ਕਵਿਤਾ / ਕਹਿਰ ਕੋਰੋਨਾ / ਪਾਲੀ (ਸੋਮ ਪਾਲ).

ਇਹ ਕੀ ਹੈ ਮੰਜ਼ਰ ਬਣ ਰਿਹਾ

ਤੇ ਕਿਸ ਤਰ੍ਹਾਂ ਦਾ ਕਹਿਰ ਹੈ

ਸੀ ਜ਼ਿੰਦਗੀ ਜੋ ਬਖਸ਼ਦੀਆਂ 

ਉਨ੍ਹਾਂ ਹਵਾਵਾਂ 'ਚ ਵੀ ਜ਼ਹਿਰ ਹੈ 

 

ਦੁਸ਼ਮਣਮਨੁੱਖਤਾ ਦਾ ਮਨੁੱਖ 

ਆਪ ਬਣ ਕੇ ਬਹਿ ਗਿਆ 

ਸੱਭ ਕੁਝ ਤਬਾਹ ਹੋ ਰਿਹਾ 

ਰਾਹ ਤਬਾਹੀ ਪੈ ਗਿਆ 

 

ਕਦੇ ਉੱਚੀਆਂ ਹੇਕਾਂ ਮਾਰਦਾ 

ਫਿਰਦਾ ਸੀ ਹੰਕਾਰਿਆ 

ਕੁਦਰਤ ਦੀ ਇੱਕ ਚਪੇੜ ਨੇ 

ਅਰਸ਼ਾਂ ਤੋਂ ਫਰਸ਼ਾਂ ਮਾਰਿਆ 

ਉਹ ਆਪ ਅਜ਼ਰ ਅਨੰਤ ਹੈ 

ਨਾ ਭੇਤ ਉਸਦੀ ਗੱਲ ਦਾ 

'ਪਾਲੀ' ਨਜ਼ਾਰਾ ਦੇਖਿਆ ਹੈ 

ਅੱਜ ਉਸਦੇ ਬਲ ਦਾ....... ! 

 

(ਸੰਪਰਕ : 9855994863)