀ

 

ਇੱਕ ਚਾਹਤ ਹੈ ਪਿਆਰ ਜਗਾਉਣ ਦੀ

ਸ਼ਾਹ ਜਹਾਂ ਬਣ ਕੇ ਆਉਣ ਦੀ

ਫਿਰ ਤੋਂ ਤਾਜ ਮਹਿਲ ਬਣਾਉਣ ਦੀ

ਤੂੰ ਬੱਸ ਕਹਿ ਤਾਂ ਸਹੀ 

                            - ਮੈਂਡੀ ਖੱਟੜਾ