.
ਵੈਸੇ ਜੋ ਮੰਗਦੇ ਸੀ ਉਹੀ ਮਿਲ ਰਿਹੈ,
ਪਰ ਘਬਰਾ ਬੰਦੇ ਦਾ ਦਿਲ ਰਿਹੈ ।
ਮੰਗਦੇ ਸੀ ਬੱਚੇ ਇਹ ਸਕੂਲ ਨਾ ਹੋਵੇ,
ਪੜ੍ਹਾਈ ਵਾਲਾ ਬੋਝ ਕੋਈ ਫਜੂਲ ਨਾ ਹੋਵੇ,
ਫੁੱਲ ਉਹਨਾਂ ਦੀ ਚਾਹਤ ਵਾਲਾ ਖਿਲ ਰਿਹੈ ।
ਵੈਸੇ ਜੋ ਮੰਗਦੇ ਸੀ ਉਹੀ ਮਿਲ ਰਿਹੈ
ਪਰ ਘਬਰਾ ਬੰਦੇ ਦਾ ਦਿਲ ਰਿਹੈ ।
ਸ਼੍ਰੀਮਤੀ ਆਖਦੀ ਸੀ ਕੋਲ ਨੀ ਬਹਿੰਦੇ,
ਸ਼੍ਰੀ ਮਾਨ ਸਾਰਾ ਦਿਨ ਬਾਹਰ ਨੇ ਰਹਿੰਦੇ.
ਫੁੱਲ ਉਸਦੀ ਚਾਹਤ ਵਾਲਾ ਖਿਲ ਗਿਐ ।
ਵੈਸੇ ਜੋ ਮੰਗਦੇ ਸੀ ਉਹੀ ਮਿਲ ਰਿਹੈ
ਪਰ ਘਬਰਾ ਬੰਦੇ ਦਾ ਦਿਲ ਰਿਹੈ ।
ਸੋਚਦਾ ਸੀ ਬੰਦਾ ਵਿਹਲੇ ਰਹਿ ਕੇ ਦੇਖੀਏ,
ਫੇਸ ਬੁਕ ਉਤੇ ਕੁਝ ਕਹਿਕੇ ਦੇਖੀਏ,
ਉਹਦੇ ਵਾਸਤੇ ਬਗੀਚਾ ਖਿਲ ਰਿਹੈ
ਵੈਸੇ ਜੋ ਮੰਗਦੇ ਸੀ ਉਹੀ ਮਿਲ ਰਿਹੈ,
ਪਰ ਘਬਰਾ ਬੰਦੇ ਦਾ ਦਿਲ ਰਿਹੈ ।
ਸੋਚਦੀ ਸੀ ਮਾਂ ਬੱਚੇ ਕੋਲ ਨੀ ਬਹਿੰਦੇ,
ਹਰ ਵੇਲੇ ਗੁਆਚੇ ਨੇ ਕਿਤਾਬਾਂ 'ਚ ਰਹਿੰਦੇ,
ਟਾਇਮ ਪੂਰਾ ਪੂਰਾ ਹੁਣ ਤਾਂ ਮਿਲ ਰਿਹੈ ।
ਵੈਸੇ ਜੋ ਮੰਗਦੇ ਸੀ ਉਹੀ ਮਿਲ ਰਿਹੈ,
ਪਰ ਘਬਰਾ ਬੰਦੇ ਦਾ ਦਿਲ ਰਿਹੈ ।
ਕਹਿੰਦਾ ਸੀ ਵਪਾਰੀ ਵਿਹਲੇ ਕਿਵੇੰ ਬਹੀਦਾ,
ਸੁਸਤੀ ਦਾ ਕਿਵੇੰ ਹੈ ਨਜ਼ਾਰਾ ਲਈਦਾ,
ਹੁਣ ਤਾਂ ਕਰਫਿਊ ਵੀ ਨਹੀੰ ਦੇ ਢਿੱਲ ਰਿਹੈ।
ਵੈਸੇ ਜੋ ਮੰਗਦੇ ਸੀ ਉਹੀ ਮਿਲ ਰਿਹੈ
ਪਰ ਘਬਰਾ ਬੰਦੇ ਦਾ ਦਿਲ ਰਿਹੈ ।
ਪਸ਼ੂ-ਪੰਛੀ ਕੁਦਰਤ ਸੀ ਖੁਲ੍ਹ ਮੰਗਦੇ,
ਰੰਗਾਂ ਵਿਚ ਖਿੜੇ ਹੋਏ ਸੀ ਫੁੱਲ ਮੰਗਦੇ,
ਵੇਖੋ ਪ੍ਰਦੂਸ਼ਨ ਕਿਵੇੰ ਹੋ ਨਿੱਲ ਰਿਹੈ,
ਵੈਸੇ ਜੋ ਮੰਗਦੇ ਸੀ ਉਹੀ ਮਿਲ ਰਿਹੈ
ਪਰ ਘਬਰਾ ਬੰਦੇ ਦਾ ਦਿਲ ਰਿਹੈ ।
ਹੁਣ 'ਕਿਰਪਾਲ' ਇਹੋ ਸੁਖ ਮੰਗੀਏ,
ਲਹਿ ਜਾਏ ਮਗਰੋੰ ‘ਕਰੋਨਾ’ ਵਾਲਾ ਦੁਖ ਮੰਗੀਏ,
ਢਾਂਚਾ ਦੁਨੀਆਂ ਸਾਰੀ ਦਾ ਹੁਣ ਤਾਂ ਹਿਲ ਰਿਹੈ,
ਵੈਸੇ ਜੋ ਮੰਗਦੇ ਸੀ ਉਹੀ ਮਿਲ ਰਿਹੈ,
ਪਰ ਘਬਰਾ ਬੰਦੇ ਦਾ ਦਿਲ ਰਿਹੈ ।
- ਕਿਰਪਾਲ ਸਿੰਘ ਕਾਲੜਾ
(ਐਡਵੋਕੇਟ)
ਲੁਧਿਆਣਾ 9/4/2020
(Under Lockdown 21 days-22nd March 2020 to 14th April 2020)
Mob .9814245699
(Kirpal Singh Kalra is a Senior Advocate at Ludhiana Distt. Courts since 1987. A Writer, Poet, Stage Comperer, Senior Vice President of Urban Estate Welfare Councillor Dugri Ldh. He is a leading lawyer of DBA Ldh and also Former Legal correspondent Daily Ajit)