ਵਜੂਦ ਦੀ ਚਾਹਤ .

 

ਮੇਰੇ ਵਜੂਦ ਦੀ ਚਾਹਤ ਹੈ 

ਇੱਕ ਖੁਲ੍ਹਾ ਸਪੇਸ, 

ਇੱਕ ਸਕੂਨ ਭਰਿਆ ਹਾਸ਼ੀਆ 

ਖੁਲ੍ਹ ਕੇ ਲੈਣ ਲਈ ਸਾਹ 

ਵੰਡਣ ਲਈ ਖੁਸ਼ੀਆਂ ਤੇ ਖੇੜੇ 


ਉਡਾਉਣਾ ਚਾਹੁੰਦਾ ਹਾਂ ਮੈਂ 

ਰੀਝ ਤਿਤਲੀਆਂ ਮਨ ਦੀਆਂ 

ਚਾਹੁੰਦਾ ਹਾਂ ਛਿੜਕਣਾ 

ਮੁਹੱਬਤ ਦੇ ਅਬੀਰ ਗੁਲਾਲ 


ਮਿਟਾਉਣਾ ਚਾਹੁੰਦਾ ਹਾਂ 

ਰੌਲੇ ਊਚ-ਨੀਚ ਦੇ, 

ਟੋਏ ਜਾਤ-ਪਾਤ ਦੇ 

ਤੇ ਪਸਾਰ ਰਿਹਾ ਹਰ ਮਲ੍ਹਾਲ 


ਵਧਾਉਣਾ ਚਾਹੁੰਦਾ ਹਾਂ ਕਦਮ ਮੈਂ 

ਮੁੜ ਇਨਸਾਨੀਅਤ ਦੇ ਦੌਰ ਵੱਲ 

ਸਿਰਜਨਾ ਚਾਹੁੰਦਾ ਹਾਂ 

ਇਕ ਪਿਆਰ-ਭਰਿਆ ਅੱਜ 

ਤੇ ਇਕ ਸੋਨ-ਸੁਨਹਿਰੀ ਕਲ੍ਹ 

ਮੇਰੇ ਵਜੂਦ ਦੀ ਚਾਹਤ ਹੈ 

ਇਕ ਖੁਲ੍ਹਾ ਸਪੇਸ, 

ਇਕ ਸਕੂਨ ਭਰਿਆ ਹਾਸ਼ੀਆ !

                          - ਡਾ. ਜਗਤਾਰ ਧੀਮਾਨ