ਹੁੰਦੀ ਵੀਰਾਂ ਨਾਲ ਸਰਦਾਰੀ, ਹੁੰਦਾ ਮਾਣ ਭਰਾਵਾਂ 'ਤੇ : ਹਰਭਜਨ ਮਾਨ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਭਰਾ ਗੁਰਸੇਵਕ ਮਾਨ ਦੀ ਤਸਵੀਰ,, ਕਿਹਾ- ਉਹ ਕੋਰੋਨਾ ਦੇ ਸਮੇਂ ਲੋੜਵੰਦਾਂ ਲਈ ਸਮਾਨ ਪਹੁੰਚਾਉਣ ਲਈ ਸ਼ੰਘਾਈ 'ਚ ਹੈ .
ਲੁਧਿਆਣਾ, 14 ਅਪ੍ਰੈਲ (ਜਗਪ੍ਰੀਤ ਜੱਗੂ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਜਾਂਬਾਜ਼ ਗਾਇਕ ਗੁਰਸੇਵਕ ਮਾਨ, ਜੋ ਕਿ ਕੋਰੋਨਾ ਵਾਇਰਸ ਦੇ ਚੱਲਦੇ ਬਤੌਰ ਪਾਇਲਟ ਨਿਭਾ ਰਹੇ ਨੇ, ਦੁਨੀਆ ਭਰ ‘ਚ ਉਹ ਇਹ ਸੇਵਾ ਲੋੜਵੰਦਾਂ ਲਈ ਜ਼ਰੂਰੀ ਸਮਾਨ ਪਹੁੰਚਾ ਕੇ ਨਿਭਾ ਰਹੇ ਹਨ.
ਇਸ ਵੇਲੇ, ਜਦੋਂ ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਹਾਹਾਕਾਰ ਮਚਾ ਰੱਖੀ ਹੈ ਅਤੇ ਦੁਨੀਆ ਦੀ ਰਫ਼ਤਾਰ ਥੰਮ ਗਈ ਹੈ, ਪਰ ਅਜਿਹੇ ਮੁਸ਼ਕਿਲ ਸਮੇਂ ਵਿਚ ਗੁਰਸੇਵਕ ਮਾਨ ਵਰਗੇ ਲੋਕ ਵੀ ਨੇ ਜੋ ਆਪਣੀਆਂ ਸੇਵਾਵਾਂ ਜਾਨ ਤਲੀ ‘ਤੇ ਰੱਖ ਕੇ ਨਿਭਾ ਰਹੇ ਨੇ. ਸੇਵਾ ਦੇ ਕੁੰਭ ਵਿਚ ਜਿੱਥੇ ਪੁਲਿਸ, ਡਾਕਟਰ, ਨਰਸਾਂ, ਸਫਾਈ ਕਰਮਚਾਰੀ ਤੇ ਹੋਰ ਲੋਕ ਭਲਾਈ ਵਾਲੀ ਸੰਸਥਾਵਾਂ ਤਾਂ ਅਪਣਾ ਯੋਗਦਾਨ ਪਾ ਹੀ ਰਹੇ ਹਨ ਹੋਣ, ਜਦੋਂ ਸਭ ਕੁਝ ਬੰਦ ਹੈ ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਸਹਾਇਤਾ ਪਹੁੰਚਾਣ ਲਈ ਪਾਇਲਟ ਵੀ ਆਪਣੀ ਸੇਵਾਵਾਂ ਨਿਭਾ ਰਹੇ ਨੇ ।
ਮੁਸ਼ਕਿਲ ਦੀ ਇਸ ਘੜੀ ਵਿਚ ਪੰਜਾਬੀ ਨੌਜਵਾਨ ਦੁਨੀਆਂ ਦੇ ਹਰ ਕੋਨੇ ਵਿਚ ਲੋਕ ਸੇਵਾ ਦੇ ਕੰਮ ਵਿਚ ਜੁਟੇ ਹੋਏ ਹਨ ਤੇ ਅਜਿਹੇ ਨੌਜਵਾਨਾਂ 'ਤੇ ਮਾਣ ਹੋਣਾ ਸੁਭਾਵਿਕ ਹੈ. ਤੇ ਇਸ ਸੇਵਾ ਨੂੰ ਨਿਭਾਉਣ ਵਾਲਿਆਂ ਦੇ ਪਰਿਵਾਰਿਕ ਮੈਂਬਰਾਂ ਦਾ ਸਿਰ ਮਾਣ ਨਾਲ ਉੱਚਾ ਹੋਣਾ ਲਾਜ਼ਮੀ ਹੈ .
ਇਸੇ ਕ੍ਰਮ ਵਿਚ ਪੰਜਾਬੀ ਸਿਨੇਮਾ ਨੂੰ ਨਵੀਆਂ ਸਿਖਰਾਂ 'ਤੇ ਲੈ ਜਾਣ ਵਾਲੇ ਗਾਇਕ/ਅਦਾਕਾਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਭਰਾ ਲਈ ਭਾਵੁਕ ਪੋਸਟ ਪਾਉਂਦੇ ਹੋਏ ਫੋਟੋ ਸ਼ੇਅਰ ਕੀਤੀ ਹੈ । ਹਰਭਜਨ ਮਾਨ ਨੇ ਦੱਸਿਆ ਹੈ ਕਿ ਇਸ ਮੁਸ਼ਕਿਲ ਸਮੇਂ ‘ਚ ਜਿੱਥੇ ਬਹੁਤ ਸਾਰੇ ਲੋਕਾਂ ਆਪਣੀ ਸੇਵਾਵਾਂ ਨਿਭਾ ਰਹੇ ਨੇ ਤੇ ਮੇਰਾ ਭਰਾ ਗੁਰਸੇਵਕ ਵੀ ਆਪਣੀ ਜ਼ਿੰਮੇਵਾਰੀ ਪੂਰੀ ਜਾਬਾਜ਼ੀ ਦੇ ਨਾਲ ਨਿਭਾ ਰਿਹਾ ਹੈ । ਉਹ ਇਸ ਸਮੇਂ ਸ਼ੰਘਾਈ, ਚੀਨ ‘ਚ ਹੈ ਤੇ ਦੁਨੀਆ ਭਰ ਤੋਂ ਕੈਨੇਡਾ ਨੂੰ ਜਿਹੜੀ ਜ਼ਰੂਰੀ ਚੀਜ਼ਾਂ ਚਾਹੀਦੀ ਨੇ ਉਹ ਪਹੁੰਚਾਉਣ ‘ਚ ਮਦਦ ਕਰ ਰਿਹਾ ਹੈ । ਉਹ ਬਤੌਰ ਕੈਪਟਨ ਪਾਇਲਟ ਕੰਮ ਕਰ ਰਹੇ ਨੇ । ਹਰਭਜਨ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਰਾ ‘ਤੇ ਬਹੁਤ ਮਾਣ ਹੈ ਕਿ ਉਹ ਇਸ ਮੁਸ਼ਕਿਲ ਸਮੇਂ ‘ਚ ਆਪਣਾ ਫਰਜ਼ ਨਿਭਾ ਰਿਹਾ ਹੈ ।
ਦੱਸ ਦਈਏ ਕਿ ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਗਾਇਕ ਹੋਣ ਦੇ ਨਾਲ ਕਮਰਸ਼ੀਅਲ ਪਾਇਲਟ ਵੀ ਹਨ । ਗੁਰਸੇਵਕ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਵੀ ਦੇ ਚੁੱਕੇ ਨੇ । ਦੋਵਾਂ ਭਰਾਵਾਂ ਦੀ ਗਾਇਕੀ ਨੂੰ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।
