ਗ਼ਜ਼ਲ / ਕੇ. ਮਨਜੀਤ .
ਸਮਝਿਆ ਸੀ ਮੈਂ ਕਦੀ ਜਿਸ ਨੂੰ ਖੁਦਾ
ਅੱਧ ਵਿਚਾਲੇ ਸਾਥ ਮੇਰਾ ਛੱਡ ਗਿਆ
ਬੁਲਬੁਲੇ ਦੇ ਵਾਂਗ ਮੇਰੀ ਜ਼ਿੰਦਗੀ
ਕੀ ਭਰੋਸਾ ਜ਼ਿੰਦਗੀ ਦਾ, ਕੀ ਪਤਾ
ਰਾਤ ਕਾਲੀ ਹੋਣ ਦਾ ਕੋਈ ਗ਼ਮ ਨਹੀਂ
ਦਿਨ ਵੀ ਮੈਨੂੰ ਜਾਪਦਾ ਕਾਲਾ ਜਿਹਾ
ਕੀ ਪਤਾ ਸੀ ਜ਼ਿੰਦਗੀ ਦੇ ਸਾਥ ਦਾ
ਬੇਵਫ਼ਾ ਅਜ ਬਣ ਗਿਆ ਮੇਰਾ ਖੁਦਾ
ਜਿਉਣ ਦਾ ਮੰਤਵ ਨਹੀਂ ਤੇਰੇ ਬਿਨਾਂ
ਬਾਝ ਤੇਰੇ ਹੋਰ ਨਾ ਕੋਈ ਆਸਰਾ